07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮੈਰਿਟ ਸੂਚੀ ਵਿਚ ਵਿਚੋਂ ਪੁਜ਼ੀਸ਼ਨਾਂ ਲੈਣ ਵਾਲੇ ਚਨੌਲੀ ਸਕੂਲ ਦੇ ਬੱਚਿਆਂ ਦਾ ਪਿੰਡ ਵਾਸੀਆਂ ਵਲੋਂ ਸਨਮਾਨ <br/>

ਅਜੀਤ ਡੈਸਕ 18-05-2026
ਨੂਰਪੁਰ ਬੇਦੀ, 17 ਮਈ (ਹਰਦੀਪ ਸਿੰਘ ਢੀਂਡਸਾ)-ਸਿੱਖਿਆ ਬੋਰਡ ਵਲੋਂ ਘੋਸ਼ਿਤ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਪੂਰੇ ਸੂਬੇ ਵਿਚੋਂ ਦੂਸਰਾ ਅਤੇ ਜ਼ਿਲ੍ਹਾ ਰੂਪਨਗਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੌਲੀ ਬਸੀ ਦੇ ਵਿਦਿਆਰਥੀ ਮਨੀ ਮਹੇਸ਼ ਸ਼ਰਮਾ ਅਤੇ ਹੋਰ ਕਲਾਸਾਂ ਵਿਚੋਂ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਦਾ ਪਿੰਡ ਚਨੌਲੀ ਵਾਸੀਆਂ ਵਲੋਂ ਸਾਬਕਾ ਸਰਪੰਚ ਡਾਕਟਰ ਕਮਲਜੀਤ ਸਿੰਘ ਦੀ ਅਗਵਾਈ ਪਿੰਡ ਦੀ ਸਾਂਝੀ ਸੱਥ ਬਰੋਟੇ ਥੱਲੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਮਨੀ ਮਹੇਸ਼ ਨੇ 650 ਵਿਚੋਂ 645 ਅੰਕ (99.23%) ਪ੍ਰਾਪਤ ਕਰਕੇ ਇਹ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ ਅਤੇ ਨਵਦੀਪ ਕੌਰ ਪੁੱਤਰੀ ਸੰਤੋਖ ਸਿੰਘ ਨੇ 614/650 ਅੰਕ ਨਵਦੀਪ ਕੌਰ ਨੇ 612/650 ਲਲਿਤਾ ਨੇ ਵੀ 612 / 650ਅੰਕ ਪ੍ਰਾਪਤ ਕੀਤੇ, ਇਸੇ ਤਰਾਂ ਅੱਠਵੀਂ ਕਲਾਸ ਵਿਚੋਂ ਰਕੇਸ਼ ਕੁਮਾਰ ਦਮਨਦੀਪ ਮਹਿਕਪ੍ਰੀਤ ਕੌਰ ਰਕੇਸ਼ ਕੁਮਾਰ ਸਹਿਜਪ੍ਰੀਤ ਕੌਰ, ਰਕੇਸ਼ ਕੁਮਾਰੀ ਕੋਮਲ ਨੇ ਐਨ ਐਮ ਦਾ ਟੈੱਸਟ ਪਾਸ ਕਰਕੇ ਪੁਜ਼ੀਸ਼ਨ ਹਾਸਲ ਕੀਤੀ ਅਤੇ ਪਲੱਸ ਟੂ ਵਿਚੋਂ ਦਮਨਦੀਪ ਸਿੰਘ ਤੇ ਦਵਿੰਦਰ ਸਿੰਘ ਨੇ ਵੀ ਵਧੀਆ ਪੁਜ਼ੀਸ਼ਨਾਂ ਹਾਸਲ ਕੀਤੀਆਂ | ਇਸ ਮੌਕੇ ਮਾਸਟਰ ਜਰਨੈਲ ਸਿੰਘ ਅਤੇ ਮਾਸਟਰ ਲਖਬੀਰ ਸਿੰਘ ਨੇ ਵੀ ਮਨੀ ਮਹੇਸ਼ ਦੀ ਮਿਹਨਤ ਅਤੇ ਅਧਿਆਪਕਾਂ ਦੀ ਲਗਨ ਦੀ ਪ੍ਰਸ਼ੰਸਾ ਕੀਤੀ | ਸਮਾਗਮ ਦੌਰਾਨ ਪਿੰਡ ਵਾਸੀਆਂ ਵਲੋਂ ਲੱਡੂ ਵੰਡੇ ਗਏ ਅਤੇ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਨੀ ਮਹੇਸ਼ ਦੇ ਪਿਤਾ ਮਾਸਟਰ ਵਿਜੇ ਕੁਮਾਰ ਸੋਨੀ, ਸੁਰਜੀਤ ਸਿੰਘ, ਹਰਮੇਸ਼ ਸਿੰਘ, ਅਵਤਾਰ ਸਿੰਘ, ਕੇਵਲ ਸਿੰਘ ਸ਼ਿੰਗਾਰਾ ਸਿੰਘ, ਸੋਹਣ ਸਿੰਘ ਲੰਬੜਦਾਰ, ਜਗੀਰ ਸਿੰਘ ਲੰਬੜਦਾਰ, ਗੁਰਨੈਲ ਸਿੰਘ, ਜੱਸੀ ਵੈਦ, ਪਰਗਟ ਸਿੰਘ ਸੁੱਚਾ ਸਿੰਘ, ਗੁਰਮੇਲ ਸਿੰਘ, ਪੰਡਿਤ ਚਮਨ ਲਾਲ, ਸਰਵਨ ਕੁਮਾਰ ਪੰਚ, ਇੰਦਰਜੀਤ ਸਿੰਘ, ਮਨਜੋਤ ਸਿੰਘ, ਗੁਰਚੈਨ ਸਿੰਘ, ਬਿੰਦਰ ਸਿੰਘ ਪੰਚ, ਕਰਨੈਲ ਸਿੰਘ ਭਟੋਲੀ, ਹਰਜੀਤ ਸਿੰਘ, ਕੁਲਦੀਪ ਸਿੰਘ , ਦਰਸ਼ਨ ਸਿੰਘ, ਸੰਤੋਖ ਸਿੰਘ, ਰਣਧੀਰ ਸਿੰਘ, ਡਾਕਟਰ ਬਲਦੇਵ ਸਿੰਘ, ਉਜਾਗਰ ਸਿੰਘ ਬੰਟੀ, ਹਰਭਜਨ ਸਿੰਘ, ਗੁਰਚੈਨ ਸਿੰਘ , ਜਰਨੈਲ ਸਿੰਘ, ਗੁਰਮੁਖ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਾਤਾਵਾਂ ਭੈਣਾਂ ਅਤੇ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸਕੂਲ ਆਫ਼ ਹੈਪੀਨੈੱਸ ਘਨੌਲਾ ਦੇ ਦੋ ਹੋਰ ਵਿਦਿਆਰਥੀਆਂ ਦੀ ਹੋਈ ਨਵੋਦਿਆ ਲਈ ਚੋਣ ਅਗਲੀ ਖ਼ਬਰ ਸੱਥ ਵਲੋਂ ਸ਼ਿਵ ਬਟਾਲਵੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।