07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸੱਥ ਵਲੋਂ ਸ਼ਿਵ ਬਟਾਲਵੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ <br/>

ਅਜੀਤ ਡੈਸਕ 18-05-2026
ਖਰੜ, 17 ਮਈ (ਜੰਡਪੁਰੀ)-ਸਾਹਿਤਕ ਸੱਥ ਖਰੜ ਵਲੋਂ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਪੰਜਾਬੀ ਦੇ ਉੱਘੇ ਮਰਹੂਮ ਸ਼ਾਇਰ ਸ਼ਿਵ ਬਟਾਲਵੀ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਪਿ੍ੰਸੀਪਲ ਬਹਾਦਰ ਸਿੰਘ ਗੋਸਲ, ਜਸਵਿੰਦਰ ਸਿੰਘ ਕਾਈਨੌਰ. ਸੁਦਾਗਰ ਸਿੰਘ ਪਾਲ, ਬਲਕਾਰ ਸਿੰਘ ਸਿੱਧੂ ਤੇ ਪਿਆਰਾ ਸਿੰਘ ਰਾਹੀ ਸ਼ਾਮਿਲ ਹੋਏ | ਇਸ ਦੌਰਾਨ ਸੱਥ ਦੇ ਪ੍ਰਧਾਨ ਵਲੋਂ ਸਾਰਿਆਂ ਨੂੰ ਜੀ ਆਇਆਂ ਕਹਿਣ ਉਪਰੰਤ ਕੇਸਰ ਸਿੰਘ ਇੰਸਪੈਕਟਰ ਵਲੋਂ ਗਾਏ ਧਾਰਮਿਕ ਗੀਤ ਨਾਲ ਸ਼ੁਰੂ ਹੋਏ ਕਵੀ ਦਰਬਾਰ ਵਿਚ ਸੁਰਿੰਦਰ ਸਿੰਘ ਰਸੂਲਪੁਰ, ਮਨਜੀਤ ਪਾਲ ਸਿੰਘ, ਸੁਰਿੰਦਰ ਕੌਰ ਬਾੜਾ, ਬਲਦੇਵ ਸਿੰਘ ਬਿੰਦਰਾ, ਡਾ. ਰਵਿੰਦਰ ਸਿੰਘ ਲੁਬਾਣਾ, ਸੁਰਜੀਤ ਸਿੰਘ, ਜਸ਼ਨਦੀਪ ਸਿੱਧੂ, ਐਡਵੋਕੇਟ ਨੀਲਮ ਨਾਰੰਗ, ਅਮਨਦੀਪ ਕੌਰ ਭੱਟੀ, ਡਾ. ਸੁਦਾਗਰ ਸਿੰਘ ਪਾਲ, ਡਾ. ਮਨਜੀਤ ਸਿੰਘ ਮਝੈਲ, ਪਿ੍ੰਸੀਪਲ ਬਹਾਦਰ ਸਿੰਘ ਗੋਸਲ ਨੇ ਆਪੋ-ਆਪਣੀਆਂ ਜਿਥੇ ਕਵਿਤਾਵਾਂ/ਗੀਤਾਂ ਰਾਹੀਂ ਹਾਜ਼ਰੀ ਲਗਵਾਈ, ਉਥੇ ਹੀ ਸੁਮਿੱਤਰ ਸਿੰਘ ਦੋਸਤ, ਧਿਆਨ ਸਿੰਘ ਕਾਹਲੋਂ, ਸਰਬਜੀਤ ਸਿੰਘ, ਰਾਜਵਿੰਦਰ ਸਿੰਘ ਗੱਡੂ, ਕੋਮਲਪ੍ਰੀਤ ਕੌਰ, ਬਲਵਿੰਦਰ ਸਿੰਘ ਢਿੱਲੋਂ, ਮੰਦਰ ਗਿੱਲ ਸਾਹਿਬਚੰਦੀਆ, ਮਹਿੰਦਰ ਸਿੰਘ ਗੋਸਲਾਂ, ਦਰਸ਼ਨ ਤਿਉਣਾ, ਰਾਣੀ ਸੁਮਨ, ਬਲਕਾਰ ਸਿੰਘ ਸਿੱਧੂ, ਜਸਵਿੰਦਰ ਸਿੰਘ ਕਾਈਨੌਰ ਅਤੇ ਸੁਖਦੇਵ ਸਿੰਘ ਆਦਿ ਨੇ ਸ਼ਿਵ ਬਟਾਲਵੀ ਦੀਆਂ ਵੱਖ-ਵੱਖ ਕਾਵਿ ਰਚਨਾਵਾਂ ਪੇਸ਼ ਕੀਤੀਆਂ | ਇਸ ਮੌਕੇ ਮੰਚ ਸੰਚਾਲਨ ਦੇ ਫਰਜ਼ ਨਿਭਾਉਂਦਿਆਂ ਪਿਆਰਾ ਸਿੰਘ ਰਾਹੀ ਨੇ ਅਖੀਰ ਵਿਚ ਸ਼ਿਵ ਬਟਾਲਵੀ ਦੀ ਰਚਨਾ ਸ਼ਿਕਰਾ' ਬੁਲੰਦ ਆਵਾਜ਼ ਵਿਚ ਪੇਸ਼ ਕਰਕੇ ਮਾਹੌਲ ਨੂੰ ਸਿਖਰ 'ਤੇ ਪਹੁੰਚਾ ਦਿੱਤਾ | ਇਸ ਸਮਾਗਮ ਵਿਚ ਪਿ੍ਤਪਾਲ ਸਿੰਘ, ਕਰਮ ਸਿੰਘ, ਖੁਸ਼ੀ ਰਾਮ ਨਿਮਾਣਾ ਅਤੇ ਸੁਦਰਸ਼ਨ ਕੌਰ ਮਝੈਲ ਆਦਿ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਪ੍ਰਧਾਨਗੀ ਭਾਸ਼ਣ 'ਚ ਬੋਲਦਿਆਂ ਪਿ੍ੰਸੀਪਲ ਬਹਾਦਰ ਸਿੰਘ ਗੋਸਲ ਅਤੇ ਬਲਕਾਰ ਸਿੰਘ ਸਿੱਧੂ ਨੇ ਸਮੁੱਚੇ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਮੈਰਿਟ ਸੂਚੀ ਵਿਚ ਵਿਚੋਂ ਪੁਜ਼ੀਸ਼ਨਾਂ ਲੈਣ ਵਾਲੇ ਚਨੌਲੀ ਸਕੂਲ ਦੇ ਬੱਚਿਆਂ ਦਾ ਪਿੰਡ ਵਾਸੀਆਂ ਵਲੋਂ ਸਨਮਾਨ <br/> ਅਗਲੀ ਖ਼ਬਰ ਕੁਲਦੀਪ ਸਿੰਘ ਬਲਾਕ ਮਾਜਰੀ ਐੱਸ.ਸੀ. ਵਿੰਗ ਦੇ ਵਾਈਸ ਚੇਅਰਮੈਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।