07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

5.50 ਲੱਖ ਦੀ ਲਾਗਤ ਨਾਲ ਪਿੰਡ ਬਾਸ ਵਿਚ ਡੰਗੇ ਦੇ ਕੰਮ ਦੀ ਸ਼ੁਰੂਆਤ

ਪਿੰਡ ਬਾਸ ਵਿਖੇ ਡੰਗੇ ਦੇ ਸ਼ੁਰੂ ਹੋਏ ਕੰਮ ਦੀ ਤਸਵੀਰ | <br/> 18-05-2026
ਨੰਗਲ, 17 ਮਈ (ਪ੍ਰੀਤਮ ਸਿੰਘ ਬਰਾਰੀ)-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਹਲਕੇ ਦੇ ਪਿੰਡਾਂ ਵਿਚ ਵਿਕਾਸੀ ਕੰਮ ਲਗਾਤਾਰ ਅੱਗੇ ਵੱਧ ਰਹੇ ਹਨ | ਇਸੀ ਤਹਿਤ ਪਿੰਡ ਬਾਸ ਵਿਚ ਲਗਭਗ 5.50 ਲੱਖ ਰੁਪਏ ਦੀ ਲਾਗਤ ਨਾਲ 50 ਮੀਟਰ ਲੰਬੇ ਡੰਗੇ ਦੇ ਨਿਰਮਾਣ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਹ ਪ੍ਰੋਜੈਕਟ ਪਿੰਡ ਲਈ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਨਾਲ ਮੀਂਹ ਦੇ ਦਿਨਾਂ ਵਿਚ ਪਾਣੀ ਦੇ ਬਹਾਅ ਨੂੰ ਨਿਯੰਤਰਿਤ ਕਰਨ ਦੇ ਨਾਲ ਨਾਲ ਕਟਾਅ ਤੋਂ ਵੀ ਬਚਾਅ ਹੋਵੇਗਾ | ਪਿੰਡ ਵਾਸੀਆਂ ਨੇ ਇਸ ਉਪਰਾਲੇ ਲਈ ਕੈਬਨਿਟ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ ਹੈ | ਪਿੰਡ ਬਾਸ ਦੀ ਪੰਚਾਇਤ ਦੇ ਪ੍ਰਤੀਨਿਧੀਆਂ ਜਿਨ੍ਹਾਂ ਵਿਚ ਹਿਤੇਸ਼ ਸ਼ਰਮਾ (ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ), ਸਰਪੰਚ ਰਾਜ ਦੁਲਾਰੀ ਅਤੇ ਮੈਂਬਰ ਸ਼ਿਵ ਕੁਮਾਰ, ਰਾਜੀਵ ਕੁਮਾਰ, ਆਸ਼ੂ, ਅਮਨ, ਗਣੇਸ਼, ਸਤੀਸ਼ ਅਤੇ ਬੁੱਧ ਦੇਵ ਮਾਸਟਰ ਸ਼ਾਮਲ ਹਨ, ਨੇ ਕਿਹਾ ਕਿ ਇਹ ਡੰਗਾ ਪਿੰਡ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਸੀ | ਹਰ ਸਾਲ ਮੀਂਹ ਦੇ ਮੌਸਮ ਦੌਰਾਨ ਪਾਣੀ ਦੇ ਤੇਜ਼ ਬਹਾਅ ਕਾਰਨ ਸੜਕ ਨੂੰ ਨੁਕਸਾਨ ਪਹੁੰਚਦਾ ਸੀ | ਹੁਣ ਇਸ ਡੰਗੇ ਦੇ ਬਣਨ ਨਾਲ ਪਾਣੀ ਦੇ ਬਹਾਅ 'ਤੇ ਕੰਟਰੋਲ ਹੋਵੇਗਾ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਇਸ ਦੇ ਨਾਲ ਹੀ ਬਾਸ ਤੋਂ ਖੇੜਾਬਾਗ ਤੱਕ ਸੜਕ ਦਾ ਨਿਰਮਾਣ ਕੰਮ ਵੀ ਜ਼ੋਰਾਂ 'ਤੇ ਜਾਰੀ ਹੈ | ਪਹਿਲਾਂ ਡੰਗਾ ਟੁੱਟ ਜਾਣ ਕਾਰਨ ਇਸ ਸੜਕ ਦੀ ਕਨੈਕਟੀਵਿਟੀ ਪ੍ਰਭਾਵਿਤ ਹੋ ਜਾਂਦੀ ਸੀ, ਜਿਸ ਨਾਲ ਆਵਾਜਾਈ ਬਹੁਤ ਮੁਸ਼ਕਲ ਹੋ ਜਾਂਦੀ ਸੀ | ਖ਼ਾਸ ਕਰਕੇ ਵਿਦਿਆਰਥੀਆਂ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਇਹ ਸਮੱਸਿਆ ਹੱਲ ਹੋਣ ਜਾ ਰਹੀ ਹੈ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ਵਿਚ ਵੀ ਇਸ ਤਰ੍ਹਾਂ ਦੇ ਹੋਰ ਵਿਕਾਸੀ ਪ੍ਰੋਜੈਕਟ ਲਾਗੂ ਕੀਤੇ ਜਾਣਗੇ, ਜਿਸ ਨਾਲ ਪਿੰਡਾਂ ਦੀ ਤਸਵੀਰ ਵਿਚ ਵੱਡਾ ਬਦਲਾਅ ਆਵੇਗਾ ਅਤੇ ਲੋਕਾਂ ਦੀ ਜੀਵਨ ਸ਼ੈਲੀ ਹੋਰ ਸੁਧਰੇਗੀ |
ਪਿਛਲੀ ਖ਼ਬਰ ਗੁਰਦੁਆਰਾ ਨਾਨਕ ਦਰਬਾਰ ਸਾਲਾਨਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਜਤੋਲੀ ਵਿਖੇ ਸਾਲਾਨਾ ਸਮਾਗਮ 'ਚ ਵਿਧਾਇਕ ਦਿਨੇਸ਼ ਚੱਢਾ ਨੇ ਭਰੀ ਹਾਜ਼ਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।