07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਭੱਕੂਮਾਜਰਾ ਸਕੂਲ 'ਚ ਸਕਾਊਟ ਕੈਂਪ ਦੀ ਹੋਈ ਸਫਲਤਾ ਪੂਰਵਕ ਸਮਾਪਤੀ

ਭੱਕੂਮਾਜਰਾ ਵਿਖੇ ਸਕਾਊਟ ਕੈਂਪ ਦੀ ਸਮਾਪਤੀ ਮੌਕੇ ਦੀ ਤਸਵੀਰ | ਤਸਵੀਰ : ਜਗਮੋਹਣ ਸਿੰਘ ਨਾਰੰਗ <br/> 18-05-2026
ਸ੍ਰੀ ਚਮਕੌਰ ਸਾਹਿਬ, 17 ਮਈ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਭੱਕੂਮਾਜਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਇੰਚਾਰਜ ਮੇਜਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਸਕਾਊਟ ਕੈਂਪ ਦੀ ਅੱਜ ਸਫਲਤਾ ਪੂਰਵਕ ਸਮਾਪਤੀ ਹੋਈ | ਅੰਤਿਮ ਦਿਨ ਪਿ੍ੰਸੀਪਲ ਗੁਰਸ਼ਰਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਸਲਾਬਤਪੁਰ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੈਂਪ ਸਾਡੇ ਵਿਦਿਆਰਥੀਆਂ ਵਿਚ ਗੁਣਾਤਮਿਕ ਤਬਦੀਲੀ ਲਿਆਏਗਾ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਵੇਗਾ | ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਅਤੇ ਸਕਾਊਟ ਮਾਸਟਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਅੰਤਲੇ ਦਿਨ ਸੁਰਿੰਦਰ ਸਿੰਘ ਡੀਓਸੀ, ਹਰਜੀਤ ਕੌਰ ਮੋਰਿੰਡਾ ਗਾਈਡ ਕੈਪਟਨ, ਰਣਧੀਰ ਕੌਰ ਗਾਈਡ ਕੈਪਟਨ ਤੋਂ ਬੱਚਿਆਂ ਨੇ ਝੰਡਾ ਲਹਿਰਾਉਣ, ਗੰਢਾਂ ਮਾਰਨਾ ਸਿੱਖ ਕੇ ਪੈਟਰੌਲ ਵਾਰ ਆਪੋ-ਆਪਣੇ ਗੈਜ਼ਟ (ਟੈਂਟ) ਬਣਾਏ | ਉਨ੍ਹਾਂ ਨੂੰ ਲਾਰਡ ਬੇਡਨ ਪਾਵਲ ਦੀ ਜੀਵਨੀ ਤੋਂ ਜਾਣੂ ਕਰਵਾਇਆ ਗਿਆ | ਕੈਂਪ ਦੌਰਾਨ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਦੇ ਪ੍ਰੋਫੈਸਰਾਂ ਪ੍ਰੋ ਗਗਨਦੀਪ ਕੌਰ (ਅੰਗਰੇਜ਼ੀ ਵਿਭਾਗ ਦੇ ਮੁਖੀ), ਪ੍ਰੋ ਡਾ | ਗੁਰਲਾਲ ਸਿੰਘ (ਮੁਖੀ, ਮੈਨੇਜਮੈਂਟ ਸਟੱਡੀਜ਼), ਡਾ ਰਾਕੇਸ਼ ਜੋਸ਼ੀ (ਮੁਖੀ, ਕੰਪਿਊਟਰ ਸਾਇੰਸ), ਸਾਹਿਤਕਾਰਾਂ ਅਤੇ ਡਾ ਹਰਪ੍ਰੀਤ ਕੌਰ (ਮੁਖੀ, ਪੰਜਾਬੀ ਵਿਭਾਗ) ਨੇ ਵੀ ਦੌਰਾ ਕੀਤਾ ਤੇ ਸਕਾਊਟ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ | ਸ੍ਰੀ ਰੱਬੀ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਦੇ ਕਰਵਾਏ ਗੈਜ਼ਟ ਮੁਕਾਬਲਿਆਂ ਵਿਚ ਪਹਿਲੇ ਸਥਾਨ ਉੱਤੇ ''ਲੋਟਸ ਅਤੇ ਰੋਜ਼ ਪੈਟਰੌਲ'' ਦੂਜੇ ਸਥਾਨ ਉੱਤੇ ''ਟਾਈਗਰ ਅਤੇ ਸਨਫਲਾਵਰ ਪੈਟਰੌਲ'' ਤੀਜੇ ਸਥਾਨ ਉੱਤੇ ''ਬਾਜ਼, ਚੀਤਾ, ਸ਼ੇਰ ਪੈਟਰੋਲ'' ਰਹੇ | ਸਾਹਿੱਤਕਾਰ ਸਰਬਜੀਤ ਸਿੰਘ ਦੁੱਮਣਾ ਨੇ ਆਪਣੀ ਕਿਤਾਬ ''ਮੇਰਾ ਰੰਗਲਾ ਪਿੰਡ ਦੁੱਮਣਾ'' ਭੇਟ ਕੀਤੀ | ਟਰੁੱਪ ਲੀਡਰ ਸਨ ਸਿਮਰਨਜੀਤ ਕੌਰ, ਹਿਮਾਂਸ਼ੂ ਅਤੇ ਸਹਿਜਦੀਪ ਕੌਰ | ਕੈਂਪ ਲੀਡਰਾਂ ਵਿਚ ਪ੍ਰਦੀਪ ਕੌਰ, ਗੁਰਕੀਰਤ ਸਿੰਘ, ਹਰਸ਼ਦੀਪ ਸਿੰਘ, ਜਸਵਿੰਦਰ ਕੌਰ, ਸਿਮਰਨ ਕੌਰ, ਤਰਨਜੋਤ ਕੌਰ, ਪ੍ਰਵੀਨ ਸਿੰਘ, ਹਰਪ੍ਰੀਤ ਸਿੰਘ, ਜਸਕਰਨ ਸਿੰਘ ਜਸ਼ਨਪ੍ਰੀਤ ਸਿੰਘ ਸੈਣੀ, ਰਣਵੀਰ ਸਿੰਘ ਸਰਤਾਜ ਸਿੰਘ ਸਨ | ਕੈਂਪ ਵਿਚ ਬਾਲ ਲੇਖਕਾ ਅਵਨੀਤ ਕੌਰ ਅਤੇ ਸਿਮਰਨ ਕੌਰ ਨੂੰ ਸਨਮਾਨ ਵੀ ਦਿੱਤਾ ਗਿਆ | ਜੇਤੂਆਂ ਨੂੰ ਮੈਡਲ, ਸਾਹਿਤਕ ਕਿਤਾਬਾਂ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੈਕਚਰਰ ਜਸਵਿੰਦਰ ਕੌਰ, ਸੁਰਿੰਦਰ ਸਿੰਘ, ਗੁਰਕਿ੍ਪਾਲ ਸਿੰਘ, ਵਿਸ਼ਾਲ ਗੁਪਤਾ, ਰਿਸ਼ੀਕਾ ਨੈਥਾਨੀ, ਰਜਨੀ ਰਾਣੀ, ਬਲਜੀਤ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਸਿੰਘ, ਹਰਸਿਮਰਨ ਕੌਰ, ਆਸ਼ਿਮਾ, ਵਰਿੰਦਰ ਸਿੰਘ, ਅੰਜਲੀ ਸ਼ਰਮਾ ਅਤੇ ਕੁਲਵਿੰਦਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਰੱਖੜਾ ਨੂੰ ਪੁਨਰ ਸੁਰਜੀਤ ਦਾ ਅਨੁਸ਼ਾਸਨੀ ਕਮੇਟੀ ਦਾ ਮੈਂਬਰ ਬਣਾਏ ਜਾਣ ਦਾ ਕੀਤਾ ਸਵਾਗਤ ਅਗਲੀ ਖ਼ਬਰ ਮਾਤਾ ਮਹਿੰਦਰ ਕੌਰ ਦੀ ਮੌਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।