ਰੂਪਨਗਰ, 17 ਮਈ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਵੱਖ-ਵੱਖ ਵਾਰਡਾਂ ਲਈ (ਇੰਚਾਰਜ) ਪ੍ਰਭਾਰੀ ਨਿਯੁਕਤ ਕਰਕੇ ਚੋਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ | ਭਾਜਪਾ ਆਗੂ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਸੰਗਠਨ ਦੀ ਮਜ਼ਬੂਤੀ, ਵਰਕਰਾਂ ਦੀ ਮਿਹਨਤ ਅਤੇ ਲੋਕਾਂ ਦੇ ਭਰਪੂਰ ਸਮਰਥਨ ਨਾਲ ਭਾਜਪਾ ਇਸ ਵਾਰ ਇਤਿਹਾਸਕ ਜਿੱਤ ਦਰਜ ਕਰੇਗੀ | ਉਨਾਂ ਕਿਹਾ ਕਿ ਵਾਰਡ ਪੱਧਰ 'ਤੇ ਪ੍ਰਭਾਰੀ ਨਿਯੁਕਤ ਕਰਨ ਦਾ ਮਕਸਦ ਹਰ ਘਰ ਤੱਕ ਭਾਜਪਾ ਦੀਆਂ ਨੀਤੀਆਂ ਅਤੇ ਵਿਕਾਸ ਦੇ ਵਿਜ਼ਨ ਨੂੰ ਪਹੁੰਚਾਉਣਾ ਹੈ | ਉਨਾਂ ਦਾਅਵਾ ਕੀਤਾ ਕਿ ਸ਼ਹਿਰ ਦੇ ਲੋਕ ਵਿਕਾਸ ਅਤੇ ਪਾਰਦਰਸ਼ੀ ਪ੍ਰਸ਼ਾਸਨ ਲਈ ਭਾਜਪਾ ਵੱਲ ਉਮੀਦ ਨਾਲ ਦੇਖ ਰਹੇ ਹਨ | ਇਸ ਮੌਕੇ ਨੰਦ ਲਾਲ ਦੁੱਗਰੀ, ਵਿਨੋਦ, ਧਰਮਿੰਦਰ ਸਿੰਘ ਭਿੰਦਾ, ਓਾਕਾਰ, ਜਗਦੀਸ਼ ਸਿੰਘ ਕਟਲੀ, ਜਗਦੀਸ਼ ਕਾਜਲਾ, ਹਰਦੀਪ ਸੈਣੀ, ਨਿਪੁੰਨ ਸੋਨੀ, ਬਾਲਕਿ੍ਸ਼ਨ ਕੁੱਕੂ, ਮਦਨ ਸ਼ੌਂਕੀ, ਕਿ੍ਸ਼ਨ ਕੁਮਾਰ ਅੱਤਰੀ, ਮਦਨ ਲਾਲ ਟੱਪਰੀਆਂ, ਵਰਿੰਦਰ ਸਿੰਘ ਰਾਣਾ, ਰੌਸ਼ਨ ਲਾਲ ਟੇਡੇਵਾਲ, ਹਰਨੇਕ ਸਿੰਘ, ਰਾਜ ਕੁਮਾਰ ਰਾਣਾ, ਸੁਸ਼ੀਲ ਸ਼ਰਮਾ, ਜੈਕੀ ਅਤੇ ਅਵਨੀਤ ਚੌਧਰੀ ਹਾਜ਼ਰ ਸਨ |