30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕਾਹਨਪੁਰ ਖੂਹੀ ਤੋਂ ਟਿੱਬਾ ਟੱਪਰੀਆਂ ਸੜਕ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ

ਅਜੀਤ ਡੈਸਕ 19-05-2026
ਨੂਰਪੁਰ ਬੇਦੀ, 18 ਮਈ (ਵਿੰਦਰਪਾਲ ਝਾਂਡੀਆਂ)- ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਹਲਕੇ ਦੀਆਂ ਸੜਕਾਂ ਦੀ ਮਜ਼ਬੂਤੀ ਅਤੇ ਨਵੀਨੀਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਕਾਹਨਪੁਰ ਖੂਹੀ ਤੋਂ ਟਿੱਬਾ ਟੱਪਰੀਆਂ ਨੂੰ ਜਾਣ ਵਾਲੀ ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀ ਵਾਲੇ ਮਾਰਗ ਦਾ ਨਿਰਮਾਣ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਐੱਸ.ਐੱਸ. ਭੁੱਲਰ ਦੀ ਅਗਵਾਈ ਹੇਠ ਤੇ ਜੇ. ਈ. ਸੁਖਬੀਰ ਸਿੰਘ ਦੀ ਦੇਖ-ਰੇਖ ਵਿਚ ਚੇਚੀ ਕੰਸਟਰਕਸ਼ਨ ਕੰਪਨੀ ਮੱਖੂਪੁਰ ਵਲੋਂ ਇਸ ਮਹੱਤਵਪੂਰਨ ਸੜਕ ਪ੍ਰੋਜੈਕਟ ਨੂੰ ਉੱਚ ਮਿਆਰ ਨਾਲ ਤਿਆਰ ਕੀਤਾ ਜਾ ਰਿਹਾ ਹੈ | ਚੇਚੀ ਕੰਸਟਰਕਸ਼ਨ ਦੇ ਸੰਚਾਲਕ ਪੰਕਜ ਚੇਚੀ ਨੇ ਦੱਸਿਆ ਕਿ ਲਗਭਗ 32 ਕਿੱਲੋਮੀਟਰ ਲੰਬੀ ਇਸ ਸੜਕ ਦੇ ਕਰੀਬ 12 ਕਿੱਲੋਮੀਟਰ ਹਿੱਸੇ 'ਤੇ ਲੁੱਕ ਤੇ ਪ੍ਰੀਮਿਕਸ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ ਜਦਕਿ ਬਾਕੀ ਰਹਿੰਦੇ ਹਿੱਸੇ 'ਤੇ ਵੀ ਤੇਜ਼ੀ ਨਾਲ ਕੰਮ ਜਾਰੀ ਹੈ | ਉਹਨਾਂ ਦੱਸਿਆ ਕਿ ਸੜਕ ਦੀ ਮਜ਼ਬੂਤੀ ਤੇ ਲੰਬੇ ਸਮੇਂ ਤੱਕ ਟਿਕਾਊ ਬਣਾਉਣ ਲਈ ਆਧੁਨਿਕ ਰੋਡ ਇੰਜੀਨੀਅਰਿੰਗ ਤਕਨੀਕਾਂ, ਹਾਟ ਮਿਕਸ ਪਲਾਂਟ ਮਟੀਰੀਅਲ, ਵਧੀਆ ਗੁਣਵੱਤਾ ਵਾਲੀ ਗਿੱਟੀ ਤੇ ਬਿਟੂਮਿਨ ਦੀ ਵਰਤੋਂ ਕੀਤੀ ਜਾ ਰਹੀ ਹੈ | ਇਸਦੇ ਨਾਲ ਹੀ ਸੜਕ ਦੇ ਬੇਸ ਨੂੰ ਮਜ਼ਬੂਤ ਕਰਨ ਲਈ ਰੋਲਰ ਕੰਪੈਕਸ਼ਨ ਤੇ ਲੈਵਲਿੰਗ 'ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਆਵਾਜਾਈ ਸੁਚਾਰੂ ਤੇ ਸੁਰੱਖਿਅਤ ਬਣ ਸਕੇ | ਦੱਸਣਯੋਗ ਹੈ ਕਿ ਬੀਤੇ ਲੰਬੇ ਸਮੇਂ ਤੋਂ ਇਹ ਸੜਕ ਖਸਤਾ ਹਾਲਤ ਵਿਚ ਹੋਣ ਕਾਰਨ ਲੋਕਾਂ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਹੁਣ ਸੜਕ ਦਾ ਕੰਮ ਤੇਜ਼ੀ ਨਾਲ ਚੱਲਣ ਕਾਰਨ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦਾ ਲਹਿਰ ਹੈ |
ਇਸ ਮੌਕੇ ਚੌਧਰੀ ਹੁਸਨ ਲਾਲ ਚੌਹਾਨ, ਦਰਸ਼ਨ ਸਿੰਘ ਨੂਰਪੁਰ ਖੁਰਦ, ਡਾ. ਧਰਵਿੰਦਰ ਗੋਨੀ, ਸਰਪੰਚ ਬਲਦੇਵ ਰਾਜ ਚੌਹਾਨ, ਸਰਪੰਚ ਲੇਖ ਰਾਮ ਬਜਾੜ, ਨਰਿੰਦਰ ਝਾਂਡੀਆਂ, ਹਰਮੇਸ਼ ਮੀਲੂ, ਬਾਬੂ ਕਸ਼ਮੀਰੀ ਲਾਲ ਹਰੀਪੁਰ, ਗੁਰਦਿਆਲ ਕਾਕੂ ਭਗਤ ਸਮੇਤ ਕਈ ਪਿੰਡਾਂ ਦੇ ਮੋਹਤਬਰਾਂ ਨੇ ਵਿਧਾਇਕ ਦਿਨੇਸ਼ ਚੱਢਾ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਸੈਕਟਰ 88-89 'ਚ ਲੈਂਡ ਪੂਲਿੰਗ ਪਾਲਿਸੀ ਤਹਿਤ ਜ਼ਮੀਨਾਂ ਐਕਵਾਇਰ ਕਰਵਾਉਣ ਵਾਲੇ ਭੌਂ-ਮਾਲਕ ਅਤੇ ਅਲਾਟੀ, ਸਰਕਾਰ ਵਲੋਂ ਪ... ਅਗਲੀ ਖ਼ਬਰ ਨਗਰ ਕੌਂਸਲ ਖਰੜ ਦੀ ਚੋਣ 'ਤੇ ਰੋਕ ਲੱਗਣ ਲਈ ਕਮੇਟੀ ਤੇ ਸਰਕਾਰ ਹੀ ਜ਼ਿੰਮੇਵਾਰ : ਕੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।