04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਹਜ਼ੂਰ ਸਾਹਿਬ ਦੇ ਲੰਗਰਾਂ ਲਈ ਰਸਦਾਂ ਤੇ ਮਾਇਆ ਭੇਜੀ

ਪਰੋਜਪੁਰ ਵਿਖੇ ਗੁਰਦੁਆਰਾ ਨਿਧਾਨ ਸਿੰਘ ਜੀ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਲਈ ਬਾਬਾ ਕਸ਼ਮੀਰ ਸਿੰਘ ਜੀ ਨੂੰ ਰਸਦਾਂ ਭੇਟ ਕਰਦੇ ਹੋਏ ਮੁਖਬਾਲ ਸਿੰਘ ਅਤੇ ਹੋਰ ਸੇਵਾਦਾਰ | ਤਸਵੀਰ : ਮਨਜੀਤ ਸਿੰਘ ਸੈਣੀ <br/> 20-05-2026
ਬੇਲਾ, 19 ਮਈ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਪਰੋਜਪੁਰ ਤੋਂ ਗੁਰਦੁਆਰਾ ਬਾਬਾ ਨਿਧਾਨ ਸਿੰਘ ਜੀ ਲੰਗਰ ਸਾਹਿਬ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਰਸਦਾਂ ਅਤੇ ਮਾਇਆ ਇਕੱਤਰ ਕਰਕੇ ਭੇਜੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁਖਬਲ ਸਿੰਘ ਪਰੋਜਪੁਰ ਨੇ ਦੱਸਿਆ ਕਿ ਹਰ ਸਾਲ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਨਿਧਾਨ ਸਿੰਘ ਜੀ ਦੇ ਲੰਗਰਾਂ ਲਈ ਬਾਬਾ ਬਲਵਿੰਦਰ ਸਿੰਘ, ਨਰਿੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਪਰੋਜਪੁਰ, ਜਗਤਪੁਰ, ਮੁਜਾਫਤ ਆਦਿ ਪਿੰਡਾਂ ਵਿਚੋਂ ਸੰਗਤਾਂ ਦੇ ਸਹਿਯੋਗ ਨਾਲ ਰਸਦਾਂ ਅਤੇ ਮਾਇਆ ਇਕੱਤਰ ਕਰਕੇ ਭੇਜੀ ਜਾਂਦੀ ਹੈ | ਇਸ ਵਾਰ ਵੀ ਚੌਦਾਂ ਕੁਇੰਟਲ ਤੋਂ ਵੱਧ ਕਣਕ, ਹੋਰ ਰਸਦਾਂ, ਅਤੇ ਮਾਇਆ ਇਕੱਠੀ ਕਰਕੇ ਬਾਬਾ ਕਸ਼ਮੀਰ ਸਿੰਘ ਰਾਹੀਂ ਸ੍ਰੀ ਹਜੂਰ ਸਾਹਿਬ ਭੇਜੀ ਗਈ | ਇਸ ਮੌਕੇ ਮੁਖਬਾਲ ਸਿੰਘ, ਸੁਰਜੀਤ ਸਿੰਘ, ਕਰੋੜਾ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ ਪੰਮਾ, ਅਵਤਾਰ ਸਿੰਘ ਬੱਗਾ, ਹਰਪਾਲ ਸਿੰਘ, ਗੁਰਮੀਤ ਸਿੰਘ, ਗੁਰਕੀਰਤ ਸਿੰਘ,ਭੁਪਿੰਦਰ ਸਿੰਘ ਸਮੇਤ ਹੋਰ ਵੀ ਸੇਵਾਦਾਰ ਹਾਜ਼ਰ ਸਨ | ਬਾਬਾ ਕਸ਼ਮੀਰ ਸਿੰਘ ਨੇ ਸੇਵਾਦਾਰਾਂ ਅਤੇ ਪਰੋਜਪੁਰ ਜਗਤਪੁਰ, ਮੁਜਾਫਤ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਜਟਵਾਹੜ੍ਹ ਵਿਖੇ ਮਾਤਾ ਨੈਣਾਂ ਦੇਵੀ ਦੇ ਮੰਦਰ 'ਚ 25ਵਾਂ ਜਾਗਰਣ ਤੇ ਭੰਡਾਰਾ ਕਰਵਾਇਆ <br/> ਅਗਲੀ ਖ਼ਬਰ ਡੇਰਾਬੱਸੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੇਪਰਾਂ ਦੀ ਵਾਪਸੀ ਤੋਂ ਬਾਅਦ ਚੋਣ ਮੈਦਾਨ ਭਖਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।