04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਜਟਵਾਹੜ੍ਹ ਵਿਖੇ ਮਾਤਾ ਨੈਣਾਂ ਦੇਵੀ ਦੇ ਮੰਦਰ 'ਚ 25ਵਾਂ ਜਾਗਰਣ ਤੇ ਭੰਡਾਰਾ ਕਰਵਾਇਆ <br/>

ਅਜੀਤ ਡੈਸਕ 20-05-2026

ਨੂਰਪੁਰ ਬੇਦੀ, 19 ਮਈ (ਵਿੰਦਰਪਾਲ ਝਾਂਡੀਆਂ)-ਪਿੰਡ ਜਟਵਾਹੜ ਵਿਖੇ ਜੈ ਮਾਤਾ ਨੈਣਾਂ ਦੇਵੀ ਮੰਦਰ ਵਿਖੇ ਪਿੰਡ ਵਾਸੀਆਂ ਦੇ ਪੂਰਨ ਸਹਿਯੋਗ ਨਾਲ 25 ਵਾਂ ਵਿਸ਼ਾਲ ਜਾਗਰਣ ਤੇ ਭੰਡਾਰਾ ਸ੍ਰੀ ਮਹੰਤ ਬਾਬਾ ਭਗਵਾਨ ਦਾਸ ਜੀ ਨੰਦਪੁਰ ਕੇਸ਼ੋਵਾਲਿਆ ਦੀ ਅਗਵਾਈ, 'ਚ ਕਰਵਾਇਆ ਗਿਆ | ਸਭ ਤੋਂ ਪਹਿਲਾ ਆਰੰਭ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਹਵਨ ਯੱਗ, ਕੰਜਕ ਪੂਜਨ ਅਤੇ ਅਤੁੱਟ ਭੰਡਾਰੇ ਤੋ ਬਾਅਦ ਰਾਤ 8 ਵਜੇ ਜਾਗਰਣ ਦਾ ਅਗਾਜ ਪੰਡਾਲ 'ਚ ਸਸ਼ੋਭਿਤ ਕੀਤੀ ਮਾਂ ਨੈਣਾਂ ਦੇਵੀ ਦੀ ਪਵਿੱਤਰ ਜੋਤ ਨੂੰ ਡੀ.ਐਸ.ਪੀ. ਤਰਲੋਚਨ ਸਿੰਘ ਜਟਵਾਹੜ ਨੇ ਪ੍ਰਚੰਡ ਕਰਕੇ ਕੀਤਾ | ਇਸ ਮੌਕੇ 'ਤੇ ਸ੍ਰੀ ਮਹੰਤ ਬਾਬਾ ਭਗਵਾਨ ਦਾਸ ਜੀ ਨੰਦਪੁਰ ਕੇਸ਼ੋ ਵਾਲਿਆਂ ਨੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ | ਸਮਾਗਮ 'ਚ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਅਖਿਲ ਭਾਰਤੀਯ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਤੇ ਡਾਇਰੈਕਟਰ ਕਮਲ ਚੌਹਾਨ, ਭਾਜਪਾ ਦੇ ਨੌਜਵਾਨ ਆਗੂ ਇਸ਼ੂਪਾਲ ਚੌਧਰੀ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਇਸ ਮੌਕੇ ਸੰਗਤਾਂ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਧਾਰਮਿਕ ਸਮਾਗਮ ਸਾਨੂੰ ਆਦਰਸ਼ ਜੀਵਨ ਜਿਊਣ ਦੀ ਸੇਧ ਪ੍ਰਦਾਨ ਕਰਦੇ ਹਨ, ਜਿਸ ਨਾਲ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ | ਉਪਰੰਤ ਪ੍ਰਸਿੱਧ ਧਾਰਮਿਕ ਗਾਇਕ ਰਵੀ ਲਾਡਲਾ ''ਨੇਮਾਂ ਤੇਰੇ ਮੰਦਿਰਾ ਤੇ ਝੰਡੇ ਝੂਲਣ'' ਆਦਿ ਮਾਤਾ ਦੀਆਂ ਭੇਟਾਂ ਗਾ ਕੇ ਵਧੀਆ ਅਗਾਜ ਕੀਤਾ | ਅਨਮੋਲ ਘਈ ਨੇ ਵੀ ਮਾਤਾ ਦੀਆਂ ਭੇਟਾਂ ''ਮਹਾਂਮਾਈ ਦੇ ਦਰਬਾਰ ਤੇ ਰੰਗ ਵਿਰਸੇ'' ਆਦਿ ਗਾਕੇ ਚੰਗਾ ਗੁਣਗਾਨ ਕੀਤਾ | ਜੱਗਾ ਸਸਕੌਰੀਆ, ਪੰਮਾ ਗੁੱਜਰ ਧਾਮ ਝਾਂਡੀਆਂ ਕਲਾਂ ਨੇ ਵੀ ਭੇਟਾਂ ਪੇਸ਼ ਕਰਕੇ ਮਾਤਾ ਦਾ ਗੁਣਗਾਨ ਕੀਤਾ | ਮੰਚ ਦਾ ਸੰਚਾਲਨ ਐਂਕਰ ਸੰਦੀਪ ਭਾਰਦਵਾਜ ਨੇ ਬਾਖ਼ੂਬੀ ਨਾਲ ਕੀਤਾ | ਇਸ ਮੌਕੇ ਕੁਆਰਡੀਨੇਟਰ ਸੋਹਣ ਲਾਲ ਚੇਚੀ, ਸੁਭਾਸ਼ ਚੌਧਰੀ ਰਾਮਪੁਰ, ਡਾਕਟਰ ਵਿਜੇ ਚੌਧਰੀ, ਸੁਰਿੰਦਰ ਕੁਮਾਰ ਟਿੱਬਾ ਨੰਗਲ, ਰਾਕੇਸ਼ ਚੌਹਾਨ, ਮੋਹਨ ਸਿੰਘ ਚਾਹਲ, ਪਿ੍ੰਸੀਪਲ ਵਰਿੰਦਰ ਸ਼ਰਮਾ ਸੁਭਾਸ਼ ਬੇਦੀ, ਸ਼ਸ਼ੀਕਾਂਤ ਚੰਦਨ, ਕੇਸਰ ਸਿੰਘ ਸਾਬਕਾ ਸਰਪੰਚ, ਅਮਰਜੀਤ ਬਿੱਟੂ ਸ਼ਰਮਾ, ਜੈ ਸਿੰਘ, ਬਲਵੀਰ ਸਿੰਘ ਸਰਪੰਚ, ਪ੍ਰਧਾਨ ਪਿ੍ਥੀ ਸਿੰਘ, ਪੰਡਿਤ ਨਰੇਸ਼ ਸ਼ਰਮਾ, ਜਗਦੀਸ਼ ਸ਼ਰਮਾ, ਤਲਵਿੰਦਰ ਸਿੰਘ, ਸਰਬਜੀਤ ਸਿੰਘ, ਰੂਪ ਸਿੰਘ ਲੰਬੜਦਾਰ, ਗੁਰਮੀਤ ਸਿੰਘ, ਕੈਪਟਨ ਕੁਲਦੀਪ ਸਿੰਘ, ਤਾਜਵੀਰ ਸਿੰਘ ਬੈਂਸ, ਤਲਵਿੰਦਰ ਭਿੰਦਾ, ਗੱਗੂ ਗਿੱਲ, ਸੁਰੇਸ਼ ਭਾਟੀਆ, ਨਰਿੰਦਰ ਰੂੜੇਵਾਲ, ਸਤਪਾਲ ਪਾਲੀ, ਅਵਤਾਰ ਨੰਬਰਦਾਰ, ਦੇਵ ਕਿ੍ਸ਼ਨ, ਉਮੇਸ਼ ਚੰਦਨ, ਮਦਨ ਲਾਲ ਚੌਹਾਨ, ਸ਼ਿਵਜੀ ਸਰਪੰਚ, ਜੋਧਾ, ਸ਼ਸ਼ੀਕਾਂਤ ਚੰਦਨ, ਹੁਸਨ ਚੰਦ ਸੈਣੀ, ਹੇਮ ਰਾਜ ਚੌਹਾਨ, ਚੇਤਨ ਭਾਟੀਆ, ਹਰਮੇਸ਼ ਭੂੰਬਲਾਂ, ਦੀਪ ਬਾਹਮਣਮਾਜਰਾ, ਰਜਿੰਦਰ ਘੜੀਸਪੁਰ ਆਦਿ ਸਮੇਤ ਸੰਗਤਾਂ ਹਾਜ਼ਰ ਸਨ |


ਪਿਛਲੀ ਖ਼ਬਰ ਖ਼ਾਲਸਾ ਸਕੂਲ ਜੰਡ ਸਾਹਿਬ ਵਿਖੇ ਟੇਬਲ ਅਤੇ ਕਾਊਾਟਿੰਗ ਮੁਕਾਬਲੇ ਕਰਵਾਏ ਗਏ <br/> ਅਗਲੀ ਖ਼ਬਰ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਰਸਦਾਂ ਤੇ ਮਾਇਆ ਭੇਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।