07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਜੈ ਮਾਂ ਜਗਦੰਬੇ ਕਲੱਬ ਵਲੋਂ 33ਵੇਂ ਵਿਸ਼ਾਲ ਭਗਵਤੀ ਜਾਗਰਣ ਸੰਬੰਧੀ ਭੰਡਾਰਾ ਕਰਵਾਇਆ <br/>

ਅਜੀਤ ਡੈਸਕ 20-05-2026
ਨੂਰਪੁਰ ਬੇਦੀ, 19 ਮਈ (ਰਾਜੇਸ਼ ਚੌਧਰੀ ਤਖਤਗੜ੍ਹ)-ਜੈ ਮਾਂ ਜਗਦੰਬੇ ਕਲੱਬ ਬੱਸ ਸਟੈਂਡ ਨੂਰਪੁਰ ਬੇਦੀ ਵਲੋਂ 33ਵੇਂ ਵਿਸ਼ਾਲ ਭਗਵਤੀ ਜਾਗਰਣ ਦੇ ਸਬੰਧ ਵਿਚ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਭਾਵਨਾਵਾਂ ਨਾਲ ਭਰਪੂਰ ਵਿਸ਼ਾਲ ਭੰਡਾਰਾ ਲਾਇਆ ਗਿਆ | ਇਸ ਧਾਰਮਿਕ ਸਮਾਗਮ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਪੂਰਾ ਮਾਹੌਲ ਭਗਤੀਮਈ ਰੰਗ ਵਿਚ ਰੰਗਿਆ ਹੋਇਆ ਦਿਖਾਈ ਦਿੱਤਾ | ਸਮਾਗਮ ਦੀ ਸ਼ੁਰੂਆਤ ਵਿਧੀਵਤ ਹਵਨ ਯੱਗ ਨਾਲ ਕੀਤੀ ਗਈ, ਜਿਸ ਵਿਚ ਕਲੱਬ ਦੇ ਸਮੂਹ ਮੈਂਬਰਾਂ, ਦੁਕਾਨਦਾਰਾਂ ਅਤੇ ਸੰਗਤਾਂ ਵਲੋਂ ਅਹੂਤੀਆਂ ਪਾਈਆਂ ਗਈਆਂ | ਹਵਨ ਦੌਰਾਨ ਇਲਾਕੇ ਦੀ ਸੁੱਖ-ਸ਼ਾਂਤੀ, ਤਰੱਕੀ ਅਤੇ ਲੋਕ ਭਲਾਈ ਲਈ ਅਰਦਾਸ ਕੀਤੀ ਗਈ | ਇਸ ਤੋਂ ਬਾਅਦ ਕੰਜਕ ਪੂਜਨ ਕੀਤਾ ਗਿਆ | ਕੰਜਕ ਪੂਜਨ ਉਪਰੰਤ ਅਤੁੱਟ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ, ਜੋ ਦੇਰ ਸ਼ਾਮ ਤੱਕ ਨਿਰੰਤਰ ਚੱਲਦੀ ਰਹੀ | ਭਜਨ ਗਾਇਕ ਅਨਮੋਲ ਘਈ ਵਲੋਂ ਮਹਾਮਾਈ ਦਾ ਗੁਣਗਾਨ ਕੀਤਾ ਗਿਆ |

ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਪਿੰਡ ਡਾਢੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਸਤਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਤੇ ਦੇਸ਼ ਰਾਜ ਸੈਣੀ ਨੂੰ ਵਾਈਸ ਚੇਅਰਮੈਨ ਬਣਨ 'ਤੇ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।