07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਥਰਮਲ ਦੇ ਕੱਚੇ ਕਾਮਿਆਂ ਦੀ ਹੜਤਾਲ ਪੰਜਵੇਂ ਦਿਨ ਵਿਚ ਦਾਖ਼ਲ

ਅਜੀਤ ਡੈਸਕ 20-05-2026
ਘਨੌਲੀ, 19 ਮਈ (ਜਸਵੀਰ ਸਿੰਘ ਸੈਣੀ)-ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਕੱਚੇ ਕਾਮਿਆਂ ਦਾ ਬੋਰਡ ਤੇ ਕੰਟੈਕਟ 'ਤੇ ਨਾ ਲੈਣ ਤੇ ਰੋਸ ਵਜੋਂ ਸਬੰਧਿਤ ਵਿਭਾਗ ਦੇ ਖ਼ਿਲਾਫ ਰੋਸ ਧਰਨਾ ਹੜਤਾਲ ਅੱਜ ਪੰਜਵੇਂ ਦਿਨ ਵੀ ਦਾਖਲ ਹੋ ਗਈ | ਇਸ ਸਬੰਧੀ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਥਰਮਲ ਪਲਾਂਟ ਦੇ ਕੱਚੇ ਕਾਮੇ ਬਹੁਤ ਮਿਹਨਤ ਮਸ਼ੱਕਤ ਨਾਲ ਬਿਜਲੀ ਦੇ ਉਤਪਾਦਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹਨ | ਪ੍ਰੰਤੂ ਉਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ, ਕਿਉਂਕਿ ਜਿਹੜੇ ਬਿਜਲੀ ਬਣਾਉਣ ਵਿਚ ਆਪਣਾ ਯੋਗਦਾਨ ਪਾਉਂਦੇ ਹਨ, ਉਹਨਾਂ ਨੂੰ ਰੈਗੂਲਰ ਬੋਰਡ ਦੇ ਕੰਟੈਕਟ ਤੇ ਨਹੀਂ ਲਿਆ ਗਿਆ, ਜਦੋਂ ਕਿ ਸੀ.ਐਚ.ਬੀ. ਕਾਮਿਆਂ ਨੂੰ ਕੰਟੈਕਟ ਤੇ ਲਿਆ ਗਿਆ | ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਲਿਆ ਗਿਆ ਤਾਂ ਥਰਮਲ ਕੱਚੇ ਮੁਲਾਜ਼ਮਾਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ | ਉਹਨਾਂ ਨੇ ਕਿਹਾ ਕਿ ਅੱਜ ਪਾਵਰ ਕਾਮ ਦੇ ਅਧਿਕਾਰੀਆਂ ਤੇ ਸਰਕਾਰ ਦੁਆਰਾ ਬਣਾਈ ਗਈ ਕਮੇਟੀ ਦੀ ਮੀਟਿੰਗ ਅੱਜ ਥਰਮਲ ਜਥੇਬੰਦੀਆਂ ਦੇ ਆਗੂਆਂ ਨਾਲ ਸੀ, ਪ੍ਰੰਤੂ ਉਹ 2 ਜੂਨ ਨੂੰ ਕਰ ਦਿੱਤੀ ਗਈ ਹੈ | ਉਹਨਾਂ ਨੇ ਕਿਹਾ ਕਿ ਆਉਣ ਵਾਲੇ ਤਿੱਖੇ ਸੰਘਰਸ਼ ਜਿਸ ਦੇ ਨਾਲ 23 ਮਈ ਨੂੰ ਦਿੜਬਾ ਵਿਖੇ ਰੋਸ ਰੈਲੀ, ਹਰੇਕ ਜ਼ਿਲ੍ਹੇ ਵਿਚ ਝੰਡਾ ਮਾਰਚ, ਥਰਮਲ ਦੇ ਮੇਨ ਗੇਟਾਂ ਤੇ ਰੋਸ ਰੈਲੀਆਂ ਤੇ ਪੱਕਾ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਤੇ ਸੰਬੰਧਿਤ ਵਿਭਾਗ ਥਰਮਲ ਦੇ ਕੱਚੇ ਕਾਮਿਆਂ ਨੂੰ ਰੈਗੂਲਰ ਨਹੀਂ ਕਰਦੇ | ਅੱਜ ਦੀ ਰੈਲੀ ਨੂੰ ਮਹਿੰਦਰ ਸਿੰਘ, ਪਰਗਟ ਸਿੰਘ ਘਨੌਲੀ, ਜਸਕਰਨ ਸਿੰਘ ਜੱਸੀ, ਬਲਵਿੰਦਰ ਸਿੰਘ, ਹਰਪਾਲ ਸਿੰਘ ਤੇ ਹੋਰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ |
ਪਿਛਲੀ ਖ਼ਬਰ ਟੂਰ ਦੌਰਾਨ ਹੁਨਰ ਤੇ ਗਿਆਨ-ਵਿਗਿਆਨ ਨਾਲ ਰੂਬਰੂ ਹੋਏ ਵਿਦਿਆਰਥੀ <br/> ਅਗਲੀ ਖ਼ਬਰ ਰੰਗੀਲਪੁਰ 'ਚ ਵਿਦਿਆਰਥਣ ਦੀ ਬੁਰੀ ਤਰ੍ਹਾਂ ਕੁੱਟਮਾਰ ਦਾ ਮਾਮਲਾ ਭਖਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।