16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨੂਰੀ ਮਸਜਿਦ ਸਿਆਣਾ ਵਿਖੇ ਸ਼ਰਧਾ ਨਾਲ ਮਨਾਈ ਬਕਰੀਦ

ਅਜੀਤ ਡੈਸਕ 29-05-2026
ਬਲਾਚੌਰ, 28 ਮਈ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਬਲਾਚੌਰ ਇਲਾਕੇ ਦੀ ਪੁਰਾਤਨ ਨੂਰੀ ਜਾਮਾ ਮਸਜਿਦ ਸਿਆਣਾ ਵਿਖੇ ਬਕਰੀਦ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਮੌਲਵੀ ਇਮਰਾਨ ਨੇ ਵਿਚਾਰਾਂ ਸਾਂਝੀਆਂ ਕੀਤੀਆਂ | ਇਸ ਮੌਕੇ ਮੁੱਖ ਸੇਵਾਦਾਰ ਮੁਹੰਮਦ ਬੂਟਾ ਨੇ ਈਦ ਉਲ ਫਿਤਰ ਸੰਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਮਨ ਸ਼ਾਂਤੀ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਮਾਨਵਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਇਸ ਮੌਕੇ ਜਨਾਬ ਸਰਫ਼ਰਾਜ਼ ਮਲਿਕ ਪ੍ਰਧਾਨ, ਜਨਾਬ ਸੁਲੇਮਾਨ, ਇਰਫ਼ਾਨ, ਨੌਨੀ ਅਨਵਰ, ਫਿਰੋਜ ਖਾਨ, ਗਾਬੂ ਸ਼ੇਖ, ਮੁਹੰਮਦ ਸਦੀਕ, ਆਕੋ ਗੁੱਜਰ, ਸ਼ਾਮਾਂ ਗੁੱਜਰ, ਫਿਰੋਜ਼ ਸ਼ੇਖ, ਸਤਰਦੀਨ ਗੁੱਜਰ, ਮੱਖਣ ਗੁੱਜਰ, ਸਮਾਜ ਸੇਵੀ ਚੌਧਰੀ ਮਦਨ ਲਾਲ ਸਿਆਣਾ, ਰਾਧੇ ਸ਼ਿਆਮ ਬਿੱਲੂ ਚੌਧਰੀ ਕੌਂਸਲਰ, ਸਾਬਕਾ ਕੌਂਸਲਰ ਅਮਰੀਕ ਸਿੰਘ, ਐਡਵੋਕੇਟ ਪਰਵੇਸ਼ ਖੋਸਲਾ ਅਕਾਲੀ ਦਲ ਵਾਰਿਸ ਪੰਜਾਬ, ਸੁਖਵਿੰਦਰ ਸਿੰਘ, ਰਾਣਾ ਉਪਿੰਦਰ ਸਿੰਘ ਪਿੰਦੂ, ਜਗਦੀਪ ਸਿੰਘ, ਗਗਨਪ੍ਰੀਤ ਸਿੰਘ ਗੱਗੂ , ਭੁਪਿੰਦਰਜੀਤ ਸਿੰਘ ਤੇ ਹੋਰਨਾਂ ਨੇ ਇਸ ਪਵਿੱਤਰ ਦਿਹਾੜੇ 'ਤੇ ਵਧਾਈ ਦੇ ਦਿੱਤੀ |
ਪਿਛਲੀ ਖ਼ਬਰ ਕਿ੍ਸ਼ਨਾ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਨੇ ਕੌਂਸਲਰ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਜਥੇਦਾਰ ਬਾਬਾ ਸਤਨਾਮ ਸਿੰਘ ਦੀ ਮਿ੍ਤਕ ਦੇਹ ਕਾਫ਼ਲੇ ਦੇ ਰੂਪ ਵਿਚ ਕੀਰਤਪੁਰ ਸਾਹਿਬ ਲਿਜਾਈ ਗਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।