26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਸ਼ਾਖਾ ਵਲੋਂ ਬਾਲ ਸੰਸਕਾਰ ਪ੍ਰੋਜੈਕਟ ਤਹਿਤ ਸਮਰ ਕੈਂਪ <br/>

ਅਜੀਤ ਡੈਸਕ 11-06-2026
ਨੰਗਲ, 10 ਜੂਨ (ਪ੍ਰੀਤਮ ਸਿੰਘ ਬਰਾਰੀ)- ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਸ਼ਾਖਾ ਵਲੋਂ ਵਾਲਮੀਕਿ ਮੰਦਿਰ ਨਯਾ ਨੰਗਲ ਵਿਚ ਸੰਦੀਪ ਗਿੱਲ ਸਪੋਰਟਸ ਕੋਚ ਦੇ ਸਹਿਯੋਗ ਨਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇਲਾਕੇ ਦੇ ਨੰਨੇ ਬੱਚਿਆਂ ਲਈ ਇੱਕ ਸਮਰ ਕੈਂਪ ਲਗਾਇਆ ਗਿਆ | ਕੈਂਪ ਵਿਚ ਬੱਚਿਆਂ ਨੂੰ ਪੰਜਾਬੀ ਭੰਗੜਾ, ਜੂਡੋ-ਕਰਾਟੇ ਤੇ ਸਕੇਟਿੰਗ ਦੀ ਸਿਖਲਾਈ ਦਿੱਤੀ ਜਾਵੇਗੀ | ਨਾਲ ਹੀ ਬੱਚਿਆਂ ਨੂੰ ਸਵੈ-ਰੱਖਿਆ ਦੇ ਗੁਰ ਵੀ ਸਿਖਾਏ ਜਾਣਗੇ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਸ਼ਾਖਾ ਦੇ ਸੰਸਥਾਪਕ ਨਿਰਦੇਸ਼ਕ ਐਡਵੋਕੇਟ ਅਸ਼ੋਕ ਮਨੋਚਾ ਆਪਣੀ ਸਮੂਹ ਟੀਮ ਸਮੇਤ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਨੇ ਕੈਂਪ ਦੇ ਪ੍ਰਬੰਧਕਾਂ ਵਰਿੰਦਰ ਆਦੀਆ ਪ੍ਰਧਾਨ ਵਾਲਮੀਕਿ ਮੰਦਰ ਨਵਾਂ ਨੰਗਲ ਤੇ ਸੰਦੀਪ ਗਿੱਲ ਨੂੰ ਇਸ ਤਰ੍ਹਾਂ ਦਾ ਉਪਰਾਲਾ ਕਰਨ ਲਈ ਹਾਰਦਿਕ ਵਧਾਈ ਦਿੱਤੀ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਸ਼ਾਖਾ ਵਲੋਂ ਆਦੀਆ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਸ਼ਾਖਾ ਦੇ ਪ੍ਰਧਾਨ ਜਗਮੋਹਨ ਸਿੰਘ ਵਾਲੀਆ, ਸਕੱਤਰ ਰਾਜਨ ਸੋਨੀ, ਸਾਬਕਾ ਪ੍ਰਧਾਨ ਜਰਨੈਲ ਸਿੰਘ ਸੰਧੂ, ਸਾਬਕਾ ਕੈਸ਼ੀਅਰ ਰਾਜੀ ਛਾਬੜਾ, ਸਰੋਜ ਗਿੱਲ, ਸੋਨੀਆ ਜੋਸ਼ੀ, ਪੰਡਿਤ ਭਾਗਵਤ ਪ੍ਰਸਾਦ, ਕੇਵਲ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਹਨੀ ਸ਼ਰਮਾ ਦੀ ਯਾਦ 'ਚ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ 4161 ਰੀਕਾਸਟ ਮਾਸਟਰ ਕਾਡਰ ਦੇ ਧਰਨੇ ਦੀ ਡੀ.ਟੀ.ਐੱਫ. ਵਲੋਂ ਡਟਵੀਂ ਹਮਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।