ਘੱਗਰ ਨਦੀ ’ਚ ਡੁੱਬਣ ਨਾਲ ਕੁਰਾਲੀ ਦੇ ਰਹਿਣ ਵਾਲੇ 16 ਸਾਲਾ ਨੌਜਵਾਨ ਦੀ ਮੌਤ
ਪੰਚਕੂਲਾ, 3 ਸਤੰਬਰ (ਕਪਿਲ)-ਥਾਣਾ ਪਿੰਜੌਰ ਅਧੀਨ ਪੈਂਦੀ ਅਮਰਾਵਤੀ ਚੌਕੀ ‘ਚ ਪੈਂਦੇ ਪਿੰਡ ਬੁਰਜ ਕੋਟੀਆ ਨੇੜੇ ਘੱਗਰ ਨਦੀ ‘ਚ ਡੁੱਬਣ ਕਾਰਨ ਇਕ 16 ਸਾਲਾ ਲੜਕੇ ਦੀ ਮੌਤ ਹੋ ਗਈ। ਹਾਸਿਲ ਜਾਣਕਾਰੀ ਅਨੁਸਾਰ ਮ੍ਰਿਤਕ ਲੜਕਾ ਜ਼ਿਲ੍ਹਾ ਮੁਹਾਲੀ ਦੇ ਸ਼ਹਿਰ ਕੁਰਾਲੀ ਦਾ ਰਹਿਣ ਵਾਲਾ ਸੀ, ਜੋ ਕਿ ਆਪਣੇ 5-6 ਦੋਸਤਾਂ ਸਮੇਤ ਬੁਰਜ ਕੋਟੀਆ ਇਲਾਕੇ ‘ਚ ਘੁੰਮਣ ਲਈ ਆਇਆ ਸੀ।
ਅਜੀਤ ਡੈਸਕ
04-09-2026