ਪੁਰਖਾਲੀ ਵਿਖੇ ਲਾਈਫ ਕੇਅਰ ਫਾਊਂਡੇਸ਼ਨ ਵਲੋਂ ਚੈਰੀਟੇਬਲ ਲੈਬਾਰਟਰੀ ਦਾ ਉਦਘਾਟਨ ਅੱਜ
ਪੁਰਖਾਲੀ, 9 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਲਾਈਫ ਕੇਅਰ ਫਾਊਂਡੇਸ਼ਨ ਵਲੋਂ ਨਵੀਂ ਚੈਰੀਟੇਬਲ ਲੈਬਾਰਟਰੀ ਦਾ ਉਦਘਾਟਨ 10 ਸਤੰਬਰ ਦਿਨ ਵੀਰਵਾਰ ਨੂੰ ਕੀਤਾ ਜਾ ਰਹਾ ਹੈ। ਇਸ ਸਬੰਧੀ ਮੇਜਰ ਸਿੰਘ ਪੁਰਖਾਲੀ ਨੇ ਦੱਸਿਆ ਕਿ ਇਹ ਸਮਾਗਮ ਗੁਰਦੁਆਰਾ ਸਿੰਘ ਸਭਾ ਮਾਰਕੀਟ, ਨੇੜੇ ਯੂਕੋ ਬੈਂਕ, ਪੁਰਖਾਲੀ ਵਿਖੇ ਸਵੇਰੇ 10:30 ਵਜੇ ਕਰਵਾਇਆ ਜਾ ਰਿਹਾ ਹੈ l ਜਿਸ ਦੌਰਾਨ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਣਗੇ l ਉਨ੍ਹਾਂ ਦੱਸਿਆ ਕਿ ਇਸ ਉਦਘਾਟਨੀ ਸਮਾਰੋਹ ਦੇ ਨਾਲ ਹੀ ਸਵੇਰੇ 7:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਇੱਕ ਵਿਸ਼ੇਸ਼ ਚੈਰੀਟੇਬਲ ਲੈਬਾਰਟਰੀ ਕੈਂਪ ਵੀ ਲਗਾਇਆ ਜਾ ਰਿਹਾ ਹੈ।
ਪੁਰਖਾਲੀ, 9 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਲਾਈਫ ਕੇਅਰ ਫਾਊਂਡੇਸ਼ਨ ਵਲੋਂ ਨਵੀਂ ਚੈਰੀਟੇਬਲ ਲੈਬਾਰਟਰੀ ਦਾ ਉਦਘਾਟਨ 10 ਸਤੰਬਰ ਦਿਨ ਵੀਰਵਾਰ ਨੂੰ ਕੀਤਾ ਜਾ ਰਹਾ ਹੈ। ਇਸ ਸਬੰਧੀ ਮੇਜਰ ਸਿੰਘ ਪੁਰਖਾਲੀ ਨੇ ਦੱਸਿਆ ਕਿ ਇਹ ਸਮਾਗਮ ਗੁਰਦੁਆਰਾ ਸਿੰਘ ਸਭਾ ਮਾਰਕੀਟ, ਨੇੜੇ ਯੂਕੋ ਬੈਂਕ, ਪੁਰਖਾਲੀ ਵਿਖੇ ਸਵੇਰੇ 10:30 ਵਜੇ ਕਰਵਾਇਆ ਜਾ ਰਿਹਾ ਹੈ l ਜਿਸ ਦੌਰਾਨ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਣਗੇ l ਉਨ੍ਹਾਂ ਦੱਸਿਆ ਕਿ ਇਸ ਉਦਘਾਟਨੀ ਸਮਾਰੋਹ ਦੇ ਨਾਲ ਹੀ ਸਵੇਰੇ 7:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਇੱਕ ਵਿਸ਼ੇਸ਼ ਚੈਰੀਟੇਬਲ ਲੈਬਾਰਟਰੀ ਕੈਂਪ ਵੀ ਲਗਾਇਆ ਜਾ ਰਿਹਾ ਹੈ।ਕੈਂਪ ਦੌਰਾਨ ਗੁਰਦਿਆਂ ਦੇ 5 ਟੈਸਟ, ਯੂਰਿਕ ਐਸਿਡ ਅਤੇ ਸ਼ੂਗਰ ਦਾ ਇੱਕ ਟੈਸਟ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਹੋਰ ਸਾਰੇ ਲੈਬਾਰਟਰੀ ਟੈਸਟ 75% ਤੱਕ ਘੱਟ ਰੇਟਾਂ ‘ਤੇ ਕੀਤੇ ਜਾਣਗੇ। ਇਸ ਤੋਂ ਇਲਾਵਾ ਪੂਰੇ ਸਰੀਰ ਦੀ ਜਾਂਚ ਸਬੰਧੀ ਟੈੱਸਟ 600 ਰੁਪਏ ’ਚ ਕੀਤੇ ਜਾਣਗੇ । ਉਦਘਾਟਨੀ ਸਮਾਗਮ ਦੌਰਾਨ ਐੱਨ.ਜੀ.ਓ. ਵਰਕਰ ਸਤੀਸ਼ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਨਗੇ । ਫਾਊਂਡੇਸ਼ਨ ਵਲੋਂ ਸਮੂਹ ਸੰਗਤਾਂ ਨੂੰ ਇਸ ਮੌਕੇ ਪਹੁੰਚ ਕੇ ਲਾਭ ਉਠਾਉਣ ਅਤੇ ਆਸ਼ੀਰਵਾਦ ਬਖਸ਼ਣ ਦੀ ਅਪੀਲ ਕੀਤੀ ਗਈ ਹੈ।