13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕਿਸਾਨ ਅੰਦੋਲਨ ਦੀ ਵਰ੍ਹੇਗੰਢ 'ਤੇ 26 ਨੂੰ ਕਿਸਾਨ ਟਰੈਕਟਰ ਮਾਰਚ ਸੰਬੰਧੀ ਕਿਸਾਨ ਜਥੇਬੰਦੀ ਦੀ ਮੀਟਿੰਗ <br/>

ਅਜੀਤ ਡੈਸਕ 25-01-2026
ਨਵਾਂ ਪਿੰਡ, 24 ਜਨਵਰੀ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਸਾਨ ਅੰਦੋਲਨ ਦੀ 5ਵੀਂ ਵਰ੍ਹੇਗੰਢ 'ਤੇ 26 ਜਨਵਰੀ ਨੂੰ ਕੀਤੇ ਜਾਣ ਵਾਲੇ ਦੇਸ਼ ਵਿਆਪੀ ਕਿਸਾਨ ਟਰੈਕਟਰ ਮਾਰਚ ਨੂੰ ਲੈ ਕੇ ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਦੀ ਮੀਟਿੰਗ ਭੁਪਿੰਦਰ ਸਿੰਘ ਤੀਰਥਪੁਰਾ ਦੀ ਪ੍ਰਧਾਨਗੀ ਹੇਠ ਨਵਾਂ ਪਿੰਡ ਵਿਖੇ ਹੋਈ | ਜਿਸ 'ਚ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਸ਼ਾਮਿਲ ਹੋਏ | ਇਸ ਮੌਕੇ 26 ਜਨਵਰੀ ਨੂੰ ਅੰਮਿ੍ਤਸਰ ਜ਼ਿਲ੍ਹੇ ਅੰਦਰ ਜੰਡਿਆਲਾ ਗੁਰੂ ਵਿਖੇ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਦੀ ਰੂਪ ਰੇਖਾ ਰੂਟ ਤੈਅ ਕੀਤਾ ਗਿਆ | ਮੀਟਿੰਗ ਅੰਦਰ ਫੈਸਲਾ ਹੋਇਆ ਕਿ ਸਵੇਰੇ 11 ਵਜੇ ਨਵਾਂ ਪਿੰਡ ਤੋਂ ਟਰੈਕਟਰਾਂ ਦਾ ਇੱਕ ਵੱਡਾ ਕਾਫਲਾ ਚੱਲੇਗਾ ਜੋ ਪਿੰਡ ਤੀਰਥਪੁਰਾ ਤੇ ਵਡਾਲਾ ਜੌਹਲ ਤੋਂ ਹੁੰਦਾ ਹੋਇਆ ਜੀ.ਟੀ. ਰੋਡ 'ਤੇ ਨਿੱਜਰ ਟੋਲ ਪਲਾਜ਼ਾ ਪਹੁੰਚੇਗਾ | ਜਿਥੇ ਕਿ ਵੱਖ-ਵੱਖ ਇਲਾਕਿਆਂ ਦੇ ਕਿਸਾਨ ਟਰੈਕਟਰ ਲੈ ਕੇ ਪਹੁੰਚਣਗੇ | ਇਥੋਂ ਦੁਪਿਹਰ 12 ਵਜੇ ਇਹ ਮਾਰਚ ਜੰਡਿਆਲਾ ਗੁਰੂ ਨੂੰ ਰਵਾਨਾ ਹੋਵੇਗਾ | ਜਿਥੇ ਇਸ ਦੀ ਸਮਾਪਤੀ ਹੋਵੇਗੀ | ਮਾਰਚ ਦੀ ਅਗਵਾਈ ਲਖਬੀਰ ਸਿੰਘ ਨਿਜਾਮਪੁਰ, ਤਰਸੇਮ ਸਿੰਘ ਨੰਗਲ, ਗੁਰਦੇਵ ਸਿੰਘ ਵਰਪਾਲ, ਹਰਜੀਤ ਸਿੰਘ ਝੀਤੇ, ਪ੍ਰਤਾਪ ਸਿੰਘ ਪੰਡੋਰੀ ਅਤੇ ਗੁਰਮੇਜ ਸਿੰਘ ਮੱਖਣਵਿੰਡੀ ਕਰਨਗੇ | ਇਸ ਮੌਕੇ ਆਗੂਆਂ ਨੇ ਕਿਸਾਨ, ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਆਪੋ ਆਪਣੇ ਸਾਧਨਾਂ 'ਤੇ ਇਸ ਮਾਰਚ 'ਚ ਸ਼ਾਮਿਲ ਹੋਣ ਦਾ ਸੱਦਾ ਦੇਂਦਿਆਂ ਦੱਸਿਆ ਇਤਿਹਾਸਕ ਕਿਸਾਨ ਅੰਦੋਲਨ ਜੋ ਕਿ ਦਿੱਲੀ ਵਿਖੇ ਲੜਿਆ ਗਿਆ ਸੀ | ਅੰਦੋਲਨ ਅੰਦਰ 26 ਜਨਵਰੀ 2021 ਨੂੰ ਜੋ ਦਿੱਲੀ ਵਿਖੇ ਟਰੈਕਟਰ ਪ੍ਰੇਡ ਕੀਤੀ ਜਾਣੀ ਸੀ, ਸਰਕਾਰ ਤੇ ਉਸ ਦੀਆਂ ਏਜੰਸੀਆਂ ਵਲੋਂ ਇਸ ਪ੍ਰੇਡ ਨੂੰ ਜਿਸ ਤਰ੍ਹਾਂ ਫ਼ੇਲ ਕੀਤਾ ਗਿਆ ਸੀ, ਤੋਂ ਸਬਕ ਸਿਖਦੇ ਹੋਏ ਮੋਰਚੇ ਨੇ ਕਿਸਾਨ ਅੰਦੋਲਨ ਨੂੰ ਕਾਮਯਾਬ ਕੀਤਾ ਤੇ ਜਿੱਤ ਕੇ ਘਰਾਂ ਨੂੰ ਪਰਤੇ ਸਨ | ਇਸ ਮੌਕੇ ਕਰਨੈਲ ਸਿੰਘ ਨਵਾਂ ਪਿੰਡ, ਰਾਜਬੀਰ ਸਿੰਘ ਫਤਿਹਪੁਰ, ਹਰਜੀਤ ਸਿੰਘ ਨਿਜਾਮਪੁਰ, ਬਲਵੰਤ ਸਿੰਘ ਤੀਰਥਪੁਰ, ਧਰਮਿੰਦਰ ਸਿੰਘ ਕਿਲਾ, ਮਹਿਲ ਸਿੰਘ, ਪ੍ਰਤਾਪ ਸਿੰਘ ਛਾਪਾ ਰਾਮ ਸਿੰਘ, ਤਰਸੇਮ ਸਿੰਘ ਨੰਗਲ, ਗੁਰਮੇਜ ਸਿੰਘ ਮੱਖਣਵਿੰਡੀ, ਅਵਤਾਰ ਸਿੰਘ ਵਡਾਲਾ ਜੌਹਲ, ਜੱਸਵਿੰਦਰ ਸਿੰਘ ਅਤੇ ਜਸਪਾਲ ਸਿੰਘ ਸਰਪੰਚ ਨਬੀਪੁਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕਰਨ ਦਾ ਐਲਾਨ <br/> ਅਗਲੀ ਖ਼ਬਰ ਅਜਨਾਲਾ ਨੇੜੇ ਪਿੰਡ ਨੰਗਲ ਵੰਝਾਂਵਾਲਾ ਵਿਖੇ ਤਿੰਨ ਸਕੇ ਭਰਾਵਾਂ ਵਲੋਂ ਰੰਜਿਸ਼ ਤਹਿਤ ਸਾਬਕਾ ਫ਼ੌਜੀ ਦੀ ਕੀਤੀ ਕੁੱਟਮਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।