13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਵਿਅਕਤੀ ਨੂੰ ਘੇਰ ਕੇ ਕੁੱਟਿਆ ਤੇ 30 ਹਜ਼ਾਰ ਲੁੱਟੇ

ਅਜੀਤ ਡੈਸਕ 02-03-2026
ਪਟਿਆਲਾ, 1 ਮਾਰਚ (ਮਨਦੀਪ ਸਿੰਘ ਖਰੌੜ)-ਸਥਾਨਕ ਪਿੰਡ ਮੁਰਾਦਪੁਰ ਨੇੜੇ ਜਾ ਰਹੇ ਇਕ ਵਿਅਕਤੀ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ, ਉਸ ਦਾ ਮੋਬਾਈਲ, ਪਰਸ 'ਚੋਂ 12 ਹਜ਼ਾਰ ਰੁਪਏ ਅਤੇ ਐਪ ਰਾਹੀਂ 18 ਹਜ਼ਾਰ ਰੁਪਏ ਕਢਾਉਣ ਦੇ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਅਮਰੀਸ਼ ਕੁਮਾਰ ਵਾਸੀ ਪਟਿਆਲਾ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਉਹ ਪਿੰਡ ਮੁਰਾਦਪੁਰ ਨੇੜੇ ਸਵੇਰੇ 3 ਵਜੇ ਦੇ ਕਰੀਬ ਜਾ ਰਿਹਾ ਸੀ ਤੇ ਇਸ ਦੌਰਾਨ ਉਸ ਨੇ ਜਗਤਾਰ ਸਿੰਘ ਅਤੇ ਕਾਕਾ ਟੈਂਪੂ ਵਾਲਾ ਵਾਸੀਅਨ ਜ਼ਿਲ੍ਹਾ ਪਟਿਆਲਾ ਨੇ ਰੋਕ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਮੋਬਾਈਲ ਖੋਹ ਲਿਆ, ਪਰਸ 'ਚੋਂ 12 ਹਜ਼ਾਰ ਕੱਢ ਲਏ ਅਤੇ ਬਾਅਦ 'ਚ ਮੋਬਾਈਲ ਐਪ ਰਾਹੀਂ ਉਸ ਦੇ 18 ਹਜ਼ਾਰ ਰੁਪਏ ਵੀ ਕਢਾ ਲਏ | ਇਸ ਤਹਿਤ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਭਾਜਪਾ ਮੰਡਲ ਹਰਪਾਲਪੁਰ ਦੀ ਨਵੀਂ ਟੀਮ ਦਾ ਐਲਾਨ ਅਗਲੀ ਖ਼ਬਰ ਪੇਪਰ ਦੇਣ ਗਈ ਨਾਬਾਲਗ ਲੜਕੀ ਘਰ ਨਹੀਂ ਪਰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।