13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪੇਪਰ ਦੇਣ ਗਈ ਨਾਬਾਲਗ ਲੜਕੀ ਘਰ ਨਹੀਂ ਪਰਤੀ

ਅਜੀਤ ਡੈਸਕ 02-03-2026
ਪਟਿਆਲਾ, 1 ਮਾਰਚ (ਮਨਦੀਪ ਸਿੰਘ ਖਰੌੜ)-ਨਾਬਾਲਗ ਲੜਕੀ ਘਰੋਂ ਪੇਪਰ ਦੇਣ ਲਈ ਸਕੂਲ ਗਈ ਸੀ ਪਰ ਉਹ ਵਾਪਸ ਘਰ ਨਹੀਂ ਪਰਤੀ ਹੈ | ਇਸ ਮਾਮਲੇ 'ਚ ਮਾਪਿਆਂ ਦੀ ਸ਼ਿਕਾਇਤ 'ਤੇ ਥਾਣਾ ਪਸਿਆਣਾ ਦੀ ਪੁਲਿਸ ਨੇ ਕਿਸੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ ਹੈ |
ਇਸ ਸੰਬੰਧੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਸਿਆ ਕਿ 11.30 ਵਜੇ ਦੇ ਕਰੀਬ ਲੜਕੀ ਦੇ ਸਕੂਲ ਤੋਂ ਫ਼ੋਨ ਆਇਆ ਕਿ ਉਹ ਪੇਪਰ ਦੇਣ ਨਹੀਂ ਆਈ | ਬਾਅਦ 'ਚ ਉਨ੍ਹਾਂ ਲੜਕੀ ਦੀ ਭਾਲ ਕੀਤੀ ਪਰ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ | ਉਨ੍ਹਾਂ ਸ਼ੰਕਾ ਪ੍ਰਗਟ ਕੀਤਾ ਕਿ ਲੜਕੀ ਨੂੰ ਕੋਈ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਭਜਾ ਕੇ ਲੈ ਗਿਆ ਹੈ | ਜਿਸ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਅਜਿਹੇ ਇਕ ਹੋਰ ਕੇਸ 'ਚ ਇਕ 23 ਸਾਲਾ ਲੜਕਾ ਘਰੋਂ ਸੈਰ ਕਰਨ ਲਈ ਗਿਆ ਸੀ ਪਰ ਉਹ ਵਾਪਸ ਨਹੀਂ ਮੁੜਿਆ | ਉਸ ਦੇ ਮਾਪਿਆਂ ਨੇ ਥਾਣਾ ਸਦਰ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੇ ਲੜਕੇ ਨੂੰ ਕਿਸੇ ਨੇ ਹਿਰਾਸਤ 'ਚ ਰਖਿਆ ਹੋਇਆ ਹੈ | ਜਿਸ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਵਿਅਕਤੀ ਨੂੰ ਘੇਰ ਕੇ ਕੁੱਟਿਆ ਤੇ 30 ਹਜ਼ਾਰ ਲੁੱਟੇ ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।