13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 02-03-2026
ਪਟਿਆਲਾ, 1 ਮਾਰਚ (ਮਨਦੀਪ ਸਿੰਘ ਖਰੌੜ)-ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਤਲਾਸ਼ੀ ਦੌਰਾਨ ਉਸ ਤੋਂ ਇਕ ਦਾਤਰ ਵੀ ਬਰਾਮਦ ਹੋਈ ਹੈ | ਮੁਲਜ਼ਮਾਂ ਦੀ ਪਹਿਚਾਣ ਸ਼ੁਭਮ ਅਤੇ ਮਨੀ ਵਾਸੀ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ | ਇਸ ਸੰਬੰਧੀ ਥਾਣੇਦਾਰ ਅਮਨਦੀਪ ਸਿੰਘ ਨੇ ਦਸਿਆ ਕਿ ਉਹ ਸਾਧੋਬੇਲਾ ਰੋਡ ਪਟਿਆਲਾ 'ਚ ਗਸ਼ਤ ਦੌਰਾਨ ਖੜ੍ਹੇ ਸੀ | ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਦਾਤਰ ਦੀ ਨੋਕ 'ਤੇ ਲੋਕਾਂ ਤੋਂ ਮੋਬਾਈਲ ਅਤੇ ਲੁੱਟ ਖੋਹ ਕਰਦੇ ਹਨ | ਜਿਨ੍ਹਾਂ ਨੇ ਵਰਧਮਾਨ ਹਸਪਤਾਲ ਲਾਗੇ ਵੀ ਇਕ ਵਿਅਕਤੀ ਤੋਂ ਮੋਬਾਈਲ ਖੋਹਿਆ ਸੀ | ਇਸੇ ਸਿਲਸਿਲੇ ਤਹਿਤ ਮੁਲਜ਼ਮ ਸਾਧੋਬੇਲਾ ਰੋਡ ਲਾਗੇ ਘੁੰਮ ਰਹੇ ਸੀ ਜਿਨ੍ਹਾਂ ਨੂੰ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਤੋਂ ਫਰਜ਼ੀ ਨੰਬਰ ਲੱਗਿਆ ਇਕ ਮੋਟਰਸਾਈਕਲ ਤੇ ਇਕ ਦਾਤਰ ਬਰਾਮਦ ਹੋਇਆ | ਹਾਲੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਮੁਲਜ਼ਮਾਂ ਨੇ ਇਹ ਮੋਟਰਸਾਈਕਲ ਕਿਥੋਂ ਚੋਰੀ ਕੀਤਾ ਸੀ ਇਸ ਸੰਬੰਧੀ ਪੜਤਾਲ ਚਲ ਰਹੀ ਹੈ |
ਪਿਛਲੀ ਖ਼ਬਰ ਪੇਪਰ ਦੇਣ ਗਈ ਨਾਬਾਲਗ ਲੜਕੀ ਘਰ ਨਹੀਂ ਪਰਤੀ ਅਗਲੀ ਖ਼ਬਰ ਦਿੱਤੇ ਪੈਸੇ ਮੰਗਣ 'ਤੇ ਬੁਲਾ ਕੇ ਸੜਕ 'ਤੇ ਕੀਤੀ ਕੁੱਟਮਾਰ, ਪਤੀ-ਪਤਨੀ ਤੇ ਪੁੱਤਰ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।