13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸਖੀ ਸ਼ਕਤੀ ਕਰਾਫ਼ਟ ਮੇਲਾ 'ਚ ਸਕੂਲਾਂ ਤੇ ਕਾਲਜਾਂ ਦੇ ਹੋਏ ਪ੍ਰਤਿਭਾ ਖੋਜ ਮੁਕਾਬਲੇ

ਅਜੀਤ ਡੈਸਕ 02-03-2026
ਪਟਿਆਲਾ, 1 ਮਾਰਚ (ਧਰਮਿੰਦਰ ਸਿੰਘ ਸਿੱਧੂ)-ਇੱਥੇ ਸ਼ੀਸ਼ ਮਹਿਲ ਵਿਖੇ ਪੰਜਾਬ ਸਰਕਾਰ ਦੀ ਅਗਵਾਈ 'ਚ ਅਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਸਰਪ੍ਰਸਤੀ 'ਚ ਲਗਾਏ ਜਾ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੌਰਾਨ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਦੇ ਪ੍ਰਤਿਭਾ ਖੋਜ ਮੁਕਾਬਲੇ, ਨਾਟਕਾਂ ਦਾ ਮੰਚਨ ਤੇ ਬਜ਼ੁਰਗਾਂ ਦਾ ਸ਼ੋਅ ਐਲਡਰ ਸ਼ੋਅ ਕਰਵਾਇਆ ਗਿਆ | ਵਧੀਕ ਡਿਪਟੀ ਕਮਿਸ਼ਨਰ-ਕਮ-ਮੇਲਾ ਅਫ਼ਸਰ ਦਮਨਜੀਤ ਸਿੰਘ ਮਾਨ, ਸਹਾਇਕ ਮੇਲਾ ਅਫ਼ਸਰ ਨਮਨ ਮੜਕਨ ਐੱਸ.ਡੀ.ਐਮ. ਰਾਜਪੁਰਾ ਤੇ ਅਸ਼ੋਕ ਕੁਮਾਰ ਐੱਸ.ਡੀ.ਐਮ. ਪਾਤੜਾਂ ਦੀ ਦੇਖ-ਰੇਖ 'ਚ ਹੋਏ ਇਨ੍ਹਾਂ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ | ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਪ੍ਰਦਰਸ਼ਨੀ ਗੈੱਸਟ ਆਈਟਮ ਦੇ ਤੌਰ 'ਤੇ ਸਭਿਆਚਾਰਕ ਪੇਸ਼ਕਾਰੀਆਂ ਕੀਤੀਆਂ | ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਲੀਗਲ ਅਫ਼ਸਰ ਰਣਜੀਤ ਕੌਰ, ਭਾਸ਼ਾ ਵਿਭਾਗ ਪੰਜਾਬ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ, ਡਾ. ਨਰਿੰਦਰ ਸਿੰਘ ਤੇਜਾ ਨੇ ਅਦਾ ਕੀਤੀ | ਨਟਰਾਜ ਸੰਸਥਾ ਵਲੋਂ ਪਦਮਸ੍ਰੀ ਪ੍ਰਾਣ ਸਭਰਵਾਲ ਦੀ ਨਿਰਦੇਸ਼ਨਾ 'ਚ ਵਾਤਾਵਰਨ, ਨਸ਼ਿਆਂ ਵਿਰੁੱਧ ਤੇ ਹੋਰਨਾਂ ਸਮਾਜਿਕ ਕੁਰੀਤੀਆਂ 'ਤੇ ਵਿਅੰਗ ਕਰਦੇ ਨਾਟਕਾਂ ਦਾ ਖ਼ੂਬਸੂਰਤ ਮੰਚਨ ਕੀਤਾ ਗਿਆ | ਸਕੂਲ ਪੱਧਰ ਦੇ ਪ੍ਰਤਿਭਾ ਖੋਜ ਮੁਕਾਬਲਿਆਂ 'ਚੋਂ ਹਰਲੀਨ ਕੌਰ ਕੈਰੀਅਰ ਅਕੈਡਮੀ ਗਾਇਨ ਪਹਿਲੇ, ਅਮਰੀਨ ਕੌਰ ਲੋਕ ਨਾਚ ਜੈਮਜ ਪਬਲਿਕ ਸਕੂਲ ਤੇ ਸੁਹਾਨੀ ਲੋਕ ਨਾਚ ਸਰਕਾਰੀ ਸੈਕੰਡਰੀ ਸਕੂਲ ਓਲਡ ਪੁਲਿਸ ਲਾਈਨਜ਼ ਨੇ ਸਾਂਝੇ ਤੌਰ 'ਤੇ ਦੂਸਰਾ, ਹਰਨੂਰ ਕੌਰ ਤੇ ਮਨਤਾਜ ਕੌਰ ਲੋਕ ਨਾਚ ਕੈਰੀਅਰ ਅਕੈਡਮੀ ਨੇ ਸਾਂਝੇ ਤੌਰ 'ਤੇ ਤੀਸਰਾ ਸਥਾਨ ਹਾਸਿਲ ਕੀਤਾ | ਕਾਲਜ ਪੱਧਰ ਦੇ ਮੁਕਾਬਲਿਆਂ 'ਚੋਂ ਖ਼ੁਸ਼ੀ ਸੈਣੀ ਲੋਕ ਨਾਚ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਨੇ ਪਹਿਲਾ ਤੇ ਨਿਤਿਕਾ ਰਿਦਮਿਕ ਜਿਮਨਾਸਟਿਕ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਨੇ ਦੂਸਰਾ ਸਥਾਨ ਹਾਸਿਲ ਕੀਤਾ | ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਡਾ. ਸੁਖਦਰਸ਼ਨ ਸਿੰਘ ਚਹਿਲ, ਰਣਜੀਤ ਕੌਰ ਤੇ ਭਾਵਨਾ ਸ਼ਰਮਾ ਨੇ ਕੀਤੀ | ਬਜ਼ੁਰਗ ਦੇ ਸੋਲੋ ਨਾਚ ਮੁਕਾਬਲੇ 'ਚ ਗੁਰਿੰਦਰ ਸਿੰਘ ਕੰਬੋਜ ਨੇ ਪਹਿਲਾ ਤੇ ਰਣਜੀਤ ਸਿੰਘ ਨੇ ਦੂਸਰਾ, ਔਰਤਾਂ ਦੇ ਵਰਗ 'ਚ ਸਜਨੀ ਅੱਵਲ ਰਹੀ | ਜੋੜੀਆਂ ਦੇ ਨਾਚ 'ਚੋਂ ਦਵਿੰਦਰ ਸਿੰਘ ਤੇ ਗੁਰਪ੍ਰੀਤ ਕੌਰ ਦੀ ਜੋੜੀ ਅੱਵਲ ਰਹੀ | ਇਨ੍ਹਾਂ ਮੁਕਾਬਲਿਆਂ 'ਚ ਤਿੰਨ ਦਰਜਨ ਦੇ ਕਰੀਬ ਪ੍ਰਤੀਯੋਗੀਆਂ ਨੇ ਹਿੱਸਾ ਲਿਆ | ਰੂਪਵੰਤ ਕੌਰ ਦੀ ਨਿਗਰਾਨੀ ਹੇਠ ਹੋਏ ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਨਰਿੰਦਰ ਸਿੰਘ ਤੇਜਾ ਨੇ ਬਾਖ਼ੂਬੀ ਕੀਤਾ | ਇਸ ਮੌਕੇ ਮਾ. ਕੁਲਦੀਪ ਸਿੰਘ, ਲਖਵਿੰਦਰ ਸਿੰਘ, ਭਾਵਨਾ ਸ਼ਰਮਾ, ਰੁਪਿੰਦਰ ਕੌਰ, ਕਿਰਨਾ ਦੇਵੀ, ਰੀਨਾ, ਬਲਜੀਤ ਕੌਰ, ਆਸ਼ੂ ਰਾਣੀ, ਜਸਪ੍ਰੀਤ ਕੌਰ ਅਤੇ ਸਮੇਤ ਵੱਖ-
ਪਿਛਲੀ ਖ਼ਬਰ ਬਿਨਾਂ ਨੰਬਰ ਮੋਟਰਸਾਈਕਲ ਸਮੇਤ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਭਾਜਪਾ ਮੰਡਲ ਹਰਪਾਲਪੁਰ ਦੀ ਨਵੀਂ ਟੀਮ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।