ਘਨੌਰ, 1 ਮਾਰਚ (ਸਰਦਾਰਾ ਸਿੰਘ ਲਾਛੜੂ)-ਘਨੌਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਭਾਰਤੀ ਜਨਤਾ ਪਾਰਟੀ ਦੇ ਮੰਡਲ ਹਰਪਾਲਪੁਰ ਦੀ ਮੀਟਿੰਗ ਦਾ ਆਯੋਜਨ ਮੰਡਲ ਪ੍ਰਧਾਨ ਰਜਨੀਸ਼ ਕੁਮਾਰ ਦੀ ਅਗਵਾਈ ਹੇਠ ਕੀਤਾ ਗਿਆ | ਜਿਸ 'ਚ ਹਲਕਾ ਇੰਚਾਰਜ ਘਨੌਰ ਪਾਰਟੀ ਦੇ ਟਕਸਾਲੀ ਆਗੂ ਵਿਕਾਸ ਸ਼ਰਮਾ ਘਨੌਰ ਪਹੁੰਚੇ | ਇਸ ਮੌਕੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਨੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨਾਲ ਸਲਾਹ ਮਸ਼ਵਰਾ ਕਰਕੇ ਮੰਡਲ ਦੀ ਨਵੀਂ ਕਾਰਜਕਾਰੀ ਕਮੇਟੀ ਦਾ ਅਧਿਕਾਰਕ ਐਲਾਨ ਕੀਤਾ ਗਿਆ | ਸੰਗਠਨ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਨਵੀਂ ਟੀਮ ਦੀ ਰਚਨਾ ਕੀਤੀ ਗਈ ਹੈ | ਮੰਡਲ ਪ੍ਰਧਾਨ ਰਜਨੀਸ਼ ਕੁਮਾਰ ਜਿੱਥੇ ਪ੍ਰਧਾਨ ਵਜੋ ਜ਼ਿੰਮੇਵਾਰੀ ਨਿਭਾਂ ਰਹੇ ਹਨ | ਉੱਥੇ ਹੀ ਉਨ੍ਹਾਂ ਦੇ ਨਾਲ ਮੀਤ ਪ੍ਰਧਾਨਾਂ ਵਜੋਂ ਨੇਤਰਪਾਲ ਸ਼ਰਮਾ, ਗੁਰਪ੍ਰੀਤ ਸਿੰਘ, ਸੁਰਿੰਦਰ ਪਾਲ, ਦਰਸ਼ਨ ਸਿੰਘ, ਮਣੀ ਮਿੱਤਲ, ਸਵਰਨ ਸਿੰਘ ਅਤੇ ਉਦੈ ਸੰਕਰ ਨੂੰ ਨਿਯੁਕਤ ਕੀਤਾ ਗਿਆ ਹੈ | ਜਰਨਲ ਸਕੱਤਰ ਵਜੋਂ ਸਚਿਨ ਕੌਸ਼ਿਕ ਅਤੇ ਮਨਜੀਤ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ | ਇਸ ਤੋਂ ਇਲਾਵਾ ਸਕੱਤਰ ਮੰਡਲ 'ਚ ਬਿ੍ਜ ਭੂਸ਼ਨ, ਪਰਵੀਨ ਕੁਮਾਰ, ਗੋਲਡੀ ਸਿੰਘ, ਗੁਰਨਾਮ ਸਿੰਘ, ਮਲਕੀਤ ਸਿੰਘ, ਸਤਨਾਮ ਸਿੰਘ ਅਤੇ ਜਸ਼ਨ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ | ਖ਼ਜ਼ਾਨਚੀ ਵਜੋਂ ਸੋਹਣ ਲਾਲ ਨੂੰ ਨਿਯੁਕਤ ਕੀਤਾ ਗਿਆ ਹੈ | ਵੱਖ-ਵੱਖ ਮੋਰਚਿਆਂ ਲਈ ਵੀ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ, ਜਿਸ 'ਚ ਯੁਵਾ ਮੋਰਚਾ, ਮਹਿਲਾ ਮੋਰਚਾ, ਕਿਸਾਨ ਮੋਰਚਾ, ਐੱਸ.ਸੀ. ਮੋਰਚਾ, ਅਲਪਸੰਖਿਅਕ ਮੋਰਚਾ ਅਤੇ ਓ.ਬੀ.ਸੀ. ਮੋਰਚਾ ਦੇ ਪ੍ਰਧਾਨ ਸ਼ਾਮਲ ਹਨ | ਇਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਸੈਲ, ਆਈ.ਟੀ., ਸੋਸ਼ਲ ਮੀਡੀਆ, ਲਾਭਾਰਥੀ ਅਤੇ ਪ੍ਰਚਾਰ ਸੰਬੰਧੀ ਜ਼ਿੰਮੇਵਾਰੀਆਂ ਵੀ ਨਿਰਧਾਰਿਤ ਕੀਤੀਆਂ ਗਈਆਂ ਹਨ | ਪਾਰਟੀ ਆਗੂਆਂ ਨੇ ਕਿਹਾ ਕਿ ਨਵੀਂ ਟੀਮ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਵਚਨਬੱਧ ਹੈ | ਬੂਥ ਸ਼ਕਤੀਕਰਨ ਅਤੇ ਜਨ ਸੰਪਰਕ ਮੁਹਿੰਮਾਂ ਨੂੰ ਤਰਜੀਹ ਦਿੱਤੀ ਜਾਵੇਗੀ | ਅੰਤ 'ਚ ਵਿਕਾਸ ਸ਼ਰਮਾ ਵਲੋਂ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਨਿਸ਼ਠਾਪੂਰਵਕ ਕੰਮ ਕਰਨ ਦੀ ਅਪੀਲ ਕੀਤੀ | ਇਸ ਮੌਕੇ ਜੋਗਿੰਦਰ ਮੋਹਨ, ਹਰਜਿੰਦਰ ਸਿੰਘ, ਪਾਖਰ ਸਿੰਘ, ਬਨਾਰਸੀ ਦਾਸ, ਕਮਲਜੀਤ ਸਿੰਘ ਮੰਡਲ ਪ੍ਰਧਾਨ ਘਨੌਰ, ਧੀਰਜ ਸਰਮਾ, ਕਿਰਨਜੀਤ ਸਿੰਘ, ਵਿਸ਼ਾਲ ਉਲਾਣਾ, ਧਰਮਵੀਰ ਸ਼ਰਮਾ, ਜਾਗਰ ਸਿੰਘ ਆਦਿ ਮੌਜੂਦ ਸਨ |