10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸ਼ਹੀਦ ਬਾਬਾ ਦੀਪ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ ਵਲੋਂ ਲੋੜਵੰਦ ਬਜ਼ੁਰਗ ਨੂੰ ਦਿੱਤੀ ਗਈ ਟ੍ਰਾਈਸਾਈਕਲ

ਅਜੀਤ ਡੈਸਕ 18-05-2026
ਨਾਭਾ, 17 ਮਈ (ਜਗਨਾਰ ਸਿੰਘ ਦੁਲੱਦੀ)-ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿਚ ਲੋੜਵੰਦ ਪਰਿਵਾਰਾਂ ਲਈ ਵੱਖੋ-ਵੱਖਰੇ ਢੰਗ ਨਾਲ ਸੇਵਾਵਾਂ ਨਿਭਾ ਰਹੀ ਸ਼ਹੀਦ ਬਾਬਾ ਦੀਪ ਸਿੰਘ ਵੈੱਲਫੇਅਰ ਸੇਵਾ ਸੋਸਾਇਟੀ ਨਾਭਾ ਵਲੋਂ ਗ਼ਰੀਬ ਦਾ ਮੁੱਖ ਗੁਰੂ ਦੀ ਗੋਲਕ ਨੂੰ ਮੁੱਖ ਰੱਖਦਿਆਂ ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਲਗਾਤਾਰ ਸੇਵਾਵਾਂ ਨਿਰੰਤਰ ਜਾਰੀ ਹਨ, ਜਿਸ ਦੇ ਚੱਲਦਿਆਂ ਨੇੜਲੇ ਪਿੰਡ ਢੀਂਗੀ ਦੇ 70 ਸਾਲਾਂ ਬਜ਼ੁਰਗ ਰਾਮ ਪ੍ਰਤਾਪ ਜੋ ਕਿ ਤੁਰਨਾ ਫਿਰਨ ਤੋਂ ਅਸਮਰਥ ਸੀ ਉਸ ਨੰੂ ਟਰਾਈ ਸਾਈਕਲ ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਬਿੱਟੂ ਢੀਂਗੀ ਦੀ ਮੌਜੂਦਗੀ ਵਿਚ ਦਿੱਤਾ ਗਿਆ | ਸੰਸਥਾ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਲਵਲੀ, ਜਸਵਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਨਾਮਧਾਰੀ ਵਲੋਂ ਸਾਂਝੇ ਤੌਰ 'ਤੇ ਦੱਸਿਆ ਗਿਆ ਕਿ ਹਰ ਲੋੜਵੰਦ ਲਈ ਸੰਸਥਾ ਹਾਜ਼ਰ ਹੈ, ਪਰ ਪਰਿਵਾਰ ਅਸਲ ਵਿਚ ਸਹੀ ਲੋੜਵੰਦ ਹੋਣਾ ਚਾਹੀਦਾ ਜਿਸ ਸਬੰਧੀ ਸੰਸਥਾ ਵਲੋਂ ਪੜਤਾਲ ਵੀ ਕਰਵਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪੀ.ਜੀ.ਆਈ. ਹਸਪਤਾਲ ਚੰਡੀਗੜ੍ਹ ਦਾ ਮੇਨ ਗੇਟ, ਓ.ਪੀ.ਡੀ. ਵਾਲਾ ਗੇਟ, ਸੈਕਟਰ 32 ਪੀ.ਜੀ.ਆਈ., ਕੈਂਸਰ ਹਸਪਤਾਲ ਸੰਗਰੂਰ, ਪਟਿਆਲਾ ਦਾ ਰਜਿੰਦਰਾ ਹਸਪਤਾਲ, ਨਾਭਾ ਸਰਕਾਰੀ ਹਸਪਤਾਲ, ਸਰਕਾਰੀ ਹਸਪਤਾਲ ਸੰਗਰੂਰ ਆਦਿ ਹਸਪਤਾਲਾਂ 'ਚ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਲਈ ਲੰਗਰ ਦੀਆਂ ਸੇਵਾਵਾਂ ਖ਼ਾਲਸੇ ਦੇ ਜਨਮ ਦਿਹਾੜੇ ਵਿਸਾਖੀ ਨੂੰ ਸਮਰਪਿਤ ਨਿਭਾਈਆਂ ਗਈਆਂ ਸਨ | ਉਨ੍ਹਾਂ ਦੱਸਿਆ ਕਿ ਹਰ ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਮੁਫ਼ਤ ਚੈੱਕਅਪ, ਮੁਫ਼ਤ ਮੈਡੀਸਨ ਸੰਸਥਾ ਵਲੋਂ ਸਥਾਨਕ ਦੁਲੱਦੀ ਗੇਟ ਸਥਿਤ ਮਹਾਰਾਜਾ ਹੀਰਾ ਸਿੰਘ ਪਾਰਕ ਵਿਖੇ ਖੋਲ੍ਹੀ ਡਿਸਪੈਂਸਰੀ ਵਿਚ ਦਿੱਤੀਆਂ ਜਾਂਦੀਆਂ ਹਨ, ਜਿੱਥੇ ਵਿਸ਼ੇਸ਼ ਤੌਰ 'ਤੇ ਹੋਮਿਓਪੈਥਿਕ ਦੇ ਡਾਕਟਰ ਬੈਠਦੇ ਹਨ | ਇਸ ਮੌਕੇ ਕਮਲਜੀਤ ਸਿੰਘ ਕਪੂਰ, ਗਗਨਦੀਪ ਸਿੰਘ ਚੈਰੀ, ਗੁਰਪ੍ਰੀਤ ਸਿੰਘ ਪ੍ਰੀਤ, ਇੰਦਰਪ੍ਰੀਤ ਸਿੰਘ ਹਨੀ, ਹਰਦੇਵ ਸਿੰਘ, ਬਹਾਦਰ ਸਿੰਘ, ਗੁਰਪ੍ਰੀਤ ਸਿੰਘ ਨਾਮਧਾਰੀ, ਜਥੇਦਾਰ ਹਾਕਮ ਸਿੰਘ, ਸੌਰਵ ਕੁਮਾਰ, ਦਵਿੰਦਰ ਪਾਲ ਕੇਸ਼ਵ, ਪਿ੍ਤਪਾਲ ਸਿੰਘ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਇੰਟਰਨੈਸ਼ਨਲ ਡਿਵਾਈਨ ਕਾਲਜ ਆਫ਼ ਐਜੂਕੇਸ਼ਨ ਰਤਵਾੜਾ ਸਾਹਿਬ ਵਿਖੇ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਸੂਬੇ ਦੇ ਅਧਿਆਪਕਾਂ ਲਈ ਸਿੱਖਿਆ ਵਿਭਾਗ ਵਲੋਂ ਨਹੀਂ ਮਾਰਿਆ ਜਾ ਰਿਹਾ 'ਹਾਅ ਦਾ ਨਾਅਰਾ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।