29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਪਹੁੰਚੇ ਨਾਭਾ, ਪਾਰਟੀ ਵਰਕਰਾਂ ਵਲੋਂ ਭਰਵਾਂ ਸਵਾਗਤ

ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਨਾਭਾ ਪਹੁੰਚਣ 'ਤੇ ਪਾਰਟੀ ਵਰਕਰਾਂ ਵਲੋਂ ਭਰਵਾਂ ਸਵਾਗਤ ਕਰਨ ਦਾ ਦਿ੍ਸ਼ | ਤਸਵੀਰ : ਵਰਿੰਦਰ ਵਰਮਾ <br/> 29-05-2026
ਨਾਭਾ, 28 ਮਈ (ਵਰਿੰਦਰ ਵਰਮਾ)-ਅਕਾਲੀ ਦਲ ਵਾਰਸ ਪੰਜਾਬ ਦੇ ਕੌਮੀ ਪ੍ਰਧਾਨ ਅਤੇ ਖੰਡੂਰ ਸਾਹਿਬ ਤੋਂ ਜੇਤੂ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਨਾਭਾ ਪਹੁੰਚਣ 'ਤੇ ਉਹਨਾਂ ਦੇ ਪਾਰਟੀ ਵਰਕਰਾਂ ਵਲੋਂ ਦੁਲੱਦੀ ਗੇਟ ਨਾਭਾ ਵਿਖੇ ਭਰਵਾਂ ਸਵਾਗਤ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਆਉਣ ਤੇ ਜੀ ਆਇਆਂ ਕਹਿੰਦਿਆਂ ਹੋਇਆਂ ਉਨ੍ਹਾਂ ਦੇ ਸਤਿਕਾਰ ਵਿਚ ਹਲਕਾ ਨਾਭਾ ਦੇ ਵਰਕਰਾਂ ਵੱਲੋਂ ਸਿਰੋਪਾਉ ਪਾ ਸਨਮਾਨਿਤ ਕਰ ਰੋਡ ਸ਼ੋ ਵੀ ਕੱਢਿਆ ਗਿਆ | ਸਨਮਾਨਿਤ ਹੋਣ ਉਪਰੰਤ ਬਾਪੂ ਤਰਸੇਮ ਸਿੰਘ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਨਾਭਾ ਹਲਕੇ ਦੀਆਂ ਸੰਗਤਾਂ ਵਲੋਂ ਕੀਤੇ ਸਤਿਕਾਰ ਤੋਂ ਇਹ ਪਤਾ ਲੱਗਦਾ ਹੈ ਕਿ ਲੋਕ ਪਾਰਟੀ ਨੂੰ ਕਿੰਨਾ ਪਿਆਰ ਕਰਦੇ ਹਨ | ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਦਿਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ | ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੋਂ ਪੰਜਾਬ ਦਾ ਹਰ ਵਰਗ ਦੁਖੀ ਜਾਪ ਰਿਹਾ ਹੈ, ਦਿਨ ਦਿਹਾੜੇ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ | ਇਸ ਮੌਕੇ ਉਨ੍ਹਾਂ ਮਨਪ੍ਰੀਤ ਸਿੰਘ ਇਆਲੀ ਦੇ ਪਾਰਟੀ ਵਿੱਚ ਸ਼ਾਮਿਲ ਹੋਣ 'ਤੇ ਸਵਾਲ ਦੇ ਜਵਾਬ ਦਿੰਦਿਆਂ ਕਿਹਾ ਕਿ ਜਲਦ ਹੀ ਭਾਈ ਮਨਪ੍ਰੀਤ ਸਿੰਘ ਇਆਲੀ ਸਾਡੀ ਪਾਰਟੀ ਦਾ ਹਿੱਸਾ ਹੋ ਸਕਦੇ ਹਨ | ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਮਿਲਣ ਤੇ ਬੋਲਦਿਆਂ ਬਾਪੂ ਤਰਸੇਮ ਸਿੰਘ ਨੇ ਕਿਹਾ ਡੇਰਾ ਸਾਧ ਉੱਤੇ ਸੰਗੀਨ ਜੁਰਮ ਸਾਬਤ ਹੋਏ ਹੋ ਚੁੱਕੇ ਹਨ ਫਿਰ ਵੀ ਉਸ ਨੂੰ ਸਰਕਾਰ ਦੇ ਇਸ਼ਾਰਿਆਂ ਤੇ ਵਾਰ ਵਾਰ ਪੈਰੋਲ ਮਿਲ ਚੁੱਕੀ ਹੈ ਦੂਜੇ ਪਾਸੇ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਉਸ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ | ਇਸ ਤੋਂ ਸਾਬਤ ਹੁੰਦਾ ਹੈ ਸਾਡੀ ਕੌਮ ਨੂੰ ਸਰਕਾਰ ਵੱਲੋਂ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਪਰਮਜੀਤ ਸਿੰਘ ਜੌਹਲ ਪਾਰਟੀ ਕੋਆਰਡੀਨੇਟਰ, ਬਲਵੀਰ ਸਿੰਘ ਕੋਟ ਕਲਾਂ, ਹਰਜਿੰਦਰ ਸਿੰਘ ਸੋਨੂ, ਗੁਰਪ੍ਰੀਤ ਸਿੰਘ ਕਮੇਲੀ, ਕਰਨੈਲ ਸਿੰਘ ਕੌਲ, ਨਿਰਭੈ ਸਿੰਘ ਮੱਲੇਵਾਲ, ਬੇਅੰਤ ਸਿੰਘ ਥੂਹੀ, ਦਵਿੰਦਰ ਸਿੰਘ ਕੋਟ ਕਲਾ, ਹੈਪੀ ਮਾਨ, ਜਸਵਿੰਦਰ ਸਿੰਘ ਬਿਰੜਵਾਲ, ਜਗਜੀਤ ਸਿੰਘ ਮਲੇਵਾਲ, ਲਵਪ੍ਰੀਤ ਸਿੰਘ ਬਿਸ਼ਨਗੜ, ਸਤਿਗੁਰੂ ਜੀਤ ਸਿੰਘ ਕੋਟਕਲਾ, ਦਰਸ਼ਨ ਸਿੰਘ ਪੇਦਨੀ, ਸੁਰਿੰਦਰ ਸਿੰਘ ਊਧਾ, ਹੀਰਾ ਊਧਾ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ¢
ਪਿਛਲੀ ਖ਼ਬਰ ਹਰੀਜਨ ਸੁਸਾਇਟੀ ਭੁੱਨਰਹੇੜੀ ਦੀ ਰਾਖਵੀਂ ਥਾਂ 'ਉੱਤੇ ਨਵੇਂ ਸ਼ੋਅਰੂਮਾਂ ਦੇ ਪ੍ਰੋਜੈਕਟ ਦਾ ਮਾਮਲਾ ਅਗਲੀ ਖ਼ਬਰ ਕਸਬਾ ਪੁਰਾਣਾ ਸ਼ਾਲਾ ਵਿਖੇ ਡਿਵਾਈਡਰਾਂ ਅੱਗੇ 4-4 ਫੁੱਟ ਦੀਆਂ ਰੋਕਾਂ ਕਾਰਨ ਵਾਪਰੇ ਦੋ ਹਾਦਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।