29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਹਰੀਜਨ ਸੁਸਾਇਟੀ ਭੁੱਨਰਹੇੜੀ ਦੀ ਰਾਖਵੀਂ ਥਾਂ 'ਉੱਤੇ ਨਵੇਂ ਸ਼ੋਅਰੂਮਾਂ ਦੇ ਪ੍ਰੋਜੈਕਟ ਦਾ ਮਾਮਲਾ

ਗ਼ਰੀਬਾਂ ਲਈ ਰਾਖਵਾਂ ਜ਼ਮੀਨ 'ਚ ਬਣਾਏ ਜਾ ਰਹੇ ਸ਼ੋਅਰੂਮ ਦੀ ਤਸਵੀਰ | ਅਜੀਤ ਤਸਵੀਰ <br/> 29-05-2026
ਭੁੱਨਰਹੇੜੀ, 28 ਮਈ (ਧਨਵੰਤ ਸਿੰਘ)-ਹਰੀਜਨ ਸੁਸਾਇਟੀ ਭੁੱਨਰਹੇੜੀ ਦੀ ਰਾਖਵੀਂ ਜ਼ਮੀਨ 'ਤੇ ਚੱਲ ਰਹੇ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਸੰਬੰਧੀ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ , ਇਸ ਜ਼ਮੀਨ 'ਤੇ ਇਕ ਵਪਾਰੀ ਵਲੋਂ ਨਵਾਂ ਸ਼ੋਅਰੂਮਾਂ ਦਾ ਵੱਡਾ ਕਮਰਸ਼ੀਅਲ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ | ਸਰਕਾਰੀ ਰਿਕਾਰਡ ਮੁਤਾਬਿਕ ਇਹ ਜ਼ਮੀਨ ਹਰੀਜਨ ਸੁਸਾਇਟੀ ਭੁੱਨਰਹੇੜੀ ਦੇ ਨਾਂ 'ਤੇ ਦਰਜ ਦੱਸੀ ਜਾ ਰਹੀ ਹੈ, ਜੋ ਸੰਨ 1961 'ਚ ਬਣੇ ਸਪੈਸ਼ਲ ਕਮਿਸ਼ਨ ਲੈਂਡ ਦੀ ਰਿਪੋਰਟ ਦੇ ਆਧਾਰ ਉੱਤੇ ਗ਼ਰੀਬ ਅਤੇ ਬੇਜ਼ਮੀਨ ਪਰਿਵਾਰਾਂ ਨੂੰ ਰਾਹਤ ਦੇਣ ਲਈ ਅਲਾਟ ਕੀਤੀ ਗਈ ਸੀ ਪਰ ਸਮੇਂ ਦੇ ਨਾਲ ਇਸ ਰਕਬੇ ਵਿਚ ਗੜਬੜ ਚੱਲ ਰਹੀ ਹੈ | ਇਸ ਵਿਚੋਂ ਕੁੱਝ ਹਿੱਸਾ ਕਮਰਸ਼ੀਅਲ ਵਰਤੋਂ ਵਿਚ ਆ ਚੁੱਕਿਆ ਹੈ, ਹੋਰ ਰਿਹਾਇਸ਼ ਖੇਤਰ ਦੱਸਿਆ ਜਾਂਦਾ ਹੈ |
ਅਮੀਰ ਵਰਗ ਨੇ ਗ਼ਰੀਬਾਂ ਨੂੰ ਲਾਲਚ ਦੇ ਕੇ ਜ਼ਮੀਨ 'ਤੇ ਕਬਜ਼ੇ ਕਰ ਲਏ ਹਨ | ਇਹ ਜ਼ਮੀਨ ਬਹੁਕਰੋੜੀ ਕੀਮਤ ਦੀ ਹੈ | ਕਾਨੂੰਨੀ ਤੌਰ 'ਤੇ ਇਹ ਜ਼ਮੀਨ ਉੱਚ ਵਰਗ ਵਲੋਂ ਨਾ ਤਾਂ ਖ਼ਰੀਦੀ ਜਾ ਸਕਦੀ ਹੈ ਅਤੇ ਨਾ ਹੀ ਹੋਰ ਉੱਚ ਜਾਤੀ ਵਰਗ ਨਾਲ ਸੰਬੰਧਿਤ ਥਾਂ ਉੱਪਰ ਅਧਿਕਾਰ ਦਿਖਾ ਸਕਦੇ | ਪਰ ਇਸ ਦੇ ਬਾਵਜੂਦ ਕਬਜ਼ੇ ਬਦਲਦੇ ਰਹਿੰਦੇ ਹਨ | ਹੁਣ ਇਕ ਵੱਡੇ ਪੱਧਰ 'ਤੇ ਸ਼ੋਰੂਮਾਂ ਦੀ ਉਸਾਰੀ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਮਾਮਲਾ ਕਿੰਨਾ ਗੰਭੀਰ ਹੋ ਚੁੱਕਾ ਹੈ | ਪਰ ਦੂਜੇ ਪਾਸੇ ਸਰਕਾਰੀ ਵਿਭਾਗ ਵੀ ਆਪਣੇ ਫ਼ਰਜ਼ਾਂ ਨੂੰ ਨਹੀਂ ਪਹਿਚਾਣ ਰਿਹਾ | ਜਦ ਕਿ ਕਾਨੂੰਨ ਦੀ ਉਲੰਘਣਾ ਸ਼ਰੇਆਮ ਹੋ ਰਹੀ ਹੈ | ਇਸ ਪੂਰੇ ਮਾਮਲੇ ਕਾਰਨ ਗ਼ਰੀਬ ਪਰਿਵਾਰ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ | ਜਿਨ੍ਹਾਂ ਲਈ ਇਹ ਜ਼ਮੀਨ ਜੀਵਨ ਦਾ ਆਧਾਰ ਸੀ, ਉਹ ਅੱਜ ਆਪਣੇ ਹੀ ਹੱਕਾਂ ਤੋਂ ਵਾਂਝੇ ਹੋ ਗਏ ਹਨ | ਗ਼ਰੀਬਾਂ ਦਾ ਕਹਿਣਾ ਹੈ ਕਿ ਇਹ ਰਾਖਵੀਂ ਜ਼ਮੀਨ ਹੈ | ਅਸੀਂ ਜਦੋਂ ਇੱਥੋਂ ਲੰਘਦੇ ਹਾਂ ਤਾਂ ਬਹੁਤ ਦੁੱਖ ਮਹਿਸੂਸ ਹੁੰਦਾ ਹੈ ਪਰ ਹੋਰ ਉੱਚ ਵਰਗ ਵਲੋਂ ਜ਼ਮੀਰ ਨੂੰ ਕਮਰਸ਼ੀਅਲ ਤੌਰ 'ਤੇ ਵਰਤਿਆ ਜਾ ਰਿਹਾ ਹੈ, ਸਾਡੀ ਗ਼ਰੀਬਾਂ ਦੀ ਰਾਖਵੀਂ ਧਰਤੀ ਹੈ | ਪਰ ਬੇਗਾਨਿਆਂ ਨੇ ਸਾਂਭ ਲਈ ਹੈ, ਉਨ੍ਹਾਂ ਕਿਹਾ ਕਿ ਸਾਨੂੰ ਇਨਸਾਫ਼ ਕੌਣ ਦਿਵਾਏਗਾ | ਇਸ ਮਾਮਲੇ ਸੰਬੰਧੀ ਵੱਡੇ ਸੰਘਰਸ਼ ਦਾ ਰਸਤਾ ਬਣਾਉਣ ਦੀ ਤਿਆਰੀ ਕਰ ਰਹੇ ਹਾਂ | ਸੰਬੰਧਤਾਂ ਨੇ ਸਮਾਜਿਕ ਸੰਗਠਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਜ਼ਮੀਨ ਅਸਲੀ ਹੱਕਦਾਰਾਂ ਨੂੰ ਵਾਪਸ ਦਿੱਤੀ ਜਾਵੇ | ਗ਼ਰੀਬ ਪਰਿਵਾਰ ਨੇ ਸੰਗਠਨ ਰਾਹੀਂ ਇਨਸਾਫ਼ ਲਈ ਐਸ.ਸੀ. ਕਮਿਸ਼ਨ ਪੰਜਾਬ ਨੂੰ ਮਿਲਣ ਦੇ ਸੰਕੇਤ ਵੀ ਦਿੱਤੇ ਹਨ |
ਪਿਛਲੀ ਖ਼ਬਰ ਗੁਰਦੇਵ ਸਿੰਘ ਟਿਵਾਣਾ ਦੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਣਨ ਨਾਲ ਪਟਿਆਲਾ ਜ਼ਿਲ੍ਹੇ ਦੇ ਪੇਂਡੂ ਵਿਕਾਸ ਨੂੰ ਮਿਲੇਗੀ ਹੋਰ... ਅਗਲੀ ਖ਼ਬਰ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਪਹੁੰਚੇ ਨਾਭਾ, ਪਾਰਟੀ ਵਰਕਰਾਂ ਵਲੋਂ ਭ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।