ਸਮਾਣਾ, 20 ਜੁਲਾਈ (ਪ੍ਰੀਤਮ ਸਿੰਘ ਨਾਗੀ)-ਐੱਸ. ਆਰ. ਐੱਸ. ਵਿਦਿਆਪੀਠ ਦੀ ਬੈਚ 2026 ਦੀ ਵਿਦਿਆਰਥਣ ਪ੍ਰਾਚੀ ਗੋਇਲ ਨੇ ਨੀਟ 2026 ਵਿਚ 653 ਅੰਕ ਪ੍ਰਾਪਤ ਕਰਦੇ ਹੋਏ ਆਲ ਇੰਡੀਆ ਰੈਂਕ 1236 ਹਾਸਿਲ ਕੀਤੀ ਹੈ। ਆਪਣੀ ਪੂਰੀ ਸਕੂਲੀ ਸਿੱਖਿਆ ਐੱਸ. ਆਰ. ਐੱਸ. ਵਿਦਿਆਪੀਠ ਤੋਂ ਪ੍ਰਾਪਤ ਕਰਨ ਵਾਲੀ ਪ੍ਰਾਚੀ ਦੀ ਇਹ ਉਪਲਬਧੀ ਸਕੂਲ ਲਈ ਬੇਹੱਦ ਮਾਣ ਤੇ ਖੁਸ਼ੀ ਦਾ ਮੌਕਾ ਹੈ ਅਤੇ ਸੰਸਥਾ ਦੀ ਅਕਾਦਮਿਕ ਉਤਕ੍ਰਿਸ਼ਟਤਾ, ਮਾਰਗਦਰਸ਼ਨ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪਵਨ ਗੋਇਲ ਅਤੇ ਸੀਮਾ ਗੋਇਲ ਦੀ ਧੀ ਪ੍ਰਾਚੀ ਨੇ ਆਪਣੇ ਪੂਰੇ ਵਿਦਿਅਕ ਸਫ਼ਰ ਦੌਰਾਨ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹ ਨਿਸ਼ਚੇ ਦੀ ਮਿਸਾਲ ਪੇਸ਼ ਕੀਤੀ। ਉਸ ਦੀ ਇਹ ਸਫ਼ਲਤਾ ਪਰਿਵਾਰ ਦੇ ਸਹਿਯੋਗ, ਅਧਿਆਪਕਾਂ ਦੇ ਸਮਰਪਿਤ ਮਾਰਗਦਰਸ਼ਨ ਅਤੇ ਉਸ ਦੀ ਅਥਾਹ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਚੇਅਰਮੈਨ ਸੀ. ਏ. ਅਮਿਤ ਸਿੰਗਲਾ, ਮੈਨੇਜਿੰਗ ਡਾਇਰੈਕਟਰ ਸੀ. ਏ. ਲਲਿਤ ਸਿੰਗਲਾ, ਵਾਈਸ ਚੇਅਰਪਰਸਨ ਸਮਿਧਾ ਸਿੰਗਲਾ ਤੇ ਪ੍ਰਿੰਸੀਪਲ ਡਾ. ਚੰਦਨਦੀਪ ਨੇ ਪ੍ਰਾਚੀ ਅਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਪੂਰੇ ਐੱਸ. ਆਰ. ਐੱਸ. ਪਰਿਵਾਰ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪ੍ਰਾਚੀ ਇਕ ਯੋਗ, ਸੰਵੇਦਨਸ਼ੀਲ ਤੇ ਡਾਕਟਰ ਬਣ ਕੇ ਸਮਾਜ ਸੇਵਾ ਵਿਚ ਮਹੱਤਵਪੂਰਨ ਯੋਗਦਾਨ ਪਾਏਗੀ।