08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਘੱਗਰ ਕੰਢੇ ਵੱਸਦੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਟਿਊਬਵੈੱਲ ਦੇ ਅਸਥਾਈ ਬਿਜਲੀ ਕਨੈਕਸ਼ਨ ਦਿੱਤੇ ਜਾਣ ਦੀ ਮੰਗ

ਅਜੀਤ ਡੈਸਕ 21-07-2026
ਅਰਨੋਂ, 20 ਜੁਲਾਈ (ਦਰਸ਼ਨ ਸਿੰਘ ਪਰਮਾਰ)-ਹਲਕਾ ਸ਼ੁਰੂਆਤ ਸ਼ੁਤਰਾਣਾ ਦੇ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਅਰਨੋਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਘੱਗਰ ਦਰਿਆ ਦੇ ਕੰਢੇ ਵੱਸਦੇ ਪਿੰਡਾਂ ਦੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਘੱਗਰ ਵਿਚੋਂ ਸਿੰਚਾਈ ਲਈ ਪਾਣੀ ਚੁੱਕਣ ਵਾਸਤੇ ਅਸਥਾਈ ਟਿਊਬਵੈੱਲ ਬਿਜਲੀ ਕਨੈਕਸ਼ਨ ਮੁਹੱਈਆ ਕਰਵਾਏ ਜਾਣ। ਉਨ੍ਹਾਂ ਵਲੋਂ ਪਿਛਲੇ ਦਿਨੀਂ ਹਲਕਾ ਸ਼ੁਤਰਾਣਾਂ ਦੇ ਘੱਗਰ ਪਾਰਲੇ ਪਿੰਡ ਅਰਨੋਂ, ਬਹਿਰ ਸਾਹਿਬ, ਤੇਈਪੁਰ, ਮਤੋਲੀ, ਸਾਗਰਾ ਤੇ ਕਾਂਗਥਲਾ ਆਦਿ ਪਿੰਡ ਤੋਂ ਇਲਾਵਾ ਘੱਗਰ ਪੱਟੀ ਦੇ ਨਾਲ ਲਗਦੇ ਹੋਰ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਸਰਕਾਰ ਤੋਂ ਇਹ ਮੰਗ ਕੀਤੀ। ਉਨ੍ਹਾਂ ਕਿਹਾ ਕਿਉਂਕਿ ਇਸ ਯੋਜਨਾ ਨਾਲ ਸਿਰਫ਼ ਕਿਸਾਨਾਂ ਨੂੰ ਹੀ ਨਹੀਂ, ਸਗੋਂ ਪਾਵਰਕਾਮ ਨੂੰ ਵੀ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੇ ਕਰੀਬ 30 ਪਿੰਡਾਂ ਦੇ ਕਿਸਾਨਾਂ ਨੂੰ ਹਰ ਸਾਲ ਝੋਨੇ ਦੇ ਸੀਜਨ ਵਿਚ ਸਿੰਚਾਈ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਘੱਗਰ ਦਾ ਪਾਣੀ ਕਿਸਾਨਾਂ ਲਈ ਸਭ ਤੋਂ ਵਧੀਆ ਅਤੇ ਕੁਦਰਤੀ ਸਿੰਚਾਈ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕੇਵਲ ਦੋ ਤੋਂ ਤਿੰਨ ਮਹੀਨਿਆਂ ਲਈ ਅਸਥਾਈ ਬਿਜਲੀ ਕਨੈਕਸ਼ਨ ਜਾਰੀ ਕਰ ਦੇਵੇ ਤਾਂ ਕਿਸਾਨ ਘੱਗਰ ’ਚੋਂ ਪਾਣੀ ਚੁੱਕ ਕੇ ਆਪਣੀਆਂ ਫ਼ਸਲਾਂ ਦੀ ਸਮੇਂ ਸਿਰ ਸਿੰਚਾਈ ਕਰ ਸਕਣਗੇ। ਇਸ ਨਾਲ ਧਰਤੀ ਹੇਠਲੇ ਪਾਣੀ ’ਤੇ ਨਿਰਭਰਤਾ ਵੀ ਘਟੇਗੀ ਤੇ ਕੁਦਰਤੀ ਜਲ ਸਰੋਤਾਂ ਦੀ ਬਿਹਤਰ ਵਰਤੋਂ ਹੋਵੇਗੀ। ਉਨ੍ਹਾਂ ਪੰਜਾਬ ਸਰਕਾਰ ਤੇ ਪਾਵਰਕਾਮ ਨੂੰ ਅਪੀਲ ਕੀਤੀ ਕਿ ਘੱਗਰ ਕੰਢੇ ਵੱਸਦੇ ਕਿਸਾਨਾਂ ਦੀ ਜਾਇਜ਼ ਅਤੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਤੁਰੰਤ ਪ੍ਰਵਾਨ ਕੀਤਾ ਜਾਵੇ। ਇਸ ਨਾਲ ਹਜ਼ਾਰਾਂ ਕਿਸਾਨਾਂ ਨੂੰ ਰਾਹਤ ਮਿਲੇਗੀ ਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਦੇ ਨਾਲ ਘੱਗਰ ਦੇ ਪਾਣੀ ਦੀ ਵੀ ਸਹੀ ਵਰਤੋਂ ਹੋਵੇਗੀ ਅਤੇ ਹੜ੍ਹਾਂ ਦੇ ਖਤਰੇ ਨੂੰ ਘਟਾਉਣ ’ਚ ਵੀ ਸਹਾਇਤਾ ਮਿਲੇਗੀ।
ਪਿਛਲੀ ਖ਼ਬਰ ਐੱਸ. ਆਰ. ਐੱਸ. ਵਿਦਿਆਪੀਠ ਨੇ ਪ੍ਰਾਚੀ ਗੋਇਲ ਦੀ ਨੀਟ 2026 ਵਿਚ ਸ਼ਾਨਦਾਰ ਸਫਲਤਾ ’ਤੇ ਦਿੱਤੀ ਵਧਾਈ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਨੇ ਮਨਾਇਆ ਵਣ ਮਹਾਂ ਉਤਸਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।