02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਬੇਲਰ ਯੂਨੀਅਨ ਵਲੋਂ ਪਰਾਲੀ ਸੀਜ਼ਨ ਲਈ 230 ਰੁ. ਪ੍ਰਤੀ ਕੁਇੰਟਲ ਤੋਂ ਘੱਟ ਰੇਟ ’ਤੇ ਸਲਝੌਤਾ ਨਾ ਕਰਨ ਦਾ ਮਤਾ ਪਾਸ

ਅਜੀਤ ਡੈਸਕ 01-08-2026
ਸਨੌਰ, 31 ਜੁਲਾਈ (ਮੋਹਨ ਸਿੰਘ ਭੱਟੀ)-ਹਲਕਾ ਸਨੋਰ ਵਿਖੇ ਬੇਲਰ ਯੂਨੀਅਨ ਦੀ ਇਕ ਮੀਟਿੰਗ ਬੇਲਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਡੇਹਰਾਮਾਜਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਵੱਖ-ਵੱਖ ਇਲਾਕਿਆਂ ਦੇ ਅਹੁਦੇਦਾਰਾਂ ਤੇ ਬੇਲਰ ਮਾਲਕਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਆਉਣ ਵਾਲੇ ਝੋਨੇ/ਪਰਾਲੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਪਟਿਆਲਾ ਜ਼ਿਲ੍ਹਾ ਯੂਨੀਅਨ ਵਲੋਂ ਇਕ ਮਤਾ ਪਾਸ ਕੀਤਾ। ਆਗੂਆਂ ਨੇ ਦੱਸਿਆ ਕਿ ਬੇਲਰ ਯੂਨੀਅਨ ਦੀ ਸਟੇਟ ਬਾਡੀ ਵਲੋਂ ਪਿਛਲੇ ਦਿਨੀਂ ਫਰੀਦਕੋਟ ਵਿਖੇ ਹੋਈ ਮੀਟਿੰਗ ਵਿਚ ਪਰਾਲੀ ਦਾ ਰੇਟ 230 ਰੁਪਏ ਪ੍ਰਤੀ ਕੁਇੰਟਲ ਮੰਗਣ ਦਾ ਫੈਸਲਾ ਕੀਤਾ ਗਿਆ ਸੀ। ਇਸੇ ਲੜੀ ਤਹਿਤ ਪਟਿਆਲਾ ਜ਼ਿਲ੍ਹਾ ਯੂਨੀਅਨ ਨੇ ਮਤਾ ਪਾਇਆ ਹੈ ਕਿ ਜਦੋਂ ਤੱਕ 230 ਰੁਪਏ ਫੀ ਕੁਇੰਟਲ ਦਾ ਰੇਟ ਨਹੀਂ ਮਿਲਦਾ, ਉਦੋਂ ਤੱਕ ਕਿਸੇ ਵੀ ਫੈਕਟਰੀ ਜਾਂ ਧਿਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਜੋਗੀਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਫੈਕਟਰੀ ਮਾਲਕਾਂ ਵਲੋਂ 180 ਤੋਂ 184 ਰੁਪਏ ਦਾ ਰੇਟ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਜੋ ਕਿ ਬੇਲਰ ਮਾਲਕਾਂ ਲਈ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਡੀਜ਼ਲ, ਪਰਾਲੀ ਬੰਨ੍ਹਣ ਵਾਲੇ ਧਾਗੇ ਦੇ ਰੇਟ ਤੇ ਮਸ਼ੀਨਰੀ ਦੀ ਮੁਰੰਮਤ ਦੇ ਖਰਚੇ ਬਹੁਤ ਜ਼ਿਆਦਾ ਵੱਧ ਚੁੱਕੇ ਹਨ। ਯੂਨੀਅਨ ਦੇ ਕਾਨੂੰਨੀ ਅਤੇ ਆਰਥਿਕ ਸਲਾਹਕਾਰਾਂ ਦੀ ਰਾਏ ਅਨੁਸਾਰ ਇਨ੍ਹਾਂ ਸਾਰੇ ਖਰਚਿਆਂ ਨੂੰ ਧਿਆਨ ਵਿਚ ਰੱਖਦਿਆਂ ਘੱਟੋ-ਘੱਟ 230 ਰੁਪਏ ਦਾ ਰੇਟ ਬਿਲਕੁਲ ਜਾਇਜ਼ ਹੈ। ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਡੇਹਰਾਮਾਜਰਾ ਅਤੇ ਅਹੁਦੇਦਾਰਾਂ ਨੇ ਸਮੂਹ ਬਲਾਕਾਂ ਦੇ ਬੇਲਰ ਮਾਲਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਕਿ ਸਾਰੇ ਇੱਕਜੁੱਟ ਹੋ ਕੇ ਚੱਲਣ। ਜੇਕਰ ਕੋਈ ਫੈਕਟਰੀ ਜਾਂ ਡੰਪ ਮਾਲਕ 230 ਰੁਪਏ ਦੇ ਰੇਟ ’ਤੇ ਰਾਜ਼ੀ ਹੁੰਦਾ ਹੈ ਤਾਂ ਹੀ ਸਮਝੌਤਾ ਕੀਤਾ ਜਾਵੇ, 230 ਰੁਪਏ ਤੋਂ ਘੱਟ ਰੇਟ ’ਤੇ ਕੋਈ ਵੀ ਬੇਲਰ ਮਾਲਕ ਸਮਝੌਤਾ ਨਾ ਕਰੇ, ਕਿਉਂਕਿ ਜੇਕਰ ਸਭ ਇਕਜੁੱਟ ਰਹਿਣਗੇ ਤਾਂ ਹੀ ਬੇਲਰ ਮਾਲਕਾਂ ਦੇ ਨੁਕਸਾਨ ਬਚਣਗੇ ਅਤੇ ਉਨ੍ਹਾਂ ਨੂੰ ਬਚਤ ਹੋ ਸਕੇਗੀ।
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਅਕਾਲੀ ਦਲ (ਬ) ਵਲੋਂ ਹਲਕਾ ਸਨੌਰ ਵਿਖੇ ਸਮਾਗਮ ਅਗਲੀ ਖ਼ਬਰ ਚੋਣ ਕਮਿਸ਼ਨ ਨੇ ਪਟਿਆਲਾ ਜ਼ਿਲ੍ਹੇ ਵਿਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਨੂੰ ਦਿੱਤੀ ਮਨਜ਼ੂਰੀ, ਕੁੱਲ ਪੋਲਿੰਗ ਸਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।