03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਬੱਸ ਰਵਾਨਾ

ਅਜੀਤ ਡੈਸਕ 29-03-2026
ਗਿੱਦੜਬਾਹਾ, 28 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੀ ਧਾਰਮਿਕ ਸੰਸਥਾ ਜੈ ਮਾਤਾ ਚਿੰਤਪੂਰਨੀ ਬੱਸ ਸੇਵਾ ਦਲ ਗਿੱਦੜਬਾਹਾ ਵਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਇਕ ਬੱਸ ਨੂੰ ਦਲ ਦੇ ਮੈਂਬਰ ਓਮ ਪ੍ਰਕਾਸ਼ ਸਿੰਗਲਾ ਤੇ ਰਿੰਕੂ ਬੁੱਟਰ ਦੀ ਅਗਵਾਈ ਵਿਚ ਸਥਾਨਕ ਬਰਫ ਵਾਲੀ ਗਲੀ ਤੋਂ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਕਾਸ਼ ਸਿੰਗਲਾ ਨੇ ਦੱਸਿਆ ਕਿ ਸੰਸਥਾ ਵਲੋਂ 112ਵੀਂ ਬੱਸ ਨੂੰ ਕੰਜਕ ਵਲੋਂ ਝੰਡੀ ਵਿਖਾ ਕੇ ਮਾਤਾ ਚਿੰਤਪੂਰਨੀ ਅਤੇ ਨਕੋਦਰ ਡੇਰੇ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ | ਉਕਤ ਬੱਸ ਵਿਚ ਲਗਪਗ 57 ਸ਼ਰਧਾਲੂਆਂ ਦਾ ਜਥਾ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ | ਉਨ੍ਹਾਂ ਦੱਸਿਆ ਕਿ ਵਾਪਸੀ ਸਮੇਂ ਬੱਸ ਨਕੋਦਰ ਡੇਰੇ ਦੇ ਦਰਸ਼ਨ ਕਰਵਾਉਂਦੀ ਹੋਈ ਵਾਪਸ ਗਿੱਦੜਬਾਹਾ ਪਹੁੰਚੇਗੀ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ (ਕੰਨਿਆ) ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਲੋਂ ਬਹੁਮੰਤਵੀ ਸ਼ੈੱਡ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।