03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਵਿਧਾਇਕ ਸੇਖੋਂ ਨੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਅਜੀਤ ਡੈਸਕ 19-04-2026
ਫ਼ਰੀਦਕੋਟ, 18 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਅੱਜ ਸਥਾਨਕ ਦਾਣਾ ਮੰਡੀ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕਰਵਾਈ ਗਈ | ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਲਈ ਮਹੱਤਵਪੂਰਨ ਦਿਨ ਹੈ ਕਿਉਂਕਿ ਛੇ ਮਹੀਨੇ ਦੀ ਕਠਿਨ ਮਿਹਨਤ ਤੋਂ ਬਾਅਦ ਉਹ ਆਪਣੀ ਫ਼ਸਲ ਮੰਡੀ ਵਿਚ ਲਿਆਉਂਦੇ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਮੌਸਮ ਦੇ ਪ੍ਰਭਾਵ ਕਾਰਨ ਖ਼ਰੀਦ ਸੀਜ਼ਨ ਕੁਝ ਦੇਰ ਨਾਲ ਸ਼ੁਰੂ ਹੋਇਆ ਹੈ, ਪਰ ਫਿਰ ਵੀ ਇਸ ਵਾਰ ਕਣਕ ਦੀ ਫ਼ਸਲ ਚੰਗੀ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੰਡੀਆਂ ਵਿਚ ਸੁਚਾਰੂ ਖ਼ਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਦਾ ਹਰ ਇਕ ਦਾਣਾ ਖ਼ਰੀਦਣ ਲਈ ਸਰਕਾਰ ਵਚਨਬੱਧ ਹੈ | ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬੰਟੀ ਗਰਗ ਨੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿਚ ਸੁੱਕੀ ਕਣਕ ਹੀ ਲੈ ਕੇ ਆਉਣ ਤਾਂ ਜੋ ਖ਼ਰੀਦ ਦੌਰਾਨ ਕਿਸੇ ਕਿਸਮ ਦੀ ਦਿੱਕਤ ਨਾ ਆਵੇ | ਇਸ ਮੌਕੇ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਗੁਰਜੀਤ ਸਿੰਘ, ਮਨਤੇਜ਼ ਸਿੰਘ ਮੰਡੀ ਸੁਪਰਵਾਈਜ਼ਰ, ਵਰਿੰਦਰ ਸਿੰਘ ਸੈਕਟਰੀ ਮਾਰਕੀਟ ਕਮੇਟੀ, ਰੁਗੀ ਭੁੱਲਰ, ਬੱਬੂ ਅਹੁਜਾ, ਕੇਵਲ ਸਿੰਘ, ਮੁਕੇਸ਼ ਬਾਂਸਲ, ਹਰੀ ਓਮ, ਸਾਹਿਲ ਢੀਂਗਰਾ, ਵਿਕਰਮ ਛਾਬੜਾ, ਲਖਵੀਰ ਸਿੰਘ ਸਰਪੰਚ, ਗਰੀਸ਼ ਛਾਬੜਾ, ਭੇਜਾ ਢਿੱਲੋਂ, ਪਿਓਸ਼ ਬਾਂਸਲ, ਵਰਿੰਦਰ ਕੁਮਾਰ ਬਿੰਦਰੀ, ਰਾਜ ਮਚਾਕੀ, ਪਰਮੋਦ ਬਾਂਸਲ, ਮਹਿੰਦਰ ਕੁਮਾਰ ਬਾਂਸਲ, ਅਸ਼ਵਨੀ ਗਾਂਧੀ, ਵਿਕਾਸ ਗਰਗ, ਸੁਧੀਰ ਛਾਬੜਾ, ਓਮ ਪ੍ਰਕਾਸ਼ ਮਿੱਤਲ, ਪੰਕਜ ਬਾਂਸਲ, ਆਸ਼ੂ ਅਗਰਵਾਲ, ਕਿ੍ਸ਼ਨ ਕੁਮਾਰ, ਮੋਨੂ ਜੈਨ, ਆਸ਼ੀਸ਼ ਗੋਇਲ ਰਣਜੀਤ ਸਿੰਘ ਤੋਂ ਇਲਾਵਾ ਸਮੂਹ ਆੜ੍ਹਤੀ ਐਸੋਸੀਏਸ਼ਨ ਤੇ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ 4 ਗਰਾਮ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਬੀਹਲੇਵਾਲਾ ਵਿਖੇ ਖੇਤਾਂ 'ਚ ਖੜ੍ਹੀ ਕਣਕ ਅਤੇ ਨਾੜ ਅੱਗ ਲੱਗਣ ਨਾਲ ਸੜ ਕੇ ਹੋਏ ਸੁਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।