03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮੰਡੀ ਮਜ਼ਦੂਰਾਂ ਵਲੋਂ ਪੇਂਡੂ ਖਰੀਦ ਕੇਂਦਰ 'ਚ ਪਏ ਕਣਕ ਦੇ ਭਰੇ ਗੱਟੇ ਜਲਦ ਚੁਕਵਾਉਣ ਦੀ ਮੰਗ

ਅਜੀਤ ਡੈਸਕ 10-05-2026
ਕੋਟਕਪੂਰਾ, 9 ਮਈ (ਮੇਘਰਾਜ)-ਪੇਂਡੂ ਖਰੀਦ ਕੇਂਦਰ ਪਿੰਡ ਮੌੜ 'ਚ ਕਣਕ ਦੀ ਫ਼ਸਲ ਦਿਨ ਰਾਤ ਸਮੇਂ ਹੁੰਦੀ ਚੋਰੀ ਅਤੇ ਕਣਕ ਦੀਆਂ ਬੋਰੀਆਂ ਦੀ ਵਾਧੂ ਪਲਟਾ ਪਲਟੀ ਤੋਂ ਮਜ਼ਦੂਰ ਵਰਗ ਕਾਫ਼ੀ ਪ੍ਰੇਸ਼ਾਨ ਹਨ¢ ਇਸ ਸਬੰਧੀ ਮਜ਼ਦੂਰਾਂ ਨੇ ਦੱਸਿਆ ਕਿ ਪੇਂਡੂ ਖਰੀਦ ਕੇਂਦਰ 'ਚ ਸਰਕਾਰੀ ਵੱਖ ਵੱਖ ਏਜੰਸੀਆਂ ਦਾ 70 ਹਜ਼ਾਰ ਗੱਟਾ ਪਿਆ | ਤੇਜ਼ ਧੁੱਪਾਂ ਅਤੇ ਬੋਰੀਆਂ ਨੂੰ ਵਾਰ ਵਾਰ ਪਲਟਾਉਣ ਕਾਰਨ ਕਣਕ ਸੁੱਕ ਰਹੀ ਹੈ ਜਿਸ ਦਾ ਹਰਜਾਨਾ ਮਜ਼ਦੂਰਾਂ ਨੂੰ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਰਾਤ ਸਮੇਂ ਵੀ ਮੰਡੀ 'ਚ ਪਏ ਗੱਟੇ ਚੋਰੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਹੁਣ ਤੱਕ ਸਿਰਫ਼ 15 ਹਜ਼ਾਰ ਗੱਟਿਆਂ ਦੀ ਹੀ ਲਿਫ਼ਟਿੰਗ ਹੋਈ ਹੈ ਜਦ ਕਿ ਬਾਕੀ ਸਾਰੇ ਮੰਡੀ 'ਚ ਪਏ ਹਨ | ਗੱਟਿਆਂ ਦੀ ਰਾਖੀ ਮਜ਼ਦੂਰਾਂ ਨੇ ਬਿਨ੍ਹਾਂ ਕਿਸੇ ਮਿਹਨਤਾਨੇ ਕਰਨੀ ਪੈ ਰਹੀ ਹੈ | ਮਜ਼ਦੂਰਾਂ ਨੇ ਦੱਸਿਆ ਕਿ ਅਨਾਜ ਮੰਡੀ ਦੇ ਇਕ ਪਾਸੇ ਵਾਟਰ ਵਰਕਸ ਦੀ ਕੰਧ ਹੈ , ਬਾਕੀ ਸਾਰੇ ਪਾਸੇ ਖੁੱਲ੍ਹੀ ਮੰਡੀ ਹੈ, ਮੰਡੀ 'ਚ ਕੋਈ ਚੌਂਕੀਦਾਰ ਵੀ ਨਹੀਂ ਹੈ | ਮਜ਼ਦੂਰਾਂ ਨੇ ਸਰਕਾਰ ਅਤੇ ਮੰਡੀ ਬੋਰਡ ਤੋਂ ਮੰਗ ਕੀਤੀ ਹੈ ਕਿ ਪੇਂਡੂ ਖਰੀਦ ਕੇਂਦਰ ਮੌੜ ਵਿਚੋਂ ਕਣਕ ਦੇ ਭਰੇ ਗੱਟੇ ਜਲਦ ਤੋਂ ਜਲਦ ਚੁਕਵਾਏ ਜਾਣ ਤਾਂ ਜੋ ਮਜ਼ਦੂਰਾਂ ਦਾ ਆਰਥਿਕ ਨੁਕਸਾਨ ਨਾ ਹੋਵੇ |
ਪਿਛਲੀ ਖ਼ਬਰ ਸਪੀਕਰ ਸੰਧਵਾਂ ਅੱਜ ਸ਼ਾਂਤੀਵਣ ਮਿ੍ਤਕ ਦੇਹ ਸੰਭਾਲ ਕੇਂਦਰ ਦਾ ਉਦਘਾਟਨ ਕਰਨਗੇ ਅਗਲੀ ਖ਼ਬਰ ਖੇਤੀ ਵਿਰਾਸਤ ਮਿਸ਼ਨ 'ਤੇ ਕੁਦਰਤ ਪੱਖੀ ਕਿਸਾਨਾਂ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।