29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

ਅਜੀਤ ਡੈਸਕ 13-06-2026
ਬਰਗਾੜੀ, 12 ਜੂਨ (ਗੋਂਦਾਰਾ)-ਪਿਛਲੇ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਅਤੇ ਚੱਲ ਰਹੀਆਂ ਗਰਮ ਤੇਜ਼ ਹਵਾਵਾਂ ਨਾਲ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਸੀ | ਕਿਉਂਕਿ ਗਰਮੀ ਕਾਰਨ ਤਾਪਮਾਨ 45 ਡਿਗਰੀ ਦੇ ਨੇੜੇ ਪਹੁੰਚ ਗਿਆ ਸੀ ਇਸ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ | ਤੇਜ਼ ਗਰਮ ਹਵਾਵਾਂ ਚੱਲਣ ਨਾਲ ਪਸ਼ੂਆਂ ਦਾ ਚਾਰਾ ਕਈ ਥਾਂਈ ਝੁਲਸ ਚੁੱਕਿਆ ਸੀ | ਗਰਮੀ ਕਰਕੇ ਝੋਨੇ ਦੀ ਲਵਾਈ ਦੇ ਕੰਮ ਦੀ ਰਫ਼ਤਾਰ ਵੀ ਧੀਮੀ ਸੀ ਕਿਉਂਕਿ ਅੱਤ ਦੀ ਗਰਮੀ ਕਾਰਨ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਪੈ ਰਹੀ ਸੀ | ਇਸ ਕਰਕੇ ਕਿਸਾਨ ਮੀਂਹ ਪੈਣ ਦੀ ਆਸ ਲਾਈ ਬੈਠੇ ਸਨ | ਬੀਤੀ ਸ਼ਾਮ ਕਸਬਾ ਬਰਗਾੜੀ ਤੇ ਇਸ ਦੇ ਆਸ-ਪਾਸ ਦੇ ਪਿੰਡਾਂ 'ਚ ਹੋਈ ਹਲਕੀ ਤੋਂ ਦਰਮਿਆਨੀ ਵਰਖਾ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ | ਕਿਉਂਕਿ ਮੀਂਹ ਪੈਣ ਨਾਲ ਜਿਥੇ ਲੋਕਾਂ ਨੂੰ ਗਰਮ ਤੇਜ਼ ਹਵਾਵਾਂ ਤੋਂ ਰਾਹਤ ਮਿਲੀ ਹੈ ਉੱਥੇ ਤਾਪਮਾਨ 'ਚ ਆਈ ਗਿਰਾਵਟ ਵੀ ਮਨੁੱਖਾਂ, ਪਸ਼ੂ, ਪੰਛੀਆਂ ਅਤੇ ਬਨਸਪਤੀ ਲਈ ਵਰਦਾਨ ਸਾਬਤ ਹੋਵੇਗੀ |
ਪਿਛਲੀ ਖ਼ਬਰ ਨਸ਼ਾ ਕਰਨ ਦੇ ਦੋਸ਼ 'ਚ ਦੋ ਗਿ੍ਫ਼ਤਾਰ ਅਗਲੀ ਖ਼ਬਰ ਤੇਜ਼ ਤੂਫ਼ਾਨ ਨੇ ਉਜਾੜੇ ਪੰਛੀਆਂ ਦੇ ਆਲ੍ਹਣੇ, ਕਈ ਜ਼ਖ਼ਮੀ ਤੇ ਸੈਂਕੜਿਆਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।