29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਨਸ਼ਾ ਕਰਨ ਦੇ ਦੋਸ਼ 'ਚ ਦੋ ਗਿ੍ਫ਼ਤਾਰ

ਅਜੀਤ ਡੈਸਕ 13-06-2026
ਕੋਟਕਪੂਰਾ, 12 ਜੂਨ (ਮੋਹਰ ਸਿੰਘ ਗਿੱਲ)-ਸਹਇਕ ਥਾਣੇਦਾਰ ਸੁਖਵਿੰਦਰ ਸਿੰਘ ਫ਼ਰੀਦਕੋਟ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਢਿਲਵਾਂ ਤੋਂ ਲਿੰਕ ਰੋਡ ਰਾਹੀ ਹਾਈਵੇ ਨੰਬਰ 54 ਨੂੰ ਜਾ ਰਹੇ ਸਨ ਤਾਂ ਜਦੋਂ ਪੁਲਿਸ ਪਾਰਟੀ ਮੇਨ ਹਾਈਵੇ ਤੋਂ ਥੋੜ੍ਹਾ ਪਿੱਛੇ ਪੁੱਜੀ ਤਾਂ ਸਾਹਮਣੇ ਤੋਂ ਦੋ ਮੋਨੇ ਨੌਜਵਾਨ, ਪੈਦਲ ਆਉਂਦੇ ਦਿਖਾਈ ਦਿੱਤੇ | ਉਕਤ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ | ਇਨ੍ਹਾਂ ਨੇ ਆਪਣੀ ਪਹਿਚਾਣ ਬਲੌਰ ਸਿੰਘ ਵਾਸੀ ਗੁਰੂ ਤੇਗ਼ ਬਹਾਦਰ ਨਗਰ, ਪਿੰਡ ਢਿੱਲਵਾਂ ਕਲਾਂ ਸੂਬਾ ਸਿੰਘ ਵਾਸੀ ਗੁਰੂ ਤੇਗ਼ ਬਹਾਦਰ ਨਗਰ ਪਿੰਡ ਢਿੱਲਵਾਂ ਕਲਾਂ ਜ਼ਿਲ੍ਹਾ ਫ਼ਰੀਦਕੋਟ ਵਜੋਂ ਕਰਵਾਈ | ਉਕਤ ਨੌਜਵਾਨਾਂ ਦੀ ਗੱਲਬਾਤ ਕਰਨ 'ਤੇ ਤਰੀਕੇ ਤੋਂ ਜਾਪਦਾ ਸੀ ਕਿ ਉਨ੍ਹਾਂ ਨੇ ਕਿਸੇ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਹੋਇਆ ਹੈ | ਪੁੱਛਣ 'ਤੇ ਦੱਸਿਆ ਕਿ,'ਅਸੀਂ ਨਸ਼ਾ ਕਰਨ ਦੇ ਆਦੀ ਹਾਂ ਅਤੇ ਅਸੀਂ ਹੁਣ ਵੀ ਨਸ਼ਾ ਕੀਤਾ ਹੋਇਆ ਹੈ | ਪੁਲਿਸ ਪਾਰਟੀ ਨੇ ਇਨ੍ਹਾਂ ਦਾ ਸਿਵਲ ਹਸਪਤਾਲ ਫ਼ਰੀਦਕੋਟ ਤੋਂ ਡੋਪ ਟੈਸਟ ਕਰਵਾਇਆ ਗਿਆ, ਜੋ ਰਿਪੋਰਟ ਪਾਜ਼ੀਟਿਵ ਆਉਣ 'ਤੇ ਇਨ੍ਹਾਂ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ |
ਪਿਛਲੀ ਖ਼ਬਰ ਵਿਧਾਇਕ ਅਮੋਲਕ ਸਿੰਘ ਨੇ ਬੈਡਮਿੰਟਨ ਗਰਾਊਾਡਾਂ ਦਾ ਉਦਘਾਟਨ ਕੀਤਾ ਅਗਲੀ ਖ਼ਬਰ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।