02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਬਸੰਤ ਸਿੰਘ ਵੜਿੰਗ ਦੇ ਸ਼ਰਧਾਂਜਲੀ ਸਮਾਗਮ ਵਿਚ ਵੱਖ-ਵੱਖ ਸ਼ਖਸੀਅਤਾਂ ਸ਼ਾਮਿਲ

ਅਜੀਤ ਡੈਸਕ 14-06-2026
ਫ਼ਰੀਦਕੋਟ, 13 ਜੂਨ (ਜਸਵੰਤ ਸਿੰਘ ਪੁਰਬਾ)-ਪੰਜਾਬ ਰਾਜ ਬਿਜਲੀ ਬੋਰਡ ਦੇ ਸੇਵਾ ਮੁਕਤ ਸੁਪਰਡੈਂਟ ਰੈਵੀਨਿਊ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਹਰਿੰਦਰਾ ਨਗਰ ਵਿਖੇ ਹੋਈ | ਜਿਸ ਵਿਚ ਵੱਖ ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ, ਵਪਾਰਕ, ਅਕਾਦਮਿਕ ਤੇ ਪਾਵਰਕਾਮ ਨਾਲ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਰਾਗੀ ਜਥਾ ਮਹਿੰਦਰ ਸਿੰਘ ਬੀ.ਏ. ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਨੇ ਵੈਰਾਗਮਈ ਕੀਰਤਨ ਕੀਤਾ | ਸ਼ਰਧਾਂਜਲੀ ਸਮਾਗਮ 'ਚ ਮੱਘਰ ਸਿੰਘ ਖਾਲਸਾ ਨੇ ਸ: ਬਸੰਤ ਸਿੰਘ ਵੜਿੰਗ ਦੇ ਜੀਵਨ ਅਤੇ ਉ੍ਹਨਾਂ ਦੇ ਪਰਿਵਾਰ ਬਾਰੇ ਵਿਸਥਾਰ ਨਾਲ ਚਾਣਨਾ ਪਾਇਆ | ਇਸ ਸਮਾਗਮ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ, ਪਿ੍ੰਸੀਪਲ ਦਲਬੀਰ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਜ ਰੋਮਾਣਾ, ਬਾਬਾ ਫ਼ਰੀਦ ਸੰਸਥਾਵਾਂ ਦੇ ਅਹੁਦੇਦਾਰ ਸੁਰਿੰਦਰ ਸਿੰਘ ਰੋਮਾਣਾ, ਡਾ. ਆਤਮਾ ਸਿੰਘ ਸਿੱਧੂ, ਦੀਦਾਰ ਸਿੰਘ ਓਬਰਾਏ, ਇੰਜ. ਗੁਰਚਰਨ ਸਿੰਘ ਮਾਨ, ਠੇਕੇਦਾਰ ਅਮਰਜੀਤ ਸਿੰਘ ਸੰਧੂ, ਅਮਨ ਵੜਿੰਗ, ਸਾਬਕਾ ਕੌਂਸਲਰ ਵਿੱਕੀ ਬਰਾੜ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੰਘ ਬਰਾੜ ਹੈਪੀ ਹਰੀਏਵਾਲਾ, ਐਡੀਸ਼ਨਲ ਐਸ.ਈ. ਹਰਜਿੰਦਰ ਸਿੰਘ, ਪਿ੍ੰਸੀਪਲ ਭੁਪਿੰਦਰ ਸਿੰਘ ਬਰਾੜ, ਪਿ੍ੰਸੀਪਲ ਸੁਰੇਸ਼ ਅਰੋੜਾ, ਪਿ੍ੰਸੀਪਲ ਗੁਰਦੀਪ ਸਿੰਘ ਢੁੱਡੀ, ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਕਾਰਜਕਾਰੀ ਮੈਂਬਰ ਅਮਨਇੰਦਰ ਸਿੰਘ ਬੰਨੀ ਬਰਾੜ, ਨੱਥਾ ਸਿੰਘ ਚੰਨੀ, ਪੱਪ ਬਰਗਾੜੀ, ਪਰਿਵਾਰਕ ਮੈਂਬਰਾਂ 'ਚ ਇੰਜ. ਹਰਵਿੰਦਰ ਸਿੰਘ ਵੜਿੰਗ, ਐਡਵੋਕੇਟ ਰਣਧੀਰ ਸਿੰਘ ਵਾਂਦਰ ਸੂਰੇਵਾਲੀਆ, ਇੰਜ. ਚਰਨਜੀਤ ਸਿੰਘ, ਪਰਮਿੰਦਰ ਪਾਲ ਸਿੰਘ, ਮਨਦੀਪ ਸਿੰਘ ਢਿੱਲੋਂ, ਪਿ੍ੰਸ ਅਰਸ਼ਦੀਪ ਸਿੰਘ ਵਾਂਦਰ ਆਈ.ਏ.ਐਸ. ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਅੰਤ ਵਿਚ ਬਸੰਤ ਸਿੰਘ ਵੜਿੰਗ ਦੇ ਸਪੁੱਤਰ ਇੰਜ. ਹਰਵਿੰਦਰ ਸਿੰਘ ਵੜਿੰਗ ਸੀਨੀਅਰ ਡਿਪਟੀ ਜਨਰਲ ਮੈਨੇਜਰ ਬੀ.ਐਚ.ਈ.ਐਲ ਹਰਿਦੁਆਰ ਨੇ ਆਈ ਸੰਗਤ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਦਸਮੇਸ਼ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਵਲੋਂ ਪੰਜੋਏ ਚਿਲਡਰਨ ਪਾਰਕ ਦਾ ਦੌਰਾ ਅਗਲੀ ਖ਼ਬਰ ਸਪੀਕਰ ਸੰਧਵਾਂ ਨੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।