02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਦਸਮੇਸ਼ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਵਲੋਂ ਪੰਜੋਏ ਚਿਲਡਰਨ ਪਾਰਕ ਦਾ ਦੌਰਾ

ਅਜੀਤ ਡੈਸਕ 14-06-2026
ਫ਼ਰੀਦਕੋਟ, 13 ਜੂਨ (ਜਸਵੰਤ ਸਿੰਘ ਪੁਰਬਾ)-ਗਰਮੀ ਦੀ ਭਿਆਨਕ ਤਪਸ਼ ਤੋਂ ਬਚਣ ਲਈ ਦਸਮੇਸ਼ ਕਾਨਵੈਂਟ ਸਕੂਲ ਪਿੰਡ ਭਾਣਾ ਦੇ ਵਿਦਿਆਰਥੀਆਂ ਨੇ ਬਠਿੰਡਾ ਨੇੜੇ ਸਥਿਤ ਪੰਜੋਏ ਚਿਲਡਰਨ ਪਾਰਕ/ਵਾਟਰ ਪਾਰਕ ਦਾ ਇਕ ਰੋਜ਼ਾ ਵਿਦਿਅਕ ਦੌਰਾ ਕੀਤਾ | ਪਾਰਕ ਵਿਚ ਸਥਿਤ ਵੱਖ-ਵੱਖ ਝੂਲਿਆਂ, ਪਾਣੀ ਦੀਆਂ ਖੇਡਾਂ ਅਤੇ ਫੁਹਾਰਿਆਂ ਦਾ ਬੱਚਿਆਂ ਨੇ ਭਰਪੂਰ ਆਨੰਦ ਮਾਣਿਆ ਗਿਆ | ਇਹ ਇਕ ਰੋਜ਼ਾ ਵਿਦਿਅਕ ਫ਼ੇਰਾ ਸੰਸਥਾ ਦੇ ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਅਤੇ ਪਿ੍ੰਸੀਪਲ ਸੁਰਜੀਤ ਕੌਰ ਦੀ ਅਗਵਾਈ ਹੇਠ ਕੀਤਾ ਗਿਆ | ਇੱਥੇ ਬੱਚਿਆਂ ਨੇ ਉੱਚੇ ਅਤੇ ਤੇਜ਼ ਵਾਟਰ ਸਲਾਈਡਾਂ, ਵੇਵ ਪੂਲ ਅਤੇ ਰੇਨ ਡਾਂਸ ਦਾ ਬਹੁਤ ਆਨੰਦ ਲਿਆ | ਪਾਰਕ ਦੇ ਅੰਦਰ ਹੀ ਬੱਚਿਆਂ ਲਈ ਸੁਆਦੀ ਖਾਣੇ ਅਤੇ ਹੋਰ ਪੀਣ ਵਾਲੇ ਪਦਾਰਥਾਂ ਦਾ ਪ੍ਰਬੰਧ ਕੀਤਾ ਗਿਆ ਸੀ | ਇਸ ਟਿ੍ਪ ਵਿਚ ਬੱਚਿਆਂ ਦੇ ਨਾਲ ਸਕੂਲ ਕੋਆਰਡੀਨੇਟਰ ਮਧੂ ਗੇਰਾ ਵੀ ਸ਼ਾਮਿਲ ਸਨ | ਸ਼ਾਮ ਨੂੰ ਬੱਚਿਆਂ ਦਾ ਇਹ ਮਨੋਰੰਜਕ ਟਿ੍ਪ ਸਮਾਪਤ ਹੋਇਆ | ਬੱਚਿਆਂ ਦੇ ਚਿਹਰੇ 'ਤੇ ਖ਼ੁਸ਼ੀ ਦੇਖਣ ਯੋਗ ਸੀ | ਇਹ ਦਿਨ ਬੱਚਿਆਂ ਲਈ ਯਾਦਗਾਰੀ ਹੋ ਨਿਬੜਿਆ | ਸੰਸਥਾ ਦੇ ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੱਚਿਆਂ ਲਈ ਅਜਿਹੇ ਅਨੁਭਵ ਨਾ ਸਿਰਫ਼ ਆਨੰਦ ਲਿਆਉਂਦੇ ਹਨ ਸਗੋਂ ਕਲਾਸਰੂਮ ਤੋਂ ਬਾਹਰ ਆਤਮ ਵਿਸ਼ਵਾਸ ਅਤੇ ਦੋਸਤੀ ਦਾ ਸੰਪੂਰਨ ਵਿਕਾਸ ਵੀ ਕਰਦੇ ਹਨ |
ਪਿਛਲੀ ਖ਼ਬਰ ਜੇਕਰ ਇਕ ਵਾਰ ਬਿਜਲੀ ਬੰਦ ਹੋ ਜਾਵੇ ਤਾਂ ... ਅਗਲੀ ਖ਼ਬਰ ਬਸੰਤ ਸਿੰਘ ਵੜਿੰਗ ਦੇ ਸ਼ਰਧਾਂਜਲੀ ਸਮਾਗਮ ਵਿਚ ਵੱਖ-ਵੱਖ ਸ਼ਖਸੀਅਤਾਂ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।