03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਤੇਜ਼ ਝੱਖੜ ਅਤੇ ਮੀਂਹ ਨੇ ਪਿੰਡਾਂ 'ਚ ਮਚਾਈ ਤਬਾਹੀ

ਪਿੰਡ ਕਰਮਗੜ੍ਹ ਵਿਖੇ ਤੇਜ਼ ਝੱਖੜ ਕਾਰਨ ਡਿੱਗਿਆ ਸ਼ੈੱਡ | <br/> ਝੱਖੜ ਕਾਰਨ ਨੁਕਸਾਨੇ ਗਏ ਬਿਜਲੀ ਦੇ ਖੰਭੇ | ਤਸਵੀਰ: ਅਜਮੇਰ ਸਿੰਘ ਬਰਾੜ <br/> ਝੱਖੜ ਕਾਰਨ ਨੁਕਸਾਨੇ ਗਏ ਹੋਰਡਿੰਗ ਬੋਰਡ ਦਾ ਦਿ੍ਸ਼ | ਤਸਵੀਰਾਂ: ਅਜਮੇਰ ਸਿੰਘ ਬਰਾੜ <br/> 14-06-2026
ਮਲੋਟ, 13 ਜੂਨ (ਅਜਮੇਰ ਸਿੰਘ ਬਰਾੜ)-ਪਿਛਲੇ ਦਿਨਾਂ ਤੋਂ ਪੈ ਰਹੀ ਅੰਤਾਂ ਦੀ ਗਰਮੀ ਤੋਂ ਜਿੱਥੇ ਲੋਕਾਂ ਨੂੰ ਰਾਹਤ ਮਿਲੀ, ਉੱਥੇ ਹੀ ਮਲੋਟ ਇਲਾਕੇ ਵਿਚ ਝੱਖੜ ਤੇ ਹਨੇ੍ਹਰੀ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਪਿਛਲੇ ਦੋ ਦਿਨਾਂ ਤੋਂ ਅਤੇ ਬੀਤੀ ਰਾਤ ਵੀ ਬਹੁਤ ਤੇਜ਼ ਮੀਂਹ ਤੇ ਹਨ੍ਹੇਰੀ ਕਰਕੇ ਖੰਭੇ ਤੇ ਦਰੱਖ਼ਤ ਪੁੱਟੇ ਗਏ, ਸ਼ੈੱਡ ਉਡ ਗਏ ਹਨ ਤੇ ਸੋਲਰ ਪੈਨਲ ਟੁੱਟ ਗਏ | ਇਸ ਦੇ ਨਾਲ ਹੀ ਬਿਜਲੀ ਦੇ ਖੰਭੇ ਤੇ ਟਰਾਂਸਫ਼ਾਰਮਰ ਵੀ ਜ਼ਮੀਨ 'ਤੇ ਆ ਡਿੱਗੇ ਹਨ | ਨਿਰਮਲ ਸਿੰਘ ਕਰਮਗੜ੍ਹ, ਗੁਰਦਿਆਲ ਸਿੰਘ ਢਾਣੀ ਕਰਮਗੜ੍ਹ ਤੇ ਹੋਰ ਕਿਸਾਨਾਂ ਨੇ ਕਿਹਾ ਕਿ ਤਿੰਨ ਦਿਨਾਂ ਤੋਂ ਇਲਾਕੇ ਦੀ ਬਿਜਲੀ ਬਿਲਕੁਲ ਗੁੱਲ ਹੈ, ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ | ਕਿਸਾਨਾਂ ਨੇ ਦੱਸਿਆ ਕਿ ਨਾ ਤਾਂ ਖੇਤਾਂ ਵਾਲੇ ਟਿਊਬਵੈੱਲਾਂ ਦੀ ਲਾਈਟ ਆ ਰਹੀ ਹੈ ਅਤੇ ਨਾ ਹੀ ਘਰਾਂ ਦੀ | ਦੋਵੇਂ ਲਾਈਨਾਂ ਪਿਛਲੇ ਤਿੰਨ ਦਿਨਾਂ ਤੋਂ ਬੰਦ ਪਈਆਂ ਹਨ ਅਤੇ ਅਜੇ ਵੀ ਅਗਲੇ ਇਕ-ਦੋ ਦਿਨ ਬਿਜਲੀ ਆਉਣ ਦੀ ਕੋਈ ਸੰਭਾਵਨਾ ਨਹੀਂ ਲੱਗ ਰਹੀ | ਕਿਸਾਨ ਨਿਰਮਲ ਸਿੰਘ ਕਰਮਗੜ੍ਹ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਲਗਾਤਾਰ ਝੱਖੜ ਆ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਕੰਬਾਈਨਾਂ ਖੜ੍ਹੀਆਂ ਕਰਨ ਲਈ ਜੋ ਵੱਡਾ ਸ਼ੈੱਡ ਬਣਾਇਆ ਸੀ, ਉਹ ਸਾਰਾ ਸ਼ੈੱਡ ਢਹਿ-ਢੇਰੀ ਹੋ ਕੇ ਕੰਬਾਈਨਾਂ ਅਤੇ ਕਾਰ ਦੇ ਉਪਰ ਆ ਡਿੱਗਿਆ, ਜਿਸ ਨਾਲ ਉਨ੍ਹਾਂ ਦੀਆਂ ਦੋ ਕੰਬਾਈਨਾਂ ਤੇ ਇਕ ਕਾਰ ਦਾ ਭਾਰੀ ਨੁਕਸਾਨ ਹੋਇਆ ਹੈ | ਸ਼ੈੱਡ ਦੀਆਂ ਲੋਹੇ ਦੀਆਂ ਪਾਈਪਾਂ ਅਤੇ ਐਂਗਲਾਂ ਬੁਰੀ ਤਰ੍ਹਾਂ ਵਿੰਗੀਆਂ ਹੋ ਗਈਆਂ ਹਨ | ਪੀੜਤ ਕਿਸਾਨਾਂ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕ ਉਨ੍ਹਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਬਿਜਲੀ ਦੀ ਸਪਲਾਈ ਜਲਦੀ ਬਹਾਲ ਕੀਤੀ ਜਾਵੇ |
ਪਿਛਲੀ ਖ਼ਬਰ ਅਚੀਵਰ ਪੁਆਇੰਟ ਕੋਟਕਪੂਰਾ ਦੀ ਵਿਦਿਆਰਥਣ ਨੇ ਪੀ.ਟੀ.ਈ 'ਚ 90 ਸਕੋਰ ਪ੍ਰਾਪਤ ਕੀਤੇ ਅਗਲੀ ਖ਼ਬਰ ਆਯੂਸ਼ਮਾਨ ਅਰੋਗਿਆ ਕੇਂਦਰਾਂ ਦੇ ਸੀ.ਐੱਚ.ਓਜ਼. ਵਲੋਂ ਪੜਾਅਵਾਰ ਸੰਘਰਸ਼ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।