03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੀ ਮੀਟਿੰਗ

ਅਜੀਤ ਡੈਸਕ 05-07-2026
ਫ਼ਰੀਦਕੋਟ, 4 ਜੁਲਾਈ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੀ ਇਕ ਮੀਟਿੰਗ ਗੁਰਦੁਆਰਾ ਸਾਹਿਬ ਗਰੀਨ ਐਵਿਨਿਊ ਫ਼ਰੀਦਕੋਟ ਵਿਖੇ ਗਮਦੂਰ ਸਿੰਘ ਸੰਗਰਾਹੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਪੰਜਾਬ ਕਮੇਟੀ ਦੇ ਜਨਰਲ ਸਕੱਤਰ ਬੋਘ ਸਿੰਘ ਮਾਨਸਾ, ਬੇਅੰਤ ਸਿੰਘ ਸਰਜਾ ਮਹਿਮਾ ਸਕੱਤਰ ਪੰਜਾਬ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ’ਚ ਬੀਕੇਯੂ ਏਕਤਾ (ਡੱਲੇਵਾਲ) ਜਥੇਬੰਦੀ ਨੂੰ ਅਲਵਿਦਾ ਕਹਿਣ ਵਾਲੇ ਬਿੰਦਰ ਸਿੰਘ ਘਣੀਆਂ, ਨੈਬ ਸਿੰਘ ਘਣੀਆਂ, ਵਜ਼ੀਰ ਸਿੰਘ ਡੋਡ, ਗੁਰਨੈਬ ਸਿੰਘ ਡੋਡ, ਬਲਜਿੰਦਰ ਸਿੰਘ ਘਣੀਆਂ, ਸਮਸ਼ੇਰ ਸਿੰਘ ਮੱਲਾ, ਮੱਲ ਸਿੰਘ ਮੱਲਾ, ਬੀਕੇਯੂ ਕਾਦੀਆਂ ਦੇ ਜਰਨੈਲ ਸਿੰਘ ਕੋਟਸੁਖੀਆ, ਪਰਮਜੀਤ ਸਿੰਘ ਕੋਟਸੁਖੀਆ, ਲਖਵੀਰ ਸਿੰਘ ਇਕਾਈ ਪ੍ਰਧਾਨ, ਹਰਦੀਪ ਸਿੰਘ ਸਰਾਂ ਮੈਂਬਰ, ਲੱਖਾ ਸਿੰਘ ਆਦਿ ਬੀਕੇਯੂ ਸਿੱਧੂਪੁਰ ਵਿਚ ਸ਼ਾਮਿਲ ਹੋਏ। ਇਸ ਮੌਕੇ ਨਿਰਭੈ ਸਿੰਘ ਗੁੱਜਰ ਜਨਰਲ ਸਕੱਤਰ ਜ਼ਿਲ੍ਹਾ ਕਮੇਟੀ, ਡਿਪਟੀ ਸਿੰਘ ਨੱਥਲਵਾਲਾ ਸੀਨੀਅਰ ਮੀਤ ਪ੍ਰਧਾਨ, ਮਲਕੀਤ ਸਿੰਘ ਗੋਲੇਵਾਲਾ ਮੀਤ ਪ੍ਰਧਾਨ, ਸਰਬਜੀਤ ਸਿੰਘ ਝੌਕਸਰਕਾਰੀ ਬਲਾਕ ਪ੍ਰਧਾਨ ਸਾਦਿਕ, ਗੁਰਜੰਟ ਸਿੰਘ ਸਾਦਿਕ, ਸੋਨੀ ਸਟੂਡੀਓ ਸਾਦਿਕ, ਕੁਲਵਿੰਦਰ ਸਿੰਘ, ਗੁਰਸੇਵਕ ਸਿੰਘ ਢਿਲਵਾਂ ਖੁਰਦ, ਬਲਰਾਜ ਸਿੰਘ ਢਿੱਲੋਂ ਸੰਗਰਾਹੂਰ, ਮਨਜੀਤ ਸਿੰਘ ਗੋਲੇਵਾਲਾ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਬਾਜਾਖਾਨਾ ਦੀ ਹੱਡਾ ਰੋੜੀ ਆਬਾਦੀ ’ਚੋਂਂ ਤਬਦੀਲ ਕਰਨ ਦੀ ਮੰਗ ਅਗਲੀ ਖ਼ਬਰ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਦਾ ਚਾਈਲਡ-ਫ਼ਰੈਂਡਲੀ ਐਂਡ ਕੇਅਰਿੰਗ ਕੈਂਪਸ ’ਤੇ ਵਿਸ਼ੇਸ਼ ਜ਼ੋਰ-ਚੇਅਰਪਰਸਨ ਰਕਸ਼ੰਦਾ ਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।