03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਆਰੀਆਭੱਟ ਕਾਲਜ ਦੇ ਚਾਰ ਵਿਦਿਆਰਥੀਆਂ ਨੇ ਸੀ.ਏ. ਇੰਟਰਮੀਡੀਏਟ ਗਰੁੱਪ-1 ਪਾਸ ਕਰ ਕੇ ਸੰਸਥਾ ਦਾ ਨਾਂਅ ਕੀਤਾ ਰੌਸ਼ਨ

ਅਜੀਤ ਡੈਸਕ 05-07-2026
ਬਰਨਾਲਾ, 4 ਜੁਲਾਈ (ਅਸ਼ੋਕ ਭਾਰਤੀ)-ਆਰੀਆਭੱਟ ਕਾਲਜ ਬਰਨਾਲਾ ਦੇ 4 ਵਿਦਿਆਰਥੀਆਂ ਨੇ ਸੀ.ਏ. (ਚਾਰਟਰਡ ਅਕਾਊਂਟੈਂਸੀ) ਇੰਟਰਮੀਡੀਏਟ ਗਰੁੱਪ-1 ਪਾਸ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਸੰਸਥਾ ਦੇ ਚੇਅਰਮੈਨ ਇੰਜੀਨੀਅਰ ਆਰ. ਕੇ. ਗੁਪਤਾ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥੀ ਧਨਵੀਰ ਸਿੰਘ, ਗੁਨੀਤ ਕੌਰ, ਅਰਸ਼ਪ੍ਰੀਤ ਕੌਰ ਅਤੇ ਡੌਲੀ ਨੇ ਪ੍ਰੀਖਿਆ ਪਾਸ ਕਰ ਕੇ ਸੰਸਥਾ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਇੰਜੀਨੀਅਰ ਆਰ. ਕੇ. ਗੁਪਤਾ ਨੇ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ। ਸੰਸਥਾ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀਆਂ ਤੱਕ ਸੀਮਿਤ ਨਹੀਂ ਰੱਖਣਾ, ਸਗੋਂ ਉਨ੍ਹਾਂ ਨੂੰ ਪੇਸ਼ੇਵਾਰ ਤੌਰ ’ਤੇ ਸਮਰੱਥ ਅਤੇ ਰੋਜ਼ਗਾਰ-ਯੋਗ ਬਣਾਉਣਾ ਹੈ। ਇਸ ਪ੍ਰਾਪਤੀ ’ਤੇ ਕਾਲਜ ਦੇ ਡਾਇਰੈਕਟਰ ਡਾ: ਅਜੇ ਮਿੱਤਲ, ਡੀਨ ਅਕਾਦਮਿਕ ਡਾ: ਭਵੇਤ, ਡਾ: ਜਸ਼ਨ ਜੋਤ, ਪ੍ਰਬੰਧਨ ਮੈਂਬਰ ਰਾਜੀਵ ਮੰਗਲਾ, ਸ੍ਰੀ ਵਿੱਕੀ ਸਿੰਗਲਾ, ਸ੍ਰੀ ਇੰਦਰਪਾਲ ਗੋਇਲ, ਸ੍ਰੀ ਹਰਭਜਨ ਸਿੰਘ, ਸ੍ਰੀ ਮੋਹਿਤ ਮੰਗਲਾ, ਸ੍ਰੀ ਅਸ਼ਵਨੀ ਕੁਮਾਰ, ਪ੍ਰੋ: ਭਾਵੁਕਤਾ ਸ਼ਰਮਾ, ਪ੍ਰੋ: ਰਾਜਨੇਸ਼ ਨਰੂਲਾ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ ਪੋਕਸੋ ਐਕਟ ਅਤੇ ਬੱਚਿਆਂ ਦੇ ਅਧਿਕਾਰਾਂ ਸੰਬੰਧੀ ਸੈਮੀਨਾਰ ਲਗਾਇਆ ਅਗਲੀ ਖ਼ਬਰ ਮਦਰ ਟੀਚਰ ਸਕੂਲ ਵਿਖੇ ‘ਇਕ ਦੇਸ਼, ਇਕ ਚੋਣ’ ਵਿਸ਼ੇ ਸੰਬੰਧੀ ਵਾਦ ਵਿਵਾਦ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।