03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਉਦਾਸੀਨ ਪੰਚਾਇਤੀ ਅਖਾੜਾ ਬੜਾ ਦੇ ਮੁਖੀਆ ਮਹੰਤ ਸੰਤ ਮੁਨੀ ਦਾ ਜੱਦੀ ਪਿੰਡ ਭਗਤੂਆਣਾ ਵਿਖੇ ਨਿੱਘਾ ਸਵਾਗਤ

ਅਜੀਤ ਡੈਸਕ 17-07-2026
ਜੈਤੋ, 16 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਉਦਾਸੀਨ ਪੰਚਾਇਤੀ ਅਖਾੜਾ ਬੜਾ ਜਮਾਤ ਉੱਤਰ ਪੰਗਤ ਦੇ ਮੁਖੀਆਂ ਵਜੋਂ ਸਰਬਸੰਮਤੀ ਨਾਲ ਚੁਣੇ ਗਏ ਮਹੰਤ ਸੰਤ ਮੁਨੀ ਦੇ ਆਪਣੇ ਜੱਦੀ ਪਿੰਡ ਰਾਮਗੜ੍ਹ (ਭਗਤੂਆਣਾ) ਵਿਖੇ ਸਥਿਤ ਡੇਰਾ ਭਾਈ ਭਗਤੂ ਪਹੁੰਚਣ ’ਤੇ ਸਮੂਹ ਸੰਗਤ ਅਤੇ ਪਿੰਡ ਵਾਸੀਆਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤ ਨੇ ਫ਼ੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਡੇਰਾ ਭਾਈ ਭਗਤੂ ਵਿਖੇ ਪਹੁੰਚਣ ਉਪਰੰਤ ਮਹੰਤ ਸੰਤ ਮੁਨੀ ਨੇ ਆਪਣੇ ਗੁਰੂ ਬ੍ਰਹਮਲੀਨ ਸੁਆਮੀ ਕ੍ਰਿਸਨਾ ਨੰਦ ਜੀ ਸ਼ਾਸਤਰੀ ਦੀ ਪਵਿੱਤਰ ਸਮਾਧ ’ਤੇ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਦਰਸਾਏ ਆਧਿਆਤਮਿਕ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਵੀ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਵਿਵੇਕ ਚੈਰੀਟੇਬਲ ਟਰੱਸਟ ਜੈਤੋ ਦੇ ਪ੍ਰਧਾਨ ਸੰਤ ਰਿਸ਼ੀ ਰਾਮ ਨੇ ਮਹੰਤ ਸੰਤ ਮੁਨੀ ਦਾ ਸਨਮਾਨ ਕਰਦਿਆਂ ਕਿਹਾ ਕਿ ਉਦਾਸੀਨ ਸੰਪਰਦਾ ਦੇ ਇੰਨੇ ਉੱਚੇ ਅਹੁਦੇ ’ਤੇ ਪੰਜਾਬ ਦੀ ਧਰਤੀ ਦੇ ਸਪੂਤ ਦਾ ਬਿਰਾਜਮਾਨ ਹੋਣਾ ਨਾ ਸਿਰਫ਼ ਭਗਤੂਆਣਾ ਅਤੇ ਇਲਾਕੇ ਲਈ ਸਗੋਂ ਸਮੁੱਚੇ ਪੰਜਾਬ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮਹੰਤ ਸੰਤ ਮੁਨੀ ਦੀ ਇਹ ਨਿਯੁਕਤੀ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਪੰਜਾਬ ਦੀ ਵੱਖਰੀ ਪਛਾਣ ਨੂੰ ਹੋਰ ਮਜ਼ਬੂਤ ਕਰੇਗੀ। ਸੰਤ ਹਜ਼ੂਰ ਦਾਸ ਨੇ ਉਦਾਸੀਨ ਪੰਚਾਇਤੀ ਅਖਾੜਾ ਬੜਾ ਜਮਾਤ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸੰਤ ਮੁਨੀ ਵਰਗੀ ਸਾਦਗੀ, ਸੇਵਾ ਅਤੇ ਅਧਿਆਤਮਿਕਤਾ ਨਾਲ ਜੁੜੀ ਸ਼ਖ਼ਸੀਅਤ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪਣਾ ਸਮੁੱਚੇ ਸੰਤ ਸਮਾਜ ਦਾ ਸ਼ਲਾਘਾਯੋਗ ਫ਼ੈਸਲਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਮਹੰਤ ਸੰਤ ਮੁਨੀ ਦੀ ਅਗਵਾਈ ਹੇਠ ਉਦਾਸੀਨ ਸੰਪਰਦਾ ਹੋਰ ਵੀ ਮਜ਼ਬੂਤ ਹੋਵੇਗੀ ਅਤੇ ਮਨੁੱਖਤਾ ਦੀ ਸੇਵਾ ਦਾ ਕਾਰਜ ਨਵੀਆਂ ਉਚਾਈਆਂ ਤੱਕ ਪਹੁੰਚੇਗਾ। ਇਸ ਮੌਕੇ ਸੰਤ ਵਿਵੇਕਾ ਨੰਦ ਜੱਸੀ ਪੌਵਾਲੀ, ਮਹੰਤ ਗਿਆਨ ਸਰੂਪ ਗੁਰੂਸਰ, ਮਹੰਤ ਆਤਮ ਸਰੂਪ ਸਿਵੀਆ, ਮਹੰਤ ਸ਼ਾਮ ਸੁੰਦਰ ਦਾਸ ਨਿਰੋਲ, ਮਹੰਤ ਕੇਸ਼ਵ ਮੁਨੀ ਮਾਨਸਾ, ਬਾਬਾ ਨਿਰਮਲ ਦਾਸ, ਮਹੰਤ ਅਮਰ ਦਾਸ ਕੋਟ ਭੱਟਾ, ਮਹੰਤ ਦਰਬਾਰਾ ਦਾਸ ਰਾਮਾ ਮੰਡੀ, ਮਹੰਤ ਰਾਜੂ ਦਾਸ ਜੈਤੋ, ਬਾਬਾ ਰਣਜੀਤ ਚਿਸਤੀ ਹਰੀ ਨੌ, ਕਰਨੀ ਬਾਬਾ ਕੋਠੇ ਲਾਲ ਸਿੰਘ ਵਾਲੇ, ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਸਰੂਪਇੰਦਰ ਸਿੰਘ ਦੁਲੱਟ, ਜਸਵਿੰਦਰ ਸਿੰਘ ਸੰਮ੍ਹੀ ਰੰਧਾਵਾ ਸਾਬਕਾ ਸਰਪੰਚ ਭਗਤੂਆਣਾ, ਹਰਮਨਪ੍ਰੀਤ ਸਿੰਘ ਬਾਸੀ, ਜੀਵਨ ਗਰਗ, ਕਿਸਾਨ ਆਗੂ ਨਾਇਬ ਭਗਤੂਆਣਾ, ਗੁਲਾਬ ਸਿੰਘ, ਜਸਵਿੰਦਰ ਸਿੰਘ ਮੌੜ, ਸੰਦੀਪ ਸਿੰਘ ਰਿੰਟੂ ਸਰਪੰਚ ਭਗਤੂਆਣਾ, ਨਵਦੀਪ ਸਿੰਘ ਮੌੜ, ਗੁਰਪ੍ਰੀਤ ਸਿੰਘ ਪੰਚ ਅਤੇ ਨਗਰ ਨਿਵਾਸੀ ਤੇ ਪੰਚਾਇਤ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਫ਼ਰੀਦ ਯੂਨੀਵਰਸਿਟੀ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ’ਚ ਨਵੇਂ ਪ੍ਰਾਜੈਕਟਾਂ ਦਾ ਉਦਘਾਟਨ ਅਗਲੀ ਖ਼ਬਰ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਲੁਧਿਆਣਾ ਰਿਹਾ ਲਾਭਪਾਤਰੀਆਂ ਦੀ ਸੂਚੀ ’ਚ ਸਭ ਤੋਂ ਅੱਗੇ- ਡਾ. ਬਲਜੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।