30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਡਾਕਟਰੇਟ ਦੀ ਉਪਾਧੀ ਮਿਲਣ 'ਤੇ ਡਾ. ਬਿਮਲ ਛਾਬੜਾ ਦਾ ਸਨਮਾਨ <br/>

ਅਜੀਤ ਡੈਸਕ 02-03-2026

ਕੋਟਕਪੂਰਾ, 1 ਮਾਰਚ (ਮੋਹਰ ਸਿੰਘ ਗਿੱਲ)-ਜ਼ਿਲ੍ਹਾ ਭਾਸ਼ਾ ਵਿਭਾਗ ਮੋਗਾ ਦੇ ਖੋਜ ਅਫ਼ਸਰ ਡਾ. ਬਿਮਲ ਕੁਮਾਰ ਛਾਬੜਾ ਨੂੰ 'ਮਾਨਦ ਡਾਕਟਰੇਟ' ਦੀ ਉਪਾਧੀ ਮਿਲਣ ਦੀ ਖੁਸ਼ੀ 'ਚ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਤੇ ਚਿਨਾਬ ਗਰੁੱਪ ਆਫ਼ ਇੰਸਟੀਚਿਊਟ ਕੋਟਕਪੂਰਾ ਵਲੋਂ ਸਾਂਝੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਹਿੰਦੀ ਤੇ ਸਿੱਖਿਆ ਖੇਤਰ 'ਚ ਡਾ. ਬਿਮਲ ਕੁਮਾਰ ਛਾਬੜਾ ਦੇ ਯੋਗਦਾਨ ਨੂੰ ਦੇਖਦਿਆਂ ਕਾਂਸੀ ਹਿੰਦੀ ਵਿੱਦਿਆ ਪੀਠ ਵਾਰਾਨਸੀ ਵਲੋਂ 'ਮਾਨਦ ਡਾਕਟਰੇਟ' (ਆਨਰੇਰੀ ਡਾਕਟਰੇਟ) ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਸ਼ਹਿਰ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਮਾਸਟਰ ਕੁਲਵਿੰਦਰ ਸਿੰਘ ਜਟਾਣਾ ਤੇ ਬਲਜੀਤ ਸਿੰਘ ਖੀਵਾ ਵਲੋਂ ਡਾ. ਛਾਬੜਾ ਦੀ ਹਿੰਦੀ ਸਿੱਖਿਆ ਦੇ ਪਸਾਰ, ਸੱਭਿਆਚਾਰਕ ਮੁੱਲਾਂ ਤੇ ਸਿੱਖਿਆ ਦੇ ਖੇਤਰ ਵਿਚ ਲਗਾਤਾਰ ਅਤੇ ਪ੍ਰੇਰਨਾਦਾਇਕ ਕੀਤੇ ਕੰਮਾਂ 'ਤੇ ਚਾਨਣਾ ਪਾਇਆ ਗਿਆ | ਡਾ. ਛਾਬੜਾ ਨੂੰ ਇਸ ਵੱਡੀ ਪ੍ਰਾਪਤੀ ਲਈ ਸਨਮਾਨਿਤ ਕਰਨ ਸਮੇਂ ਉਨ੍ਹਾਂ ਦੇ ਪਿਤਾ ਮਾਸਟਰ ਦੌਲਤ ਰਾਮ ਛਾਬੜਾ ਨੂੰ ਵੀ ਸਿੱਖਿਆ ਤੇ ਸਮਾਜ ਸੇਵਾ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਛਾਬੜਾ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੇ ਸਹਿਯੋਗੀਆਂ ਤੇ ਸਮਾਜ ਦਾ ਸਨਮਾਨ ਹੈ ਤੇ ਹਿੰਦੀ ਸਿੱਖਿਆ ਲਈ ਹੋਰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਪ੍ਰੇਰਨਾ ਹੈ | ਇਸ ਮੌਕੇ ਵਿਵੇਕ ਕਪੂਰ, ਮਹਾਂਵੀਰ ਸਿੰਘ, ਪ੍ਰੇਮ ਕੁਮਾਰ, ਰਜਿੰਦਰ ਸਿੰਘ ਡੋਡ, ਪਵਨ ਕੁਮਾਰ, ਨਰਪਿੰਦਰ ਸ਼ਰਮਾ, ਸੁਖਪਾਲ ਸਿੰਘ, ਅਮਨਦੀਪ ਘੋਲੀਆ, ਚੰਦਨ ਕੌਰ ਸੋਢੀ, ਮਨਪ੍ਰੀਤ ਕੌਰ, ਮੰਜਲੀ ਕੱਕੜ, ਸੰਦੀਪ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਜਸਪ੍ਰੀਤ ਕੌਰ ਆਦਿ ਹਾਜ਼ਰ ਸੀ |

ਪਿਛਲੀ ਖ਼ਬਰ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜ਼ਿਲਿ੍ਹਆਂ 'ਚ ਸਰਗਰਮੀ ਨਾਲ ਕੰਮ ਕਰਨਗੇ ਕੋਰ ਗਰੁੱਪ-ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।