30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸਰਦਾਰਨੀ ਗੁਰਚਰਨ ਕੌਰ ਦੁੱਲਟ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

ਅਜੀਤ ਡੈਸਕ 02-03-2026
ਜੈਤੋ, 1 ਮਾਰਚ (ਗੁਰਮੀਤਪਾਲ ਰੋੜੀਕਪੂਰਾ)-ਨੇੜਨੇ ਪਿੰਡ ਭਗਤੂਆਣਾ (ਰਾਮਗੜ੍ਹ) ਦੇ ਨੌਜਵਾਨ ਆਗੂ ਸੇਵਾਜੀਤ ਸਿੰਘ 'ਬੌਬੀ' ਦੁੱਲਟ ਤੇ ਸਤਵੰਤ ਕੌਰ ਨੀਤੂ ਦੁਲੱਟ ਦੇ ਸਤਿਕਾਰਯੋਗ ਮਾਤਾ, ਗੁਣਤਾਸ ਸਿੰਘ ਦੁੱਲਟ ਤੇ ਸਨਮੁੱਖਤਾਰ ਕੌਰ ਦੁਲੱਟ ਦੇ ਦਾਦੀ ਤੇ ਨੌਜਵਾਨ ਆਗੂ ਤਰਲੋਚਨ ਸਿੰਘ ਦੁੱਲਟ ਭਗਤੂਆਣਾ ਦੇ ਮਾਸੀ ਸਰਦਾਰਨੀ ਗੁਰਚਰਨ ਕੌਰ ਦੁੱਲਟ ਪਤਨੀ ਸਵ. ਪ੍ਰੀਤਮ ਸਿੰਘ ਦੁੱਲਟ ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਅੱਜ ਉਨ੍ਹਾਂ ਨਮਿਤ ਡੇਰਾ ਭਾਈ ਭਗਤੂ ਪਿੰਡ ਭਗਤੂਆਣਾ (ਰਾਮਗੜ੍ਹ) ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਭਾਈ ਭੁਪਿੰਦਰ ਸਿੰਘ ਹਾਜ਼ੂਰੀ ਰਾਗੀ ਜਥਾ (ਸ੍ਰੀ ਦਰਬਾਰ ਸਾਹਿਬ) ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ | ਇਸ ਮੌਕੇ ਸੰਤ ਸੱਤ ਮੁਨੀ ਮੁੱਖ ਸੰਚਾਲਕ ਡੇਰਾ ਭਾਈ ਭਗਤੂ ਜੀ ਨੇ ਮਾਤਾ ਗੁਰਚਰਨ ਕੌਰ ਦੁੱਲਟ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਮਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਬੱਚਿਆਂ ਲਈ ਮਾਂ ਦਾ ਅਰਥ ਸਮਝਾਇਆ | ਭਾਈ ਰਾਹੁਲ ਸਿੰਘ ਸਿੱਧੂ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਦੁੱਲਟ ਪਰਿਵਾਰ ਨਾਲ ਪਰਿਵਾਰਕ ਸਾਂਝਾ ਦਾ ਜ਼ਿਕਰ ਕਰਦਿਆਂ ਮਾਤਾ ਨੂੰ ਸ਼ਰਧਾਂਜਲੀ ਭੇਟ ਕੀਤੀ | ਅੰਤ 'ਚ ਮਾਤਾ ਗੁਰਚਰਨ ਕੌਰ ਦੁੱਲਟ ਦੇ ਪੋਤਰੇ ਨੇ ਆਈਆਂ ਸੰਗਤਾਂ ਨਮ ਅੱਖਾਂ ਨਾਲ ਧੰਨਵਾਦ ਕੀਤਾ | ਇਸ ਮੌਕੇ ਭਾਈ ਹਰਨਿਰਪਾਲ ਸਿੰਘ ਕੁਕੂ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਵਿਧਾਨ ਸਭਾ ਹਲਕਾ ਜੈਤੋ ਦੇ ਮੁੱਖ ਸੇਵਾਦਾਰ ਸੂਬਾ ਸਿੰਘ, ਸਿੰਚਾਈ ਵਿਭਾਗ ਪੰਜਾਬ ਦੇ ਸਾਬਕਾ ਮੁੱਖ ਇੰਜੀਨੀਅਰ ਅਮਰਜੀਤ ਸਿੰਘ ਦੁੱਲਟ, ਗੁਰਜੀਤ ਸਿੰਘ ਦੁੱਲਟ, ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਹਲਕਾ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ, ਕਰਨ ਸਿੰਘ ਦੁੱਲਟ ਭਗਤੂਆਣਾ, ਰਣਜੀਤ ਸਿੰਘ ਅÏਲਖ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ, ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਜ਼ੀਰਾ, ਨਵਤੇਜ ਸਿੰਘ ਕਾਉਣੀ, ਸੀਨੀਅਰ ਕਾਂਗਰਸੀ ਆਗੂ ਸੂਰਜ ਭਰਦਵਾਜ, ਮਾਨਵਜੀਤ ਸਿੰਘ ਦੁੱਲਟ ਭਗਤੂਆਣਾ, ਯਾਦਵਿੰਦਰ ਸਿੰਘ ਜ਼ੈਲਦਾਰ ਸਾਬਕਾ ਪ੍ਰਧਾਨ ਨਗਰ ਕੌਂਸਲ ਜੈਤੋ, ਸਾਬਕਾ ਸਰਪੰਚ ਜਸਵਿੰਦਰ ਸਿੰਘ 'ਸ਼ੰਮ੍ਹੀ ਰੰਧਾਵਾ', ਹਰਮਨਪ੍ਰੀਤ ਸਿੰਘ ਬਾਸੀ, ਲੱਖਜੀਤ ਸਿੰਘ ਦੁੱਲਟ, ਪਿ੍ਥਵੀ ਸਿੰਘ ਦੁੱਲਟ, ਆਦੇਸ਼ਵਰ ਸਿੰਘ ਦੁੱਲਟ, ਗੁਰਮੀਤ ਸਿੰਘ ਬਰਾੜ ਜੈਤੋ, ਪਵਨ ਗੋਇਲ, ਲਵਪ੍ਰੀਤ ਸਿੰਘ ਬਰਾੜ ਜੈਤੋ, ਗੁਰਜੇਪਾਲ ਸਿੰਘ ਦੁੱਲਟ ਭਗਤੂਆਣਾ, ਗਗਨ ਸਿੰਘ ਜੱਸੜ, ਦਲਜੀਤ ਸਿੰਘ ਜੱਸੜ, ਮੋਹਨ ਸਿੰਘ ਜੱਸੜ, ਜਸਪਾਲ ਸਿੰਘ ਢਿੱਲੋਂ, ਪਰਮਪਾਲ ਸਿੰਘ ਢਿੱਲੋਂ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾਕਟਰ ਲਛਮਣ ਸਿੰਘ ਭਗਤੂਆਣਾ, ਧਰਮਜੀਤ ਸਿੰਘ ਰਾਮੇਆਣਾ ਆਗੂ ਆਮ ਆਦਮੀ ਪਾਰਟੀ, ਸਰਪੰਚ ਅਰਵਿੰਦਰ ਸਿੰਘ 'ਬਿੰਦਰ ਬਰਾੜ' ਗੁਲਾਬਗੜ੍ਹ (ਰੋੜੀਕਪੂਰਾ), ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਵੀਰਪਾਲ ਸ਼ਰਮਾ ਰੋੜੀਕਪੂਰਾ, ਬਲਵੰਤ ਸਿੰਘ ਬਰਾੜ ਕਰੀਰਵਾਲੀ, ਸਾਬਕਾ ਨਗਰ ਕੌਂਸਲ ਪ੍ਰਧਾਨ ਸੁਰਜੀਤ ਸਿੰਘ ਬਾਬਾ, ਜਤਿੰਦਰ ਸਿੰਘ ਰੰਧਾਵਾ, ਐਡਵੋਕੇਟ ਗੁਰਲਾਭ ਸਿੰਘ ਔਲਖ, ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਬਰਗਾੜੀ, ਹਰਪ੍ਰੀਤ ਸਿੰਘ, ਬਿਕਰਜੀਤ ਸਿੰਘ ਬਿੱਕਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ, ਅੰਮਿ੍ਤਪਾਲ ਸਿੰਘ ਭਾਟੀ, ਹਰਪ੍ਰੀਤ ਸਿੰਘ ਸਿੱਧੂ ਰਾਮਸਰ, ਮਨਵੀਰ ਸਿੰਘ ਢਿੱਲੋਂ ਪ੍ਰਧਾਨ ਸ਼ੈਲਰ ਯੂਨੀਅਨ ਰਾਮਪੁਰਾ, ਸਾਬਕਾ ਪ੍ਰਕਾਸ਼ ਸਿੰਘ ਭੱਟੀ, ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਭਾਜਪਾ, ਜਸਨਦੀਪ ਸਿੰਘ ਚਹਿਲ, ਨਿਰਮਲ ਸਿੰਘ ਨਿੰਮਾ ਵੜਿੰਗ, ਕੁਲਦੀਪ ਸਿੰਘ ਕੁੱਕਾ ਬਰਾੜ, ਬੀਬੀ ਅਰਮਜੀਤ ਕੌਰ ਪੰਜਗਰਾਈਾ, ਗੁਰਤੇਜ ਸਿੰਘ ਭਾਟੀ, ਜਸਵਿੰਦਰ ਸਿੰਘ ਜੈਤੋ, ਬਲਕਰਨ ਸਿੰਘ ਬਰਾੜ, ਸੁਖਪਾਲ ਸਿੰਘ ਬਰਾੜ ਮੱਤਾ, ਸੁਖਦੀਪ ਸਿੰਘ ਭਿੰਡਰ, ਗੁਰਪ੍ਰੀਤ ਸਿੰਘ ਗਿੱਲ ਰਣੀਆ ਆਦਿ ਵਲੋਂ ਸਰੂਪਇੰਦਰ ਸਿੰਘ ਦੁੱਲਟ, ਸੇਵਾਜੀਤ ਸਿੰਘ 'ਬੌਬੀ' ਦੁੱਲਟ, ਤਰਲੋਚਨ ਸਿੰਘ ਦੁੱਲਟ ਭਗਤੂਆਣਾ ਤੇ ਗੁਣਤਾਸ ਸਿੰਘ ਦੁੱਲਟ ਨਾਲ ਦੁੱਖ ਸਾਂਝਾ ਕੀਤਾ |


ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ 2 ਕਾਬੂ <br/> ਅਗਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਉਦਯੋਗ ਮੇਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।