ਜ਼ੀਰਕਪੁਰ, 11 ਮਈ (ਹੈਪੀ ਪੰਡਵਾਲਾ)-ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਦੂਰਦਰਸ਼ਨ ਸਿੰਘ ਸੈਣੀ ਦੇ ਦਫ਼ਤਰ 'ਚ ਅੱਜ ਪੰਜ ਨਕਾਬਪੋਸ਼ ਨੌਜਵਾਨ ਉਨ੍ਹਾਂ ਦੀ ਤਸਵੀਰ 'ਤੇ ਸਿਆਹੀ ਸੁੱਟ ਕੇ ਫ਼ਰਾਰ ਹੋ ਗਏ | ਇਸ ਘਟਨਾ ਵੇਲੇ ਸੈਣੀ ਦਫ਼ਤਰ 'ਚ ਮੌਜੂਦ ਨਹੀਂ ਸਨ | ਇਸ ਘਟਨਾ ਤੋਂ ਬਾਅਦ ਭਾਜਪਾ ਵਰਕਰਾਂ ਨੇ ਦਫ਼ਤਰ 'ਚ ਇਕੱਠੇ ਹੋ ਕੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਭਾਜਪਾ ਆਗੂ ਸੈਣੀ ਨੇ ਦੱਸਿਆ ਕਿ ਉਹ ਡੇਰਾਬੱਸੀ ਵਿਖੇ ਚੋਣ ਪ੍ਰਚਾਰ ਲਈ ਗਏ ਹੋਏ ਸਨ | ਇਸ ਦੌਰਾਨ ਕੁਝ ਨਕਾਬਪੋਸ਼ ਵਿਅਕਤੀ ਦਫ਼ਤਰ 'ਚ ਦਾਖ਼ਲ ਹੋ ਕੇ ਤਸਵੀਰ 'ਤੇ ਸਿਆਹੀ ਸੁੱਟ ਕੇ ਭੱਜ ਗਏ | ਉਨ੍ਹਾਂ ਇਸ ਘਟਨਾ ਲਈ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਸੈਣੀ ਨੇ ਕਿਹਾ ਕਿ ਭਾਜਪਾ ਦੀ ਵੱਧ ਰਹੀ ਲੋਕਪਿ੍ਅਤਾ ਕਾਰਨ ਵਿਰੋਧੀ ਪਾਰਟੀਆਂ ਘਬਰਾਈਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਜ਼ੀਰਕਪੁਰ ਵਰਗੇ ਸੰਵੇਦਨਸ਼ੀਲ ਸ਼ਹਿਰ 'ਚ ਅਜਿਹੀ ਘਟਨਾ ਕਾਨੂੰਨ-ਵਿਵਸਥਾ 'ਤੇ ਸਵਾਲ ਖੜ੍ਹੇ ਕਰਦੀ ਹੈ |
ਨਕਾਬਪੋਸ਼ਾਂ ਨੇ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਦੇ ਦਫ਼ਤਰ 'ਚ ਲੱਗੀ ਤਸਵੀਰ 'ਤੇ ਸੁੱਟੀ ਸਿਆਹੀ
ਅਜੀਤ ਡੈਸਕ
12-05-2026