17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਾਰਤ ਦੇ ਲੋਕ ਹਰ ਰੋਜ਼ ਕਿੰਨੇ ਕਰੋੜ ਦੀ ਸੋਨੇ ਦੀ ਖਰੀਦਦਾਰੀ ਕਰਦੇ ਹਨ?

ਅਜੀਤ ਡੈਸਕ 12-05-2026
ਜਲੰਧਰ, 11 ਮਈ (ਡਾ. ਜਤਿੰਦਰ ਸਾਬੀ)-ਭਾਰਤ ਵਿਚ ਵਿਆਹ-ਸ਼ਾਦੀ ਜਾਂ ਕੋਈ ਤਿਉਹਾਰ ਹੋਵੇ ਜਾਂ ਖੁਸ਼ੀ ਦਾ ਕੋਈ ਵੀ ਮੌਕਾ ਹੋਵੇ ਤਾਂ ਲੋਕ ਪਹਿਲਾਂ ਸੋਨਾ ਹੀ ਖਰੀਦਦੇ ਹਨ | ਇਸ ਤਰ੍ਹਾਂ ਨਾਲ ਸੋਨੇ ਦੀ ਸਭ ਤੋਂ ਵੱਧ ਖਪਤ ਸ਼ਾਦੀ ਵਿਆਹ ਦੇ ਵਿਚ ਹੀ ਹੁੰਦੀ ਹੈ | ਭਾਰਤ ਵਿਚ ਹਰ ਸਾਲ ਤਕਰੀਬਨ 1 ਕਰੋੜ ਸ਼ਾਦੀਆਂ ਹੁੰਦੀਆਂ ਹਨ | ਇਕ ਸ਼ਾਦੀ ਦੇ ਬੱਜਟ ਦਾ 20 ਤੋਂ 30 ਫੀਸਦੀ ਸੋਨੇ 'ਤੇ ਹੀ ਖਰਚ ਹੋ ਜਾਂਦਾ ਹੈ | ਇਸ ਤੋਂ ਇਲਾਵਾ ਸੋਨਾ ਨਿਵੇਸ਼ ਦੇ ਤੌਰ 'ਤੇ ਵੀ ਸਭ ਤੋਂ ਚੰਗਾ ਮੰਨਿਆਂ ਜਾ ਰਿਹਾ ਹੈ | ਭਾਰਤ ਵਿਚ ਹਰ ਸਾਲ ਤਕਰੀਬਨ 800 ਤੋਂ 900 ਕਰੋੜ ਟਨ ਸੋਨੇ ਦੇ ਖਪਤ ਹੁੰਦੀ ਹੈ | ਭਾਰਤ 'ਚ ਸੋਨੇ ਦੀਆਂ ਖਾਣਾ ਨਾ ਮਾਤਰ ਹਨ ਤੇ ਇਸ ਜਰੂਰਤ ਨੂੰ ਪੂਰਾ ਕਰਨ ਲਈ ਭਾਰਤ ਸਵਿੱਟਜ਼ਰਲੈਂਡ ਤੋਂ ਵੱਡਾ ਹਿੱਸਾ ਅਯਾਤ ਕਰਦਾ ਹੈ ਜੋ ਤਕਰੀਬਨ 40 ਫੀਸਦੀ ਤੱਕ ਹੈ | ਇਸ ਤੋਂ ਇਲਾਵਾ 16 ਫੀਸਦੀ ਸੋਨਾ ਯੂ.ਏ.ਈ. ਤੋਂ 10 ਫੀਸਦੀ ਸਾਊਥ ਅਫਰੀਕਾ ਤੋਂ ਤੇ 8 ਫੀਸਦੀ ਪੇਰੂ ਤੋਂ ਅਤੇ ਬਾਕੀ 26 ਫੀਸਦੀ ਸੋਨਾ ਭਾਰਤ ਹਾਂਗ ਕਾਂਗ ਤੇ ਹੋਰ ਦੇਸ਼ਾਂ ਤੋਂ ਲੈਦਾ ਹੈ | ਜੇਕਰ ਵੇੇਖਿਆ ਜਾਵੇ ਤਾਂ ਹਰ ਰੋਜ਼ ਕਿੰਨਾ ਸੋਨਾਂ ਭਾਰਤੀ ਖਰੀਦਦੇ ਹਨ | ਵਰਲਡ ਗੋਲਡ ਕਾਂਊਸਲ ਦੀ ਰਿਪੋਰਟ ਦੇ ਅਨੁਸਾਰ ਹਰ ਰੋਜ਼ ਭਾਰਤ ਵਿਚ 2.2 ਟਨ ਸੋਨਾ ਖਰੀਦੀਆਂ ਜਾਂਦਾ ਹੈ | ਯਾਨੀ ਕਿ 2000 ਤੋਂ 2200 ਕਰੋੜ ਦੀ ਖਰੀਦ ਫਰੋਖਤ ਹੁੰਦੀ ਹੈ | ਇਸ ਦਾ ਵੱਧ ਹਿੱਸਾ ਜਿਊਲਰੀ ਦਾ ਹੁੰਦਾ ਹੈ | ਵਰਲਡ ਗੋਲਡ ਕਾਂਊਸਲ ਦੀ ਰਿਪੋਰਟ 2024 ਦੇ ਮੁਤਾਬਿਕ ਹਰ ਸਾਲ ਸੋਨੇ ਦਾ ਕੁੱਲ ਅਯਾਤ 724 ਟਨ ਹੋੋਇਆ ਹੈ ਤੇ ਇਸ ਦੇ ਵਿਚੋਂ 563 ਟਨ ਸੋਨਾ ਜਿਊਲਰੀ ਦੇ ਰੂਪ ਵਿਚ ਵਿਕਿਆ ਹੈ | ਬਾਕੀ ਸੋਨੇ ਤੇ ਬਿਸਕੁਟ ਤੇ ਸਿੱਕੇ ਦੇ ਤੌਰ 'ਤੇ ਵਿਕਿਆ ਸੀ | ਭਾਰਤ ਨੇ ਸਾਲ 2025-26 ਦੇ ਵਿਚ ਅਪ੍ਰੈਲ ਤੋਂ ਫਰਵਰੀ ਤੱਕ ਤਕਰੀਬਨ 6 ਲੱਖ ਕਰੋੜ ਰੁਪਏ ਦਾ ਸੋਨਾ ਅਯਾਤ ਕੀਤਾ ਸੀ |
ਪਿਛਲੀ ਖ਼ਬਰ ਮਿਹਨਤੀ ਵਰਗਾਂ 'ਤੇ ਮਾਰੂ ਹੱਲਿਆਂ ਖਿਲਾਫ਼ ਰੋਸ ਪ੍ਰਦਰਸ਼ਨ 18 ਨੂੰ -ਪਾਸਲਾ, ਜਾਮਾਰਾਏ <br/> ਅਗਲੀ ਖ਼ਬਰ ਸਮੇਂ ਦੇ ਥਪੇੜਿਆਂ 'ਚ ਗੁਆਚ ਗਏ ਨੇ ਮਾਝੇ ਦੇ 'ਮੂਸਲ', ਮਾਲਵੇ-ਦੁਆਬੇ ਦੇ 'ਕੁੱਪ'! <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।