25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਬੀ.ਐਸ.ਸੀ. ਨਰਸਿੰਗ ਦਾਖ਼ਲਾ ਟੈਸਟ 31 ਮਈ ਨੂੰ ਹੋਵੇਗਾ-ਵਾਲੀਆ

ਅਜੀਤ ਡੈਸਕ 18-05-2026
ਤਰਨ ਤਾਰਨ, 17 ਮਈ (ਹਰਿੰਦਰ ਸਿੰਘ)-ਮਾਈ ਭਾਗੋ ਕਾਲਜ ਆਫ਼ ਨਰਸਿੰਗ ਦੇ ਡਾਇਰੈਕਟਰ ਇੰਦਰਪਾਲ ਸਿੰਘ ਵਾਲੀਆ ਨੇ ਦੱਸਿਆ ਕਿ ਬੀ.ਐਸ.ਸੀ. ਨਰਸਿੰਗ ਕਰਨ ਵਾਲੀਆਂ ਵਿਦਿਆਰਥਣਾਂ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵਲੋਂ ਦਾਖ਼ਲਾ ਟੈਸਟ 31 ਮਈ 2026 ਨੂੰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਟੈਸਟ ਲਈ ਵਿਦਿਆਰਥੀ 20 ਮਈ ਤੱਕ ਅਪਲਾਈ ਕਰ ਸਕਦੇ ਹਨ | ਵਿਦਿਆਰਥੀ ਅਤੇ ਵਿਦਿਆਰਥਣਾਂ ਵਲੋਂ ਬਾਰ੍ਹਵੀਂ ਕਲਾਸ ਮੈਡੀਕਲ ਵਿਸ਼ੇ ਵਿਚ ਪਾਸ ਕੀਤੀ ਹੋਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਬੀ.ਐਸ.ਸੀ. ਨਰਸਿੰਗ ਕਰਨ ਵਾਲੇ ਵਿਦਿਆਰਥੀਆਂ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਲਏ ਜਾ ਰਹੇ ਟੈਸਟ ਨੂੰ ਪਾਸ ਕਰਨਾ ਜ਼ਰੂਰੀ ਹੈ |

ਪਿਛਲੀ ਖ਼ਬਰ ਭਗਵੰਤ ਮਾਨ ਅੱਜ ਪੰਜਾਬ ਨੰੂ ਬਿਜਲੀ ਖੰਭਾ ਰਹਿਤ ਕਰਨ ਦੇ ਪ੍ਰਾਜੈਕਟ ਦਾ ਕਰਨਗੇ ਉਦਘਾਟਨ ਅਗਲੀ ਖ਼ਬਰ ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼ ਨਾਬਾਲਗਾ ਨਾਲ ਛੇੜਛਾੜ ਤੇ ਜ਼ਬਰਦਸਤੀ ਦੀ ਕੋਸ਼ਿਸ਼ ਦਾ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।