ਮਜੀਠਾ, 18 ਮਈ (ਪੱਤਰ ਪ੍ਰੇਰਕਾਂ ਰਾਹੀਂ)-ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੇ ਇਤਰਾਜ਼ਾਂ ਵਾਲਾ ਦਿਨ ਸੀ | ਇਸ ਮੌਕੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਆਪਣੇ ਸਮਰਥਕਾਂ ਸਮੇਤ ਐਸ.ਡੀ.ਐਮ. ਦਫ਼ਤਰ ਪਹੁੰਚੇ ਹੋਏ ਸਨ | ਹਲਕਾ ਮਜੀਠਾ ਤੋਂ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਵੀ ਉੱਥੇ ਪਹੁੰਚੇ ਤੇ ਐਸ.ਡੀ.ਐਮ. ਦਫ਼ਤਰ ਅੰਦਰ ਜਾਣਾ ਚਾਹਿਆ | ਡੀ.ਐਸ.ਪੀ. ਮਜੀਠਾ ਕਮਲਮੀਤ ਸਿੰਘ ਵਲੋਂ ਉਨ੍ਹਾਂ ਨੂੰ ਰੋਕਣ 'ਤੇ ਤਿਖੀ ਤਕਰਾਰ ਹੋ ਗਈ | ਇਸ ਘਟਨਾ ਤੋਂ ਭੜਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਤੇ ਵਰਕਰਾਂ ਨੇ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸਬ ਡਿਵੀਜ਼ਨ ਦਫਤਰ ਕੰਪਲੈਕਸ ਵਿਚ ਮੌਜੂਦ ਬਿਕਰਮ ਸਿੰਘ ਮਜੀਠੀਆ ਵਲੋਂ ਵੀ ਇਸ ਦਾ ਇਤਰਾਜ਼ ਜਾਹਰ ਕਰਦਿਆਂ ਉੱਚ ਅਧਿਕਾਰੀਆਂ ਨੂੰ ਮੌਕੇ 'ਤੇ ਸ਼ਿਕਾਇਤ ਕੀਤੀ |