ਅੰਮਿ੍ਤਸਰ, 18 ਮਈ (ਹਰਮਿੰਦਰ ਸਿੰਘ)-ਭਾਜਪਾ ਦੇ ਸੂਬਾ ਜਨਰਲ ਸਕੱਤਰ ਸਾਬਕਾ ਆਈ. ਏ. ਐੱਸ. ਅਧਿਕਾਰੀ ਡਾ: ਜਗਮੋਹਨ ਸਿੰਘ ਰਾਜੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੱਤਰ ਲਿਖਦੇ ਹੋਏ ਸਿੱਖਾਂ ਦੀ ਘੱਟ ਰਹੀ ਜਨਸੰਖਿਆ ਦੇ ਮੱਦੇਨਜ਼ਰ ਆਂਧਰਾ ਪ੍ਰਦੇਸ਼ ਸਰਕਾਰ ਦੀ ਤਰਜ 'ਤੇ ਦੋ ਤੋਂ ਵਧੇਰੇ ਬੱਚੇ ਪੈਦਾ ਕਰਨ ਵਾਲੇ ਮਾਪਿਆਂ ਨੂੰ ਵਿੱਤੀ ਪ੍ਰੋਤਸਾਹਨ ਦੇਣ ਦਾ ਮਸ਼ਵਰਾ ਦਿੱਤਾ ਹੈ | ਭਾਜਪਾ ਆਗੂ ਨੇ ਕਿਹਾ ਕਿ ਐੱਨ. ਐੱਫ. ਐੱਚ. ਐੱਸ. ਤੇ ਅੰਕੜਿਆ ਅਨੁਸਾਰ ਸਿੱਖਾਂ ਦੀ ਪ੍ਰਜਨਨ ਦਰ ਦੇਸ਼ ਦੇ ਮੁੱਖ ਭਾਈਚਾਰਿਆਂ 'ਚ ਸਭ ਤੋਂ ਘੱਟ ਹੈ | ਜਿਸ ਕਾਰਨ ਸਿੱਖ ਆਬਾਦੀ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ, ਜੋ ਚਿੰਤਾਜਨਕ ਹੈ ਕਿ ਪੰਜਾਬ ਦੀ ਆਬਾਦੀ 'ਚ ਸਿੱਖਾਂ ਦਾ ਹਿੱਸਾ 1991 'ਚ 62.95 ਫੀਸਦੀ ਸੀ, ਜੋ 2011 ਦੀ ਮਰਦਮਸ਼ੁਮਾਰੀ 'ਚ 57.69 ਫੀਸਦੀ ਰਹਿ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਜਨਸੰਖਿਆ ਗਿਰਾਵਟ ਪੰਜਾਬ 'ਚ ਸਿੱਖ ਕੌਮ ਦੇ ਸਮਾਜਿਕ ਤੇ ਸਭਿਆਚਾਰਕ ਭਵਿੱਖ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਆਪਣੇ ਪੱਤਰ 'ਚ ਡਾ: ਰਾਜੂ ਨੇ ਸਿੱਖਾਂ ਦੀ ਆਬਾਦੀ ਵਿਚ ਵਾਧੇ ਨੂੰ ਉਤਸ਼ਾਹਿਤ ਕਰਨ ਲਈ ਸੁਝਾਅ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੀ ਆਂਧਰਾ ਪ੍ਰਦੇਸ਼ ਸਰਕਾਰ ਦੀ ਤਰ੍ਹਾ ਤੀਜੇ ਬੱਚੇ ਲਈ 30 ਹਜਾਰ ਰੁਪਏ ਅਤੇ ਚੌਥੇ ਬੱਚੇ ਲਈ 40 ਹਜਾਰ ਰੁਪਏ ਦਿੱਤੀ ਪ੍ਰੋਤਸਾਹਨ ਲਾਗੂ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ |
ਮੁੱਖ ਮੰਤਰੀ ਨੂੰ ਪੱਤਰ ਲਿੱਖ ਕੇ ਭਾਜਪਾ ਦੇ ਸੂਬਾ ਜਨ: ਸਕੱਤਰ ਰਾਜੂ ਨੇ ਸਿੱਖਾਂ ਦੀ ਘੱਟ ਰਹੀ ਜਨਸੰਖਿਆ 'ਤੇ ਚਿੰਤਾ ਪ੍ਰਗਟਾਈ
ਅਜੀਤ ਡੈਸਕ
19-05-2026