23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅਕਾਲੀ ਦਲ 'ਵਾਰਿਸ ਪੰਜਾਬ ਦੇ' ਨਾਲ ਕੋਈ ਗੱਠਜੋੜ ਨਹੀਂ ਸੀ ਹੋਇਆ-ਬੀਬੀ ਜਗੀਰ ਕੌਰ <br/>

ਅਜੀਤ ਡੈਸਕ 20-05-2026

ਅੰੰਮਿ੍ਤਸਰ, 19 ਮਈ (ਜਸਵੰਤ ਸਿੰਘ ਜੱਸ)-ਅਕਾਲੀ ਦਲ 'ਪੁਨਰ ਸੁਰਜੀਤ' ਦੇ ਇਸਤਰੀ ਵਿੰਗ ਦੇ ਪ੍ਰਧਾਨ ਅਤੇ ਸੀਨੀਅਰ ਮਹਿਲਾ ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਨਾਲ ਸਿਆਸੀ ਗੱਠਜੋੜ ਟੁੱਟਣ ਦੀਆਂ ਖ਼ਬਰਾਂ ਸੰਬੰਧੀ ਸਪੱਸ਼ਟ ਕਰਦਿਆਂ ਕਿਹਾ ਕਿ 'ਵਾਰਿਸ ਪੰਜਾਬ ਦੇ' ਨਾਲ ਕੋਈ ਗੱਠਜੋੜ ਨਹੀਂ ਸੀ ਹੋਇਆ, ਸਿਰਫ਼ ਗੱਲਬਾਤ ਲਈ ਦੋਹਾਂ ਅਕਾਲੀ ਦਲਾਂ ਦੇ ਅੱਠ ਮੈਂਬਰਾਂ 'ਤੇ ਆਧਾਰਤ ਇਕ ਤਾਲਮੇਲ ਕਮੇਟੀ ਹੀ ਬਣਾਈ ਗਈ ਸੀ | ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਤਾਲਮੇਲ ਕਮੇਟੀ ਵਲੋਂ ਇਕ ਦੋ ਮੀਟਿੰਗਾਂ ਕਰਕੇ ਸਿਰੋਪਾਓ ਪਾ ਦੇਣ ਨਾਲ ਹੀ ਗੱਠਜੋੜ ਨਹੀਂ ਹੋ ਜਾਂਦਾ | ਉਨ੍ਹਾਂ ਕਿਹਾ ਕਿ ਦੂਜੀ ਧਿਰ ਨੇ ਆਪੇ ਹੀ ਗੱਠਜੋੜ ਬਣਾ ਲਿਆ ਤੇ ਆਪੇ ਹੀ ਤੋੜ ਦਿੱਤਾ | ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਦੇ 'ਆਪ' ਵਿਚ ਸ਼ਾਮਿਲ ਹੋਣ ਬਾਰੇ ਮਹਿਲਾ ਆਗੂ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ, ਪਰ ਦੁੱਖ ਦੀ ਗੱਲ ਹੈ ਸ: ਰੱਖੜਾ ਨੂੰ ਬੇਅਦਬੀ ਮਾਮਲੇ ਵਿਚ ਬਣਾਏ ਸਤਿਕਾਰ ਸੋਧ ਐਕਟ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦੀ ਪਾਰਟੀ ਨਾਲ ਨਹੀਂ ਸੀ ਜਾਣਾ ਚਾਹੀਦਾ | ਇਸ ਮੌਕੇ ਸਾਬਕਾ ਵਿਧਾਇਕ ਅਜੈਪਾਲ ਸਿੰਘ ਮੀਰਾਂਕੋਟ, ਸਥਾਨਕ ਆਗੂ ਦਲਜਿੰਦਰਬੀਰ ਸਿੰਘ ਵਿਰਕ, ਬਿਕਰਮਜੀਤ ਸਿੰਘ ਲੱਕੀ, ਮਧੂਪਾਲ ਸਿੰਘ ਗੋਗਾ ਤੇ ਹਰਜੀਤ ਸਿੰਘ ਪੁਰੇਵਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜੁਗਾੜੀ ਤਰੀਕਿਆਂ ਨਾਲ ਛੱਤਾਂ ਚੁੱਕਣ ਦੇ ਰੁਝਾਨ ਨਾਲ ਹਾਦਸਿਆਂ ਦੇ ਖ਼ਤਰੇ ਵਧੇ <br/> ਅਗਲੀ ਖ਼ਬਰ ਈ.ਵੀ.ਐਮ. ਬਨਾਮ ਬੈਲਟ ਪੇਪਰ 'ਤੇ ਹਾਈ ਕੋਰਟ 'ਚ ਤਿੱਖੀ ਬਹਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।