30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਰੁਪਇਆ 50 ਪੈਸੇ ਡਿਗ ਕੇ ਡਾਲਰ ਦੇ ਮੁਕਾਬਲੇ 96.70 ਨਾਲ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ

ਅਜੀਤ ਡੈਸਕ 20-05-2026
ਮੁੰਬਈ, 19 ਮਈ (ਏਜੰਸੀ)-ਮੰਗਲਵਾਰ ਨੂੰ ਭਾਰਤੀ ਰੁਪਇਆ ਲਗਾਤਾਰ 8ਵੇਂ ਸੈਸ਼ਨ 'ਚ ਡਿੱਗਿਆ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ 50 ਪੈਸੇ ਦੀ ਗਿਰਾਵਟ ਨਾਲ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 96.70 'ਤੇ ਬੰਦ ਹੋਇਆ | ਕੱਚੇ ਤੇਲ ਦੀ ਵਧਦੀ ਕੀਮਤ, ਵਿਦੇਸ਼ੀ ਪੂੰਜੀ ਦਾ ਲਗਾਤਾਰ ਬਾਹਰ ਜਾਣਾ ਤੇ ਵਿਸ਼ਵ ਜ਼ੋਖਮ ਤੋਂ ਬਚਣ ਦੀ ਪ੍ਰਵਿਰਤੀ ਕਾਰਨ ਡਾਲਰ ਦਾ ਮਜ਼ਬੂਤ ਹੋਣਾ, ਇਹ ਸਾਰੇ ਕਾਰਕ ਰੁਪਏ 'ਤੇ ਭਾਰੀ ਪਏ | ਰੁਪਇਆ 7 ਮਈ ਨੂੰ ਦਰਜ 94.22 ਦੇ ਸਮਾਪਤ ਸੈਸ਼ਨ ਪੱਧਰ ਦੇ ਬਾਅਦ ਤੋਂ ਪਿਛਲੇ 8 ਸੈਸ਼ਨਾਂ 'ਚ ਡਾਲਰ ਦੇ ਮੁਕਾਬਲੇ 2.48 ਰੁਪਏ ਜਾਂ 2.64 ਫੀਸਦੀ ਡਿਗ ਗਿਆ | ਮਾਹਿਰਾਂ ਅਨੁਸਾਰ ਅਮਰੀਕਾ ਤੇ ਈਰਾਨ ਵਿਚਾਲੇ ਵਧਦੇ ਤਣਾਅ ਦੇ ਚਲਦੇ ਵਿਸ਼ਵ ਬਾਜ਼ਾਰ ਦਾ ਮਾਹੌਲ ਲਗਾਤਾਰ ਖਰਾਬ ਹੋ ਰਿਹਾ ਹੈ | ਇੰਟਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਇਆ ਡਾਲਰ ਦੇ ਮੁਕਾਬਲੇ 96.38 'ਤੇ ਖੁੱਲਿ੍ਹਆ ਅਤੇ ਸੈਸ਼ਨ ਦੌਰਾਨ 96.27 'ਤੇ ਪਹੁੰਚ ਗਿਆ | ਸੈਸ਼ਨ ਦੇ ਅੰਤ 'ਚ ਭਾਰਤੀ ਮੁਦਰਾ ਡਾਲਰ ਦੇ ਮੁਕਾਬਲੇ ਆਪਣੇ ਇਤਿਹਾਸਕ ਹੇਠਲੇ ਪੱਧਰ 96.70 'ਤੇ ਰਹੀ, ਜੋ ਪਿਛਲੇ ਬੰਦ ਪੱਧਰ ਤੋਂ 50 ਪੈਸੇ ਦੀ ਭਾਰੀ ਗਿਰਾਵਟ ਸੀ | ਸੋਮਵਾਰ ਨੂੰ ਭਾਰਤੀ ਰੁਪਇਆ ਡਾਲਰ ਦੇ ਮੁਕਾਬਲੇ 96.20 'ਤੇ ਬੰਦ ਹੋਇਆ |

ਪਿਛਲੀ ਖ਼ਬਰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ 23 ਤੋਂ 26 ਮਈ ਤੱਕ ਕਰਨਗੇ ਭਾਰਤ ਦਾ ਦੌਰਾ <br/> ਅਗਲੀ ਖ਼ਬਰ ਸੜੋਆ ਨੂੰ ਕਿਉਂ ਵਿਕਾਸ ਪੱਖੋਂ ਅਤੇ ਬੁਨਿਆਦੀ ਸਹੂਲਤਾਂ ਤੋਂ ਰੱਖਿਆ ਜਾ ਰਿਹਾ ਵਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।