30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ 23 ਤੋਂ 26 ਮਈ ਤੱਕ ਕਰਨਗੇ ਭਾਰਤ ਦਾ ਦੌਰਾ <br/>

ਅਜੀਤ ਡੈਸਕ 20-05-2026

ਵਾਸ਼ਿੰਗਟਨ, 19 ਮਈ (ਪੀ. ਟੀ. ਆਈ.)-ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵਪਾਰ, ਰੱਖਿਆ ਅਤੇ ਊਰਜਾ ਦੇ ਖੇਤਰਾਂ 'ਚ ਸਹਿਯੋਗ ਨੂੰ ਅੱਗੇ ਵਧਾਉਣ ਲਈ 23 ਮਈ ਤੋਂ ਭਾਰਤ ਦਾ ਚਾਰ ਦਿਨਾਂ ਦੌਰਾ ਕਰਨਗੇ | ਵਿਦੇਸ਼ ਵਿਭਾਗ ਨੇ ਇਸ ਦੌਰੇ ਦਾ ਐਲਾਨ ਕੀਤਾ ਹੈ, ਜੋ ਰੂਬੀਓ ਨੂੰ ਕੋਲਕਾਤਾ, ਆਗਰਾ, ਜੈਪੁਰ ਅਤੇ ਨਵੀਂ ਦਿੱਲੀ ਲੈ ਜਾਵੇਗਾ | ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਦੱਸਿਆ ਕਿ ਰੂਬੀਓ ਭਾਰਤੀ ਲੀਡਰਸ਼ਿਪ ਨਾਲ ਮੀਟਿੰਗਾਂ ਦੌਰਾਨ ਊਰਜਾ, ਸੁਰੱਖਿਆ, ਵਪਾਰ ਅਤੇ ਰੱਖਿਆ ਸਹਿਯੋਗ 'ਤੇ ਚਰਚਾ ਕਰਨਗੇ | ਜ਼ਿਕਰਯੋਗ ਹੈ ਕਿ ਭਾਰਤ ਅਗਲੇ ਹਫ਼ਤੇ ਕਵਾਡ ਵਿਦੇਸ਼ ਮੰਤਰੀਆਂ ਦੀ ਇਕ ਮੀਟਿੰਗ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ, ਜਿਸ 'ਚ ਰੂਬੀਓ ਤੋਂ ਇਲਾਵਾ ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਜਾਪਾਨੀ ਵਿਦੇਸ਼ ਮੰਤਰੀ ਮੋਟੇਗੀ ਤੋਸ਼ੀਮਿਤਸੂ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ | ਮੀਟਿੰਗ ਦੀ ਪ੍ਰਧਾਨਗੀ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਕਰਨਗੇ |

ਪਿਛਲੀ ਖ਼ਬਰ ਸੀ.ਬੀ.ਆਈ. ਵਲੋਂ 50 ਲੱਖ ਰੁਪਏ ਦੇ ਰਿਸ਼ਵਤ ਮਾਮਲੇ 'ਚ ਫ਼Ïਜ ਦਾ ਕਰਨਲ ਗਿ੍ਫ਼ਤਾਰ ਅਗਲੀ ਖ਼ਬਰ ਰੁਪਇਆ 50 ਪੈਸੇ ਡਿਗ ਕੇ ਡਾਲਰ ਦੇ ਮੁਕਾਬਲੇ 96.70 ਨਾਲ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।