30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸੀ.ਬੀ.ਆਈ. ਵਲੋਂ 50 ਲੱਖ ਰੁਪਏ ਦੇ ਰਿਸ਼ਵਤ ਮਾਮਲੇ 'ਚ ਫ਼Ïਜ ਦਾ ਕਰਨਲ ਗਿ੍ਫ਼ਤਾਰ

ਅਜੀਤ ਡੈਸਕ 20-05-2026
ਨਵੀਂ ਦਿੱਲੀ, 19 ਮਈ (ਪੀ.ਟੀ.ਆਈ.)-ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਨੇ ਕੋਲਕਾਤਾ 'ਚ ਪੂਰਬੀ ਕਮਾਂਡ ਅਧੀਨ ਫ਼ੌਜ ਦੇ ਆਰਡੀਨੈਂਸ ਕੋਰ 'ਚ ਤਾਇਨਾਤ ਇਕ ਕਰਨਲ ਨੂੰ 50 ਲੱਖ ਰੁਪਏ ਦੇ ਕਥਿਤ ਰਿਸ਼ਵਤ ਮਾਮਲੇ 'ਚ ਗਿ੍ਫ਼ਤਾਰ ਕੀਤਾ ਹੈ¢ਅਧਿਕਾਰੀ 'ਤੇ ਕਾਨਪੁਰ ਸਥਿਤ ਇਕ ਕੰਪਨੀ ਦਾ ਸਮਰਥਨ ਕਰਨ ਦਾ ਦੋਸ਼ ਹੈ, ਜਿਸ ਨੇ ਕਥਿਤ ਤੌਰ 'ਤੇ ਟੈਂਡਰਾਂ ਦੇ ਅਵਾਰਡ 'ਚ ਹੇਰਾਫੇਰੀ ਕੀਤੀ, ਘਟੀਆ ਨਮੂਨਿਆਂ ਨੂੰ ਮਨਜ਼ੂਰੀ ਦਿੱਤੀ ਅਤੇ ਲੰਬਿਤ ਅਤੇ ਵਧੇ ਹੋਏ ਬਿੱਲਾਂ ਦੀ ਪ੍ਰਵਾਨਗੀ 'ਚ ਸਹਾਇਤਾ ਕੀਤੀ¢ਆਪਣੀ ਐੱਫ.ਆਈ.ਆਰ. 'ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਕਿਹਾ ਕਿ ਕਰਨਲ ਨੇ ਲੰਬਿਤ ਰਿਸ਼ਵਤ ਦੀ ਅਦਾਇਗੀ ਨੂੰ ਲੈ ਕੇ ਉਦਯੋਗਪਤੀ ਨਾਲ ਸੰਪਰਕ ਕੀਤਾ ਸੀ, ਜਿਸ ਲਈ ਕਾਰੋਬਾਰੀ ਨੇ ਨਕਦੀ ਦੀ ਘਾਟ ਦਾ ਹਵਾਲਾ ਦਿੱਤਾ¢ਏਜੰਸੀ ਨੇ ਦੋਸ਼ ਲਗਾਇਆ ਕਿ ਅਧਿਕਾਰੀ ਨੇ ਬਾਅਦ 'ਚ ਉਦਯੋਗਪਤੀ ਦੇ ਡਰਾਈਵਰ ਨੂੰ ਬੁਲਾਇਆ ਅਤੇ ਉਸ ਨੂੰ ਆਪਣੇ ਇਕ ਜਾਣਕਾਰ ਨੂੰ ਭੁਗਤਾਨ ਪਹੁੰਚਾਉਣ ਲਈ ਕਿਹਾ¢ ਉਸ ਨੇ ਦੋਸ਼ ਲਗਾਇਆ ਕਿ 50 ਲੱਖ ਰੁਪਏ ਦੀ ਰਿਸ਼ਵਤ ਦੀ ਰਕਮ ਹਵਾਲਾ ਰਾਹੀਂ ਤਬਦੀਲ ਕੀਤੀ ਜਾਣੀ ਸੀ¢


ਪਿਛਲੀ ਖ਼ਬਰ ਭਾਰਤੀ ਫ਼ੌਜ ਦੀਆਂ ਦੋ ਡਾਕਟਰਾਂ ਨੇ ਜਹਾਜ਼ 'ਚ ਬਚਾਈ ਯਾਤਰੀ ਦੀ ਜਾਨ <br/> ਅਗਲੀ ਖ਼ਬਰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ 23 ਤੋਂ 26 ਮਈ ਤੱਕ ਕਰਨਗੇ ਭਾਰਤ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।