ਨਵੀਂ ਦਿੱਲੀ, 19 ਮਈ (ਇੰਟ.)-ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ 'ਚ ਤਾਇਨਾਤ ਭਾਰਤੀ ਫ਼ੌਜ ਦੀਆਂ ਦੋ ਮਹਿਲਾ ਡਾਕਟਰਾਂ ਨੇ ਅਫ਼ਰੀਕਾ ਦੇ ਉੱਪਰੋਂ ਲੰਘ ਰਹੇ ਇਕ ਹਵਾਈ ਜਹਾਜ਼ 'ਚ ਮੈਡੀਕਲ ਐਮਰਜੈਂਸੀ ਦੌਰਾਨ ਇਕ ਮੁਸਾਫ਼ਰ ਦੀ ਜਾਨ ਬਚਾ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ | 'ਸੈਂਟਰ ਫਾਰ ਯੂਨਾਈਟਿਡ ਨੇਸ਼ਨਜ਼ ਪੀਸਕੀਪਿੰਗ' ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੈਫਟੀਨੈਂਟ ਕਰਨਲ ਉਰਮੀਮਾਲਾ ਭੱਟਾਚਾਰੀਆ ਅਤੇ ਲੈਫਟੀਨੈਂਟ ਕਰਨਲ ਕੀਰਤੀ ਸੇਠੀ ਇਥੋਪੀਅਨ ਏਅਰਲਾਈਨਜ਼ ਦੀ ਉਡਾਣ ਈਟੀ334 'ਚ ਸਵਾਰ ਸਨ | ਉਡਾਣ ਦੌਰਾਨ ਅਚਾਨਕ ਇਕ ਮੁਸਾਫ਼ਰ ਦੀ ਸਿਹਤ ਜ਼ਿਆਦਾ ਵਿਗੜ ਗਈ ਅਤੇ ਉਸ ਨੂੰ ਦੌਰੇ ਪੈਣ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਿਆ | ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਜਹਾਜ਼ ਜ਼ਮੀਨ ਤੋਂ ਲਗਪਗ 30,000 ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ |
ਭਾਰਤੀ ਫ਼ੌਜ ਦੀਆਂ ਦੋ ਡਾਕਟਰਾਂ ਨੇ ਜਹਾਜ਼ 'ਚ ਬਚਾਈ ਯਾਤਰੀ ਦੀ ਜਾਨ <br/>
ਅਜੀਤ ਡੈਸਕ
20-05-2026