26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪਟਨਾ 'ਚ ਖ਼ਾਨ ਸਰ ਦੇ ਕੋਚਿੰਗ ਇੰਸਟੀਚਿਊਟ ਦੀ ਭੰਨਤੋੜ ਸੁਰੱਖਿਆ ਕਰਮੀ ਦੀ ਕੁੱਟਮਾਰ-3 ਗਿ੍ਫ਼ਤਾਰ <br/>

ਅਜੀਤ ਡੈਸਕ 04-06-2026
ਪਟਨਾ, 3 ਜੂਨ (ਪੀ.ਟੀ.ਆਈ.)-ਸਥਾਨਕ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਨਾ 'ਚ ਅਧਿਆਪਕ ਫ਼ੈਸਲ ਖਾਨ ਜਿਸ ਨੂੰ 'ਖਾਨ ਸਰ' ਵਜੋਂ ਜਾਣਿਆ ਜਾਂਦਾ ਹੈ, ਦੇ ਕੋਚਿੰਗ ਇੰਸਟੀਚਿਊਟ 'ਚ ਕਥਿਤ ਤੌਰ 'ਤੇ ਭੰਨਤੋੜ ਕੀਤੀ ਗਈ ਅਤੇ ਉਸ 'ਤੇ ਪੱਥਰ ਸੁੱਟੇ ਗਏ | ਖਾਨ ਸਰ ਨੇ ਸ਼ੁਰੂ ਵਿਚ ਦਾਅਵਾ ਕੀਤਾ ਸੀ ਕਿ ਇੰਸਟੀਚਿਊਟ 'ਤੇ ਗੋਲੀਆਂ ਵੀ ਚਲਾਈਆਂ ਗਈਆਂ ਸਨ ਪਰ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ | ਹਾਲਾਂਕਿ ਉਸ ਨੇ ਬਾਅਦ 'ਚ ਟਿੱਪਣੀ ਕੀਤੀ ਕਿ ਜਾਂਚ ਤੋਂ ਪਤਾ ਲੱਗੇਗਾ ਕਿ ਅਸਲ ਵਿਚ ਕੀ ਹੋਇਆ ਸੀ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਨੂੰ ਕਦਮਕੁਆਨ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਵਿਚ ਸਥਿਤ ਖਾਨ ਗਲੋਬਲ ਕੋਚਿੰਗ ਇੰਸਟੀਚਿਊਟ ਵਿਚ ਵਾਪਰੀ ਸੀ | ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ | ਵੀਡੀਓ ਵਿਚ ਕੁਝ ਲੋਕ ਗਾਰਡ ਨੂੰ ਕੁੱਟ ਦੇ ਹੋਏ ਦਿਖਾਈ ਦੇ ਰਹੇ ਹਨ | ਇਸ ਦੌਰਾਨ ਪੱਥਰ ਵੀ ਮਾਰੇ ਗਏ ਅਤੇ ਪੋਸਟਰ ਪਾੜ ਦਿੱਤੇ ਗਏ | ਪੁਲਿਸ ਨੇ ਗਿਆਨ ਬਿੰਦੂ ਕੋਚਿੰਗ ਦੇ ਡਾਇਰੈਕਟਰ ਰੋਸ਼ਨ ਆਨੰਦ ਨੂੰ ਉਸ ਦੇ ਦੋ ਸਾਥੀਆਂ, ਅਭਿਸ਼ੇਕ ਅਤੇ ਗÏਰਵ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਇਸ ਸਮੇਂ ਤਿੰਨਾਂ ਤੋਂ ਪੁੱਛਗਿੱਛ ਕਰ ਰਹੀ ਹੈ | ਸਥਾਨਕ ਪੁਲਿਸ ਅਧਿਕਾਰੀ ਅਨੁਸਾਰ ਰੋਸ਼ਨ ਆਨੰਦ ਅਤੇ ਉਸ ਦੇ ਦੋਵੇਂ ਸਹਿਯੋਗੀਆਂ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ | ਖ਼ਾਨ ਸਰ ਨੇ ਹਮਲੇ ਦਾ ਦੋਸ਼ ਗਿਆਨ ਬਿੰਦੂ ਦੇ ਡਾਇਰੈਕਟਰ ਅਤੇ ਕੋਚਿੰਗ ਕਰਮੀਆਂ 'ਤੇ ਲਗਾਏ ਹਨ |

ਪਿਛਲੀ ਖ਼ਬਰ ਅਮਰੀਕਾ ਵਲੋਂ ਭਾਰਤ ਸਮੇਤ 60 ਦੇਸ਼ਾਂ 'ਤੇ 12.5 ਫ਼ੀਸਦੀ ਵਾਧੂ ਟੈਰਿਫ਼ ਲਗਾਉਣ ਦਾ ਪ੍ਰਸਤਾਵ <br/> ਅਗਲੀ ਖ਼ਬਰ 40 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਵਲੋਂ ਅੰਕਾਂ ਦੀ ਮੁੜ ਸਮੀਖਿਆ ਦਾ ਅਮਲ ਪੂਰਾ-ਸੀ.ਬੀ.ਐਸ.ਈ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।